ਭਾਰਤ ''ਚ ਲਾਂਚ ਹੋਇਆ 10GB ਰੈਮ ਨਾਲ ਵਨਪਲੱਸ 6ਟੀ ਦਾ ਨਵਾਂ Mclaren ਐਡੀਸ਼ਨ

12/12/2018 1:39:56 PM

ਗੈਜੇਟ ਡੈਸਕ- ਚੀਨੀ ਸਮਾਰਟਫੋਨ ਬਰਾਂਡ ਵਨਪਲੱਸ ਨੇ ਵਨਪਲੱਸ 6T ਸਮਾਰਟਫੋਨ ਦਾ ਇਕ ਹੋਰ ਨਵਾਂ ਵਰਜਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਵਨਪਲੱਸ ਹੁਣ ਨਵਾਂ ਮੈਕਲੇਰਨ ਐਡੀਸ਼ਨ ਲੈ ਕੇ ਆਈ ਹੈ। ਕੰਪਨੀ ਨੇ ਇਸ ਫੋਨ 'ਚ 10 ਜੀ. ਬੀ ਰੈਮ ਤੇ ਵਾਰਪ ਚਾਰਜ 20 ਟੈਕਨਾਲਜੀ ਦਿੱਤੀ ਹੈ। ਕੰਪਨੀ ਨੇ ਇਸ ਦੇ ਲਈ ਮੈਕਲੇਰਨ ਰੇਸਿੰਗ ਲਿਮਟਿਡ ਨਾਲ ਕਰਾਰ ਕੀਤਾ ਹੈ। ਵਨਪਲੱਸ 6T ਮੈਕਲੇਰਨ ਐਡੀਸ਼ਨ ਸਿਰਫ 256 ਜੀ. ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ।

ਪੇਟ ਲਾਉ ਨੇ ਲਾਂਚ ਦੇ ਦੌਰਾਨ ਕਿਹਾ ਕਿ, ਵਨਪਲੱਸ 6“ ਮੈਕਲੇਰਨ ਐਡੀਸ਼ਨ ਸਾਡਾ ਹੁਣ ਤੱਕ ਦਾ ਸਭ ਤੋਂ ਤੇਜ਼ ਡਿਵਾਈਸ ਹੈ। ਅਸੀਂ ਇਸ ਫੋਨ 'ਚ ਬਿਤਹਰੀਨ ਪਰਫਾਰਮੈਂਸ ਦੇ ਰਹੇ ਹਾਂ। ਇਸ ਫੋਨ ਨੂੰ ਅੱਜ ਆਫਿਸ਼ੀਅਲੀ ਭਾਰਤ 'ਚ ਲਾਂਚ ਕੀਤਾ ਜਾਵੇਗਾ ਜਿੱਥੇ ਈਵੈਂਟ ਦਾ ਪ੍ਰਬੰਧ ਮੁੰਬਈ 'ਚ ਕੀਤਾ ਜਾਵੇਗਾ।
ਫੋਨ ਦੀ ਕੀਮਤ
13 ਦਸੰਬਰ ਤੋਂ ਡਿਵਾਈਸ ਵੇਸਟਰਨ ਯੂਰਪ ਤੇ ਨੌਰਥ ਅਮਰੀਕਾ 'ਚ ਮਿਲਣਾ ਸ਼ੂਰੂ ਹੋ ਜਾਵੇਗਾ। ਉਥੇ ਹੀ ਇਸ ਦੇ ਬਾਅਦ ਭਾਰਤ 'ਚ ਵੀ ਡਿਵਾਈਸ ਉਪਲੱਬਧ ਹੋ ਜਾਵੇਗਾ। ਫੋਨ ਦੀ ਕੀਮਤ ਭਾਰਤ 'ਚ 8,900 ਰੁਪਏ ਹੋਵੇਗੀ। ਫੋਨ ਦੇ ਸਪੈਕਸਿਫਿਕਸ਼ਨਸ
ਫੋਨ ਡਿਊਲ ਨੈਨੋ ਸਿਮ ਦੇ ਨਾਲ ਆਉਂਦਾ ਹੈ ਤੇ ਐਂਡ੍ਰਾਇਡ 9.0 ਪਾਈ ਅਧਾਰਿਤ ਆਕਸੀਜਨ ਓ. ਐੱਸ ਆਊਟ ਆਫ ਦ ਬਾਕਸ 'ਤੇ ਕੰਮ ਕਰਦਾ ਹੈ। ਫੋਨ 'ਚ 6.41 ਇੰਚ ਦਾ 684+ ਡਿਸਪਲੇਅ ਦਿੱਤੀ ਗਈ ਹੈ ਜੋ ਕਾਰਨਿੰਗ ਗੋਰਿੱਲਾ ਗਲਾਸ 6 ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। ਫੋਨ 'ਚ ਵਾਟਰ ਡਰਾਪ ਨੌਚ ਅਤੇ ਇਸ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੀ ਵੀ ਸਹੂਲਤ ਦਿੱਤੀ ਗਈ ਹੈ।ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦਿੱਤਾ ਗਿਆ ਹੈ ਜੋ 10 ਜੀ. ਬੀ ਰੈਮ ਤੇ 256 ਜੀ. ਬੀ ਸਟੋਰੇਜ ਦੇ ਨਾਲ ਆਉਂਦਾ ਹੈ।  ਫੋਨ 'ਚ 16 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਦੇ ਬੈਕ 'ਚ 16 ਮੈਗਾਪਿਕਸਲ ਤੇ 20 ਮੈਗਾਪਿਕਸਲ ਦਾ ਸੋਨੀ ਦਾ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 4K ਵੀਡੀਓ ਨੂੰ ਰਿਕਾਰਡ ਕਰ ਸਕਦਾ ਹੈ। ਹੈਂਡਸੈੱਟ 'ਚ 3700mAh ਦੀ ਬੈਟਰੀ ਦਿੱਤੀ ਗਈ ਹੈ।Warp Charge 30 ਤਕਨੀਕ
ਵਨਪਲੱਸ 6T ਮੈਕਲੇਰਨ ਐਡੀਸ਼ਨ ਡੈਸ਼ ਚਾਰਜਿੰਗ ਦੇ ਅਪਗ੍ਰੇਡਿਡ ਵਰਜਨ ਦੇ ਨਾਲ ਆਉਂਦਾ ਹੈ। ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ 3700m1h ਦੀ ਬੈਟਰੀ ਦੇ 50 ਫ਼ੀਸਦੀ ਨੂੰ ਇਹ ਸਿਰਫ 20 ਮਿੰਟ 'ਚ ਚਾਰਜ ਕਰ ਦਿੰਦਾ ਹੈ। ਵਨਪਲੱਸ ਨੇ ਚਾਰਜਰ ਤੇ ਫੋਨ 'ਤੇ ਨਵੇਂ ਆਈ. ਸੀ. ਦਾ ਇਸਤੇਮਾਲ ਕੀਤਾ ਹੈ।