OnePlus 7 Pro ਬਣਿਆ ਐਮਾਜ਼ਾਨ ’ਤੇ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਫਲੈਗਸ਼ਿਪ ਸਮਾਰਟਫੋਨ

05/24/2019 12:12:46 PM

ਗੈਜੇਟ ਡੈਸਕ– ਵਨਪਲੱਸ 7 ਪ੍ਰੋ ਲਾਂਚ ਹੋਣ ਦੇ ਸ਼ੁਰੂਆਤੀ 7 ਦਿਨਾਂ ’ਚ ਐਮਾਜ਼ਾਨ ’ਤੇ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਅਲਟਰਾ ਪ੍ਰੀਮੀਅਮ ਸਮਾਰਟਫੋਨ ਬਣ ਗਿਆ ਹੈ। ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਨੇ ਇਹ ਦਾਅਵਾ ਕੀਤਾ ਹੈ। ਵਨਪਲੱਸ 7 ਪ੍ਰੋ ਦੀ ਪਹਿਲੀ ਸੇਲ 16 ਮਈ ਨੂੰ ਸ਼ੁਰੂ ਹੋਈ ਸੀ, ਜੋ ਸਿਰਫ ਪ੍ਰਾਈਮ ਸਬਸਕ੍ਰਾਈਬਰਜ਼ ਲਈ ਸੀ। ਇਸ ਤੋਂ ਬਾਅਦ 17 ਮਈ ਤੋਂ ਇਸ ਦੀ ਸੇਲ ਸਾਰਿਆਂ ਲਈ ਸ਼ੁਰੂ ਕਰ ਦਿੱਤੀ ਗਈ ਸੀ। 

ਵਨਪਲੱਸ 7 ਪ੍ਰੋ ਦੇ ਫਿਲਹਾਲ 2 ਹੀ ਵੇਰੀਐਂਟ (6 ਜੀ.ਬੀ.+128 ਜੀ.ਬੀ. ਅਤੇ 8 ਜੀ.ਬੀ.+256 ਜੀ.ਬੀ.) ਭਾਰਤ ’ਚ ਵਿਕਰੀ ਲਈ ਉਪਲੱਬਧ ਹਨ। ਵੀਰਵਾਰ ਨੂੰ ਐਮਾਜ਼ਾਨ ਨੇ ਦੱਸਿਆ ਕਿ 45,000 ਰੁਪਏ ਤੋਂ ਜ਼ਿਆਦਾ ਦੀ ਕੀਮਤ ਵਾਲੇ ਫੋਨ ਦੀ ਲਿਸਟ ’ਚ ਵਨਪਲੱਸ 7 ਪ੍ਰੋ ਐਮਾਜ਼ਾਨ ’ਤੇ ਬੈਸਟ ਸੇਲਿੰਗ ਸਮਾਰਟਫੋਨ ਬਣ ਗਿਆ ਹੈ। ਹਾਲਾਂਕਿ, ਐਮਾਜ਼ਾਨ ’ਚ ਇਹ ਨਹੀਂ ਦੱਸਿਆ ਕਿ ਆਖਰ ਇਸ ਫੋਨ ਦੇ ਹੁਣ ਤਕ ਕਿੰਨੇ ਯੂਨਿਟਸ ਵਿਕ ਚੁੱਕੇ ਹਨ। 

ਐਮਾਜ਼ਾਨ ਇੰਡੀਆ ਦੇ ਕੈਟਾਗਿਰੀ ਮੈਨੇਜਮੈਂਟ ਦੇ ਡਾਇਰੈਕਟਰ ਨੂਰ ਪਟੇਲ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਵਨਪਲੱਸ 7 ਪ੍ਰੋ ਐਮਾਜ਼ਾਨ ’ਤੇ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਫੋਨ ਬਣ ਗਿਆ ਹੈ। ਸਮਾਰਟਫੋਨ ਨੂੰ ਮਿਲੇ ਜ਼ਬਰਦਸਤ ਰਿਸਪਾਂਸ ਤੋਂ ਅਸੀਂ ਬੇਹੱਦ ਉਤਸ਼ਾਹਿਤ ਹਾਂ।