ਵਨਪਲੱਸ 6 ਨੂੰ ਮਿਲੀ ਐਂਡਰਾਇਡ Pie ''ਤੇ ਆਧਾਰਿਤ OxygenOS ਓਪਨ ਬੀਟਾ 3

09/17/2018 12:11:34 PM

ਜਲੰਧਰ-ਵਨਪਲੱਸ 6 ਯੂਜ਼ਰਸ ਜਿਨ੍ਹਾਂ ਨੂੰ ਐਂਡਰਾਇਡ 9.0 ਪਾਈ (Pie) ਬੀਟਾ ਪ੍ਰੋਗਰਾਮ ਦੇ ਲਈ ਰਜਿਸਟਰ ਕੀਤਾ ਹੈ, ਉਨ੍ਹਾਂ ਨੂੰ ਹੁਣ ਓ. ਟੀ. ਏ. (OTA) ਅਪਡੇਟ ਦੇ ਰਾਹੀਂ ਓਪਨ ਬੀਟਾ 3 ਦੀ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਵਨਪਲੱਸ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਐਲਾਨ ਕੀਤਾ ਸੀ ਕਿ ਕੰਪਨੀ ਵਨਪਲੱਸ 6 ਯੂਜ਼ਰਸ ਦੇ ਲਈ ਨਵੇਂ ਐਂਡਰਾਇਡ 9.0 Pie ਦੇ ਓਪਨ ਬੀਟਾ ਦੀ ਅਪਡੇਟ ਕੱਢੇਗੀ ਅਤੇ ਉਸ ਸਮੇਂ ਤੋਂ ਕੰਪਨੀ ਨੇ ਅਪਡੇਟ ਦੇ ਰਾਹੀਂ ਤਿੰਨ ਨਵੇਂ ਬਿਲਡ, ਅਪਗ੍ਰੇਡ ਅਤੇ ਬੱਗਸ ਫਿਕਸ ਕੀਤੇ ਹਨ। ਨਵੇਂ ਓਪਨ ਬੀਟਾ 3 ਦੇ ਅਪਡੇਟ 'ਚ ਮੁੱਖ ਰੂਪ ਨਾਲ ਕੁਝ ਬੱਗ ਫਿਕਸ, ਸਟੈਬਿਲਿਟੀ ਇਪਰੂਵਮੈਂਟਸ (ਸੁਧਾਰਾ) ਦੇ ਨਾਲ-ਨਾਲ ਕੁਝ ਹੋਰ ਸੁਧਾਰ ਵੀ ਸ਼ਾਮਿਲ ਕੀਤੇ ਗਏ ਹਨ।

ਵਨਪਲੱਸ 6 ਯੂਜ਼ਰਸ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸਕੈਨਰ ਪਰਫਾਰਮੈਂਸ 'ਚ ਸੁਧਾਰ ਦੀ ਉਮੀਦ ਕਰ ਸਕਦੇ ਹਨ ਅਤੇ ਵਨਪਲੱਸ ਨੇ ਹੁਣ ਗੂਗਲ ਅਸਿਸਟੈਂਟ ਅਤੇ ਬਾਕੀ ਥਰਡ ਪਾਰਟੀ ਅਸਿਸਟੈਂਟ ਦੇ ਲਈ ਵੀ ਸਪੋਰਟ ਜੋੜਿਆ ਹੈ। ਇਨ੍ਹਾਂ ਨੂੰ ਲਗਭਗ ਅੱਧੇ ਸੈਕਿੰਡ ਦੇ ਲਈ ਪਾਵਰ ਬਟਨ ਪ੍ਰੈਸ ਕਰ ਕੇ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਨੇ ਟੈਲੀਗ੍ਰਾਮ, ਡਿਸਕਾਰਡ, ਆਈ. ਐੱਮ. ਓ (IMO), ਓਬਰ ਅਤੇ ਓਲਾ ਨੂੰ ਆਪਣੇ ਪੈਰਲਲ ਐਪਸ ਸਪੋਰਟ 'ਚ ਜੋੜਿਆ ਹੈ। ਇਸ ਤੋਂ ਇਲਾਵਾ ਵਨਪਲੱਸ ਸਵਿੱਚ ਐਪ 'ਚ ਵੀ ਸੁਧਾਰ ਕੀਤਾ ਗਿਆ ਹੈ। ਗੂਗਲ ਪੇਅ 'ਚ ਹੁਣ ਵੀ ਕੁਝ ਸਮੱਸਿਆਵਾਂ ਹਨ ਅਤੇ ਇਹ ਹੁਣ ਤੱਕ ਕੰਮ ਨਹੀਂ ਕਰ ਰਿਹਾ ਹੈ।

ਵਨਪਲੱਸ 6 ਐਂਡਰਾਇਡ 9.0 Pie ਓਪਨ ਬੀਟਾ 3 ਚੇਂਜਲਾਗ-
1. ਸਿਸਟਮ-
-ਅੰਬੀਨੰਟ ਡਿਸਪਲੇਅ ਦੇ ਨਾਲ ਆਉਣ ਵਾਲੀ ਸਟੈਬਿਲਿਟੀ ਦੇ ਸਮੱਸਿਆ 'ਚ ਸੁਧਰ
-ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਦੀ ਸਟੈਬਿਲਿਟੀ 'ਚ ਸੁਧਾਰ
- ਗੂਗਲ ਅਸਿਸਟੈਂਟ ਅਤੇ ਥਰਡ ਪਾਰਟੀ ਐਪ ਪਾਵਰ ਬਟਨ ਨੂੰ ਪ੍ਰੈੱਸ ਕਰ ਕੇ ਐਕਟੀਵੇਟ ਕਰਨ ਦੀ ਸਪੋਰਟ
2. ਪੈਰਲਲ ਐਪਸ-
-ਪੈਰਲਲ ਐਪਸ ਸੈਕਸ਼ਨ 'ਚ ਹੋਰ ਵੀ ਜ਼ਿਆਦਾ ਐਪਸ (ਟੈਲੀਗ੍ਰਾਮ ਡਿਸਕੋਰਡ, ਆਈ. ਐੱਮ. ਓ, ਓਬਰ, ਓਲਾ) ਦਾ ਸਪੋਰਟ
3. ਵਨਪਲੱਸ ਸਵਿੱਚ V2.1.0-
-ਪੁਰਾਣੇ ਡਿਵਾਈਸ 'ਚ ਕਿਊ. ਆਰ. ਕੋਡ (QR Code) ਦੇ ਨਾਲ ਕੁਨੈਕਸ਼ਨ ਨਾ ਹੋਣ 'ਤੇ ਮੈਨੂਅਲੀ ਕੁਨੈਕਟ ਕਰਨ ਦਾ ਆਪਸ਼ਨ
-ਹੋਮ ਸਕਰੀਨ, ਲਾਕ ਸਕਰੀਨ ਅਤੇ ਐਪ ਲੇਆਊਟ ਦੇ ਨਾਲ-ਨਾਲ ਐਪਲੀਕੇਸ਼ਨ ਦਾ ਡਾਟਾ ਬੈਕਅਪ ਅਤੇ ਰਿਕਵਰੀ ਦਾ ਸਪੋਰਟ
-ਬੱਗ ਫਿਕਸ ਦੇ ਨਾਲ ਹੋਰ ਜ਼ਿਆਦਾ ਐਂਡਰਾਇਡ ਮਾਡਲ ਦੇ ਲਈ ਸਪੋਰਟ
4. ਕੁਝ ਸਮੱਸਿਆਵਾਂ-
-ਅਜਿਹਾ ਹੋ ਸਕਦਾ ਹੈ ਕਿ ਇਸ ਬੀਟਾ ਵਰਜ਼ਨ 'ਤੇ ਕੁਝ ਐਪਸ ਸਹੀ ਢੰਗ ਨਾਲ ਕੰਮ ਨਾ ਕਰਨ।
-ਗੂਗਲ ਪੇ ਸਰਵਿਸ ਕੰਮ ਨਹੀਂ ਕਰ ਰਹੀ ਹੈ।

ਵਨਪਲੱਸ 6 ਸਮਾਰਟਫੋਨ ਦੇ ਫੀਚਰਸ-
ਸਮਾਰਟਫੋਨ 'ਚ 6.28 ਇੰਚ ਦੀ ਫੁੱਲ ਐੱਚ. ਡੀ. ਪਲੱਸ ਨਾਲ 19:9 ਆਸਪੈਕਟ ਰੇਸ਼ੋ ਵਾਲੀ ਡਿਸਪਲੇਅ ਅਤੇ 2280x1080 ਪਿਕਸਲ ਰੈਜ਼ੋਲਿਊਸ਼ਨ ਮੌਜੂਦ ਹੈ। ਸਮਾਰਟਫੋਨ ਸਲਿਮ ਬਾਡੀ ਡਿਜ਼ਾਈਨ ਦਿੱਤਾ ਗਿਆ ਹੈ। ਗਲਾਸ ਡਿਵਾਈਸ ਦੇ ਰੇਡੀਓ ਟਰਾਂਸਮਿਸ਼ਨ ਨੂੰ ਵਧਾਉਂਦਾ ਹੈ ਅਤੇ ਸਕਰੀਨ ਨੂੰ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦਿੱਤੀ ਗਈ ਹੈ।ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 16 ਮੈਗਾਪਿਕਸਲ+20 ਮੈਗਾਪਿਕਸਲ ਸੈਂਸਰ ਮੌਜੂਦ ਹਨ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।ਸਮਾਰਟਫੋਨ ਦੇ ਬੈਕ 'ਤੇ ਵਰਟੀਕਲ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਅਤੇ ਠੀਕ ਕੈਮਰਾ ਸੈੱਟਅਪ ਦੇ ਹੇਠਲੇ ਪਾਸੇ ਇਕ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਪਾਵਰ ਬੈਕਅਪ ਲਈ 3,300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਡੈਸ਼ ਚਾਰਜ ਨੂੰ ਸਪੋਰਟ ਕਰਦੀ ਹੈ। ਸਮਾਰਟਫੋਨ ਵਾਟਰ ਰੇਸਿਸਟੈਂਟ ਹੈ, ਜੋ ਇਸ ਨੂੰ ਸਪਲੈਸ਼ ਪਰੂਫ ਬਣਾਉਂਦਾ ਹੈ। ਸਮਾਰਟਫੋਨ ਐਂਡਰਾਇਡ Oreo ਆਧਾਰਿਤ ਕੰਪਨੀ ਦੇ ਆਕਸੀਜਨ ਓ. ਐੱਸ. 'ਤੇ ਕੰਮ ਕਰਦਾ ਹੈ।