OnePlus 6 ਤੇ 6T ਨੂੰ ਮਿਲੇਗੀ ਨਵੀਂ ਸਾਫਟਵੇਅਰ ਅਪਡੇਟ, ਜੁੜਨਗੇ ਕਈ ਨਵੇਂ ਫੀਚਰਜ਼

06/26/2019 12:07:13 PM

ਗੈਜੇਟ ਡੈਸਕ– ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਆਪਣੇ 2018 ਦੇ ਫਲੈਗਸ਼ਿਪ ਸਮਾਰਟਫੋਨ ਵਨਪਲੱਸ 6 ਲਈ OxygenOS ਓਪਨ ਬੀਟਾ 21 ਅਤੇ ਵਨਪਲੱਸ 6ਟੀ ਲਈ ਓਪਨ ਬੀਟਾ 13 ਅਪਡੇਟ ਰੋਲ ਆਊਟ ਕਰ ਰਹੀ ਹੈ। ਕੰਪਨੀ ਨੇ ਆਪਣੇ ਫੋਰਮ ’ਤੇ ਇਸ ਅਪਡੇਟ ਦਾ ਐਲਾਨ ਕੀਤਾ। ਇਸ ਅਪਡੇਟ ਤੋਂ ਬਾਅਦ ਦੋਵਾਂ ਸਮਾਰਟਫੋਨਜ਼ ’ਚ ਕਈ ਨਵੇਂ ਫੀਚਰਜ਼ ਜੁੜਨਗੇ। ਇਸ ਵਿਚ ਸਭ ਤੋਂ ਖਾਸ ਫੀਚਰ ਹੈ ਸਕਰੀਨ ਰਿਕਾਰਡਰ। ਇਸ ਫੀਚਰ ਨੂੰ ਕੰਪਨੀ ਨੇ ਵਨਪਲੱਸ 7 ਪ੍ਰੋ ’ਚ ਦਿੱਤਾ ਸੀ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਨਵਾਂ ਐੱਫ.ਪੀ.ਐੱਸ. ਆਪਸ਼ਨ ਵੀ ਮਿਲੇਗਾ, ਜਿਸ ਨਾਲ ਯੂਜ਼ਰਜ਼ ਨੂੰ ਸਕਰੀਨ ਰਿਕਾਰਡਿੰਗ ’ਤੇ ਜ਼ਿਆਦਾ ਕੰਟਰੋਲ ਮਿਲ ਸਕੇਗਾ। 

ਵਨਪਲੱਸ 6ਟੀ ’ਚ 6 ਜੀ.ਬੀ. ਰੈਮ/8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਅਤੇ 256 ਜੀ.ਬੀ. ਸਟੋਰੇਜ ਆਪਸ਼ਨ ’ਚ ਮਿਲੇਗਾ। ਨਵਾਂ ਵਨਪਲੱਸ 6ਟੀ ਲੇਟੈਸਟ ਐਂਡਰਾਇਡ 9.0 ਪਾਈ ਬੇਸਡ ਆਕਸੀਜਨ ਓ.ਐੱਸ. ’ਤੇ ਚੱਲਦਾ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 845 ਲੇਟੈਸਟ ਪ੍ਰੋਸੈਸਰ ਵੀ ਮੌਜੂਦ ਹੈ। 

ਫੋਨ ’ਚ ਵਾਟਰਡ੍ਰੋਪ ਡਿਸਪਲੇਅ ਡਿਜ਼ਾਈਨ ਦਿੱਤਾ ਗਿਆ ਹੈ। ਫੋਨ ’ਚ 6.41 ਇੰਚ ਫੁਲ ਆਪਟਿਕਲ ਅਮੋਲੇਡ ਡਿਸਪਲੇਅ ਹੈ। ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ6 ਦਿੱਤਾ ਗਿਆ ਹੈ। ਵਨਪਲੱਸ 6ਟੀ ’ਚ ਡਿਵਾਈਸ ਦੀ ਉਪਰੀ ਸਕਰੀਨ ’ਤੇ ਕੁਝ ਸ਼ਾਰਟਕਟ ਵੀ ਮੌਜੂਦ ਹਨ। ਫੋਨ ’ਚ ਵਾਟਰਡ੍ਰੋਪ ਡਿਸਪਲੇਅ ਡਿਜ਼ਾਈਨ ਹੈ। ਫੋਨ ’ਚ 6.41 ਇੰਚ ਫੁਲ ਆਪਟਿਕਲ ਅਮੋਲੇਡ ਡਿਸਪਲੇਅ ਹੈ। ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 6 ਦਿੱਤਾ ਗਿਆ ਹੈ। ਵਨਪਲੱਸ 6ਟੀ ’ਚ ਡਿਵਾਈਸ ਦੀ ਉਪਰੀ ਸਕਰੀਨ ’ਤੇ ਕੁਝ ਸ਼ਾਰਟਕਟ ਵੀ ਮੌਜੂਦ ਹਨ। 

ਵਨਪਲੱਸ 6ਟੀ ਦੀ ਬੈਟਰੀ ਸਮਰੱਥਾ ਨੂੰ ਵਧਾਇਆ ਗਿਆ ਹੈ। ਵਨਪਲੱਸ 6 ਨੂੰ 3300mAh ਬੈਟਰੀ ਨਾਲ ਲਾਂਚ ਕੀਤਾ ਗਿਆ ਸੀ ਜਦੋਂਕਿ ਵਨਪਲੱਸ 6ਟੀ ਨੂੰ ਪਾਵਰ ਦੇਣ ਲਈ 3700mAh ਦੀ ਬੈਟਰੀ ਦਿੱਤੀ ਗਈ ਹੈ। ਬੈਟਰੀ ਡੈਸ਼ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।