OnePlus 6T ਥੰਡਰ ਪਰਪਲ ਵੇਰੀਐਂਟ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਆਫਰਜ਼

11/13/2018 12:05:50 PM

ਗੈਜੇਟ ਡੈਸਕ– ਵਨਪਲੱਸ ਨੇ ਸੋਮਵਾਰ ਨੂੰ OnePlus 6T ਦਾ ਨਵਾਂ ਥੰਡਰ ਪਰਪਲ ਵੇਰੀਐਂਟ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਥੰਡਰ ਪਰਪਲ ਵੇਰੀਐਂਟ ਸਿਰਫ 8 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਵੇਰੀਐਂਟ ’ਚ ਵੇਚਿਆ ਜਾਵੇਗਾ। OnePlus 6T ਦੇ ਨਵੇਂ ਕਲਰ ਵੇਰੀਐਂਟ ਦੀ ਕੀਮਤ 16 ਨਵੰਬਰ ਸਵੇਰੇ 11 ਵਜੇ ਤੋਂ ਈ-ਕਾਮਰਸ ਸਾਈਟ ਅਮੇਜ਼ਨ ਡਾਟ ਇੰਨ, ਵਨਪਲੱਸ ਸਟੋਰ, ਕ੍ਰੋਮਾ, ਰਿਲਾਇੰਸ ਡਿਜੀਟਲ ਅਤੇ ਵਨਪਲੱਸ ਦੇ ਐਕਸਕਲੂਜ਼ਿਵ ਸਟੋਰ ’ਤੇ ਹੋਵੇਗੀ। OnePlus 6T ਯੂਜ਼ਰ ਨੂੰ ਆਡੀਓ ਕਨੈਕਟੀਵਿਟੀ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਜਾਂ ਬਲੂਟੁੱਥ ਨੂੰ ਇਸਤੇਮਾਲ ’ਚ ਲਿਆਉਣਾ ਹੋਵੇਗਾ। ਇਹ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ਵੱਡੀ ਬੈਟਰੀ, ਵੱਡੀ ਡਿਸਪਲੇਅ, ਛੋਟੀ ਨੌਚ, ਬਿਹਤਰ ਲੋਅ-ਲਾਈਟ ਫੋਟੋਗ੍ਰਾਫੀ, ਐਂਡਰਾਇਡ 9.0 ਪਾਈ ਅਤੇ ਸਮਾਰਟ ਬੂਸਟ ਆਪਟੀਮਾਈਜੇਸ਼ਨ ਦੇ ਨਾਲ ਆਉਂਦਾ ਹੈ। 

OnePlus 6T ਦੀ ਭਾਰਤ ’ਚ ਕੀਮਤ ਤੇ ਲਾਂਚ ਆਫਰ
ਵਨਪਲੱਸ 6ਟੀ ਦੇ ਨਵੇਂ ਵੇਰੀਐਂਟ ਦੀ ਭਾਰਤ ’ਚ ਕੀਮਤ 41,999 ਰੁਪਏ ਹੈ। ਇਸ ਕੀਮਤ ’ਚ 8 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਮਾਡਲ ਮਿਲੇਗਾ। ਹੁਣ ਗੱਲ ਕਰਦੇ ਹਾਂ ਲਾਂਚ ਆਫਰ ਦੀ। ਐੱਚ.ਡੀ.ਐੱਫ.ਸੀ. ਬੈਂਕ ਕਾਰਡ ਤੋਂ ਭੁਗਤਾਨ ਕਰਨ ’ਤੇ 1,500 ਰੁਪਏ ਦਾ ਕੈਸ਼ਬੈਕ, 5,400 ਰੁਪਏ ਤਕ ਦੇ ਜਿਓ ਕੈਸ਼ਬੈਕ ਵਾਊਟਰ, ਅਮੇਜ਼ਨ ਅਤੇ ਵਨਪਲੱਸ ਦੇ ਐਕਸਕਲੂਜ਼ਿਵ ਸਟੋਰ ’ਤੇ 3 ਮਹੀਨੇ ਦੀ ਬਿਨਾਂ ਵਿਆਜ ਵਾਲੀ ਈ.ਐੱਮ.ਆਈ., Kotak Servify ਵਲੋੰ 12 ਮਹੀਨੇ ਲਈ ਫ੍ਰੀ ਡੈਮੇਜ ਪ੍ਰੋਟੈਕਸ਼ਨ ਅਤੇ ਅਮੇਜ਼ਨ ਕਿੰਡਲ ਈ-ਬੁੱਕ ’ਤੇ 500 ਰੁਪਏ ਤਕ ਦੀ ਛੋਟ ਦਿੱਤੀ ਜਾਵੇਗੀ। 

ਵਨਪਲੱਸ 6ਟੀ ਦੀ ਭਾਰਤ ’ਚ ਕੀਮਤ 37,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ ’ਚ 6 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਮਾਡਲ ਮਿਲੇਗਾ। ਇਹ ਸਿਰਫ ਮਿਰਰ ਬਲੈਕ ਰੰਗ ’ਚ ਉਪਲੱਬਧ ਹੋਵੇਗਾ। ਉਥੇ ਹੀ 8 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਡਨਾਈਟ ਬਲੈਕ ਅਤੇ ਮਿਰਰ ਬਲੈਕ ਕਲਰ ’ਚ ਉਪਲੱਬਧ ਹੋਵੇਗਾ। ਇਸ ਦੀ ਕੀਮਤ 41,999 ਰੁਪਏ ਹੈ। ਸਭ ਤੋਂ ਮਹਿੰਗਾ ਵੇਰੀਐਂਟ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵਾਲਾ ਹੈ। ਇਸ ਦੀ ਕੀਮਤ 45,999 ਰੁਪਏ ਹੈ।