OnePlus 5T ਦੇ ਨਵੇਂ ਵੇਰੀਐਂਟ ਦਾ ਰੀਲੀਜ਼ ਹੋਇਆ ਵੀਡੀਓ ਟੀਜ਼ਰ

01/01/2018 5:04:29 PM

ਜਲੰਧਰ-ਵਨਪਲੱਸ 5T ਸਮਾਰਟਫੋਨ ਦੇ ਮਿਡਨਾਈਟ ਬਲੈਕ ਕਲਰ ਵੇਰੀਐਂਟ ਨੂੰ ਲਾਂਚ ਕੀਤੇ ਹੋਏ ਮਹੀਨਾ ਭਰ ਦਾ ਸਮਾਂ ਵੀ ਨਹੀ ਬੀਤਿਆਂ ਹੈ ਅਤੇ ਕੰਪਨੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਦੇ ਨਵਾਂ ਵਰਜ਼ਨ ਲਿਆਉਣ ਦੀ ਤਿਆਰੀ ਕਰ ਲਈ ਹੈ। ਚੀਨ ਦੀ ਵਨਪਲੱਸ ਕੰਪਨੀ ਨੇ ਇਕ ਵੀਡੀਓ ਟੀਜ਼ਰ ਰੀਲੀਜ਼ ਕਰਕੇ ਨਵੇਂ ਵੇਰੀਐਂਟ ਨੂੰ ਲਾਂਚ ਕਰਨ ਵੱਲ ਇਸ਼ਾਰਾ ਕੀਤਾ ਹੈ। ਨਵੇਂ ਵਰਜ਼ਨ 'ਚ ਵਨਪਲੱਸ ਬ੍ਰਾਂਡ ਦੀ ਪਹਿਚਾਣ ਬਣ ਚੁੱਕੇ ਸੈਂਡਸਟੋਨ ਬੈਕਪੈਨਲ ਦੀ ਵਾਪਸੀ ਹੋਵੇਗੀ। ਵਨਪਲੱਸ ਵਨ ਅਤੇ ਵਨਪਲੱਸ 2 ਸਮਾਰਟਫੋਨ ਇਸ ਖਾਸ ਫਿਨਸ਼ਿੰਗ ਬੈਕਪੈਨਲ ਨਾਲ ਆਉਦੇ ਸੀ। ਪਿਛਲੇ ਮਹੀਨੇ ਇਸ ਚੀਨੀ ਕੰਪਨੀ ਨੇ ਵਨਪਲੱਸ 5T ਸਮਾਰਟਫੋਨ ਦੇ ਸਟਾਰ ਵਾਰਸ ਲਿਮਟਿਡ ਐਂਡੀਸ਼ਨ ਨੂੰ ਮਾਰਕੀਟ 'ਚ ਪੇਸ਼ ਕੀਤਾ ਸੀ। 

ਯੂਟਿਊਬ 'ਤੇ ਰੀਲੀਜ਼ ਕੀਤਾ ਗਿਆ ਟੀਜ਼ਰ ਵੀਡੀਓ ਇਕ ਮਿੰਟ ਤੋਂ ਘੱਟ ਸਮੇਂ ਦਾ ਹੈ। ਇਸ 'ਚ ਇਕ Mystery ਬਾਕਸ ਦਿਖਾਇਆ ਗਿਆ ਹੈ, ਜੋ ਲੰਦਨ ਦੀ ਵੱਖ-ਵੱਖ ਸੜਕਾਂ 'ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕੁਝ ਲੋਕ ਬਾਕਸ ਖੋਲ ਕੇ ਹੈਂਡਸੈੱਟ ਨੂੰ ਮਹਿਸੂਸ ਕਰਦੇ ਹੋਏ ਦਿਖਾਏ ਗਏ ਹੈ। ਫੋਨ ਨੂੰ ਹੱਥਾਂ 'ਚ ਲੈਣ ਤੋਂ ਬਾਅਦ ਲੋਕਾਂ ਨੇ ਜੋ ਪ੍ਰਤੀਕਿਰਿਆਵਾਂ ਦਿੱਤੀਆਂ ਹਨ, ਉਸ ਤੋਂ ਇਹ ਲੱਗਦਾ ਹੈ ਕਿ ਵਨਪਲੱਸ ਇਕ ਵਾਰ ਫਿਰ ਸੈਂਡਸਟੋਨ ਫਿਨਿਸ਼ ਦੇਣ ਵਾਲੀ ਹੈ।

ਵਨਪਲੱਸ ਨੇ ਬਕਸੇ 'ਚ ਮੌਜੂਦ ਸਾਮਾਨ ਦੇ ਬਾਰੇ 'ਚ ਨਹੀਂ ਦੱਸਿਆ ਹੈ ਅਤੇ ਸਿਰਫ ਇਹ ਕਿਹਾ ਗਿਆ ਹੈ ਕਿ ਇਸ ਦਾ ਖੁਲਾਸਾ ਜਨਵਰੀ 2018 'ਚ ਹੋਵੇਗਾ। ਇੰਨਾ ਹੀ ਨਹੀਂ ਕੰਪਨੀ ਫਿਲਹਾਲ ਨਵਾਂ ਪ੍ਰੋਡਕਟ ਨਹੀਂ ਲਾਂਚ ਕਰਨ ਵਾਲੀ ਹੈ, ਹੁਣ ਵਨਪਲੱਸ 5T ਦੇ ਪੋਰਟਫੋਲਿਓ ਦਾ ਵਿਸਤਾਰ ਹੋਵੇਗਾ। ਅਸੀ ਇਹ ਯਕੀਨ ਨਾਲ ਕਹਿ ਸਕਦੇ ਹੈ ਕਿ ਯੂਜ਼ਰ ਨੂੰ ਮਿਡਨਾਈਟ ਬਲੈਕ ਵਰਜਨ ਤੋਂ ਬਾਅਦ ਇਕ ਨਵੇਂ ਵੇਰੀਐਂਟ ਲਈ ਤਿਆਰ ਰਹਿਣਾ ਚਾਹੀਦਾ ਹੈ। ਨਵੰਬਰ ਮਹੀਨੇ ਚੀਨ 'ਚ ਵਨਪਲੱਸ 5T ਤੋਂ ਲਾਵਾ ਰੈੱਡ ਵਰਜਨ ਨੂੰ ਲਾਂਚ ਕੀਤਾ ਗਿਆ ਸੀ।

ਲੰਮੀ ਉਡੀਕ ਸੈਂਡਸਟੋਨ ਫਿਨਿਸ਼ ਦੀ ਲੰਮੇ ਸਮੇਂ ਤੋਂ ਬਾਅਦ ਵਨਪਲੱਸ ਪਰਿਵਾਰ 'ਚ ਵਾਪਸੀ ਹੋਵੇਗੀ। ਇਸ ਫਿਨਿਸ਼ ਨਾਲ ਆਉਣ ਵਾਲਾ ਕੰਪਨੀ ਦਾ ਆਖਿਰੀ ਫੋਨ ਵਨਪਲੱਸ 2 ਸੀ , 2015 'ਚ । 2016 'ਚ ਕੰਪਨੀ ਨੇ ਵਨਪਲੱਸ 3 ਨੂੰ ਲਾਂਚ ਕਰਨ ਨਾਲ ਮੇਂਟਲ ਬੈਕ ਦਾ ਮਿਲਾ ਲਿਆ ਹੈ। ਇਸ ਤੋਂ ਬਾਅਦ ਲਾਂਚ ਕੀਤੇ ਗਏ ਵਨਪਲੱਸ 3T , ਵਨਪਲੱਸ 5 ਅਤੇ ਵਨਪਲੱਸ 5T ਸਮਾਰਟਫੋਨਜ਼ ਮੇਂਟਲ ਬੈਕ ਪੈਨਲ ਵਾਲੇ ਫੋਨ ਹਨ।

ਸਪੈਸੀਫਿਕੇਸ਼ਨ-
ਵਨਪਲੱਸ 5T ਦੇ ਨਵੇਂ ਵੇਰੀਐਂਟ ਬਾਰੇ ਆਉਣ ਵਾਲੇ ਹਫਤਿਆਂ 'ਚ ਹੋਰ ਜਿਆਦਾ ਜਾਣਕਾਰੀ ਉਪਲੱਬਧ ਹੋਵੇਗੀ। ਇਸ 'ਚ 6.01 ਇੰਚ ਦਾ ਫੁੱਲ ਐੱਚ. ਡੀ. ਪਲੱਸ (1080x1920 ਪਿਕਸਲ) ਆਪਟਿਕ ਅਮੋਲਡ ਡਿਸਪਲੇਅ ,ਅਸਪੈਕਟ ਰੇਸ਼ੀਓ 18:9, 401 ਪਿਕਸਲ ਪ੍ਰਤੀ ਇੰਚ ਪਿਕਸਲ ਡੈਨਸਿਟੀ ਵਾਲੇ ਇਸ ਸਕਰੀਨ 'ਤੇ 2.5D ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਮੌਜੂਦ ਹੈ। ਵਨਪਲੱਸ 5 ਵਰਗਾ ਵਨਪਲੱਸ 5T 'ਚ ਵੀ ਆਕਟਾ-ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ ਦੀ ਵਰਤੋਂ ਹੋਈ ਹੈ। ਇਸ ਦੀ ਕਲਾਕ ਸਪੀਡ 2.45 ਗੀਗਾਹਰਟਜ਼ ਹੈ। ਇਸ 'ਚ 6 ਜੀ. ਬੀ. ਰੈਮ ਅਤੇ 8 ਜੀ. ਬੀ. ਰੈਮ ਦਾ ਆਪਸ਼ਨਜ਼ ਹਨ। 

ਹੁਣ ਗੱਲ ਵਨਪਲੱਸ 5T ਦੇ ਕੈਮਰੇ ਦੀ ਕਰੀਏ ਤਾਂ ਵਨਪਲੱਸ ਨੇ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਨੂੰ ਅਪਡੇਟ ਕਰਨ ਦਾ ਫੈਸਲਾ ਕੀਤਾ ਹੈ। ਇਸ ਫੋਨ ਦਾ ਦੋ ਕੈਮਰੇ ਵਾਲਾ ਸੈੱਟਅਪ ਵਨਪਲੱਸ 5 ਤੋਂ ਕਾਫੀ ਵੱਖਰਾ ਹੈ। ਪ੍ਰਾਇਮਰੀ ਸੈਂਸਰ ਹੁਣ ਵੀ ਵਨਪਲੱਸ 5 ਵਰਗਾ 16 ਮੈਗਾਪਿਕਸਲ ਦਾ ਹੈ। ਇਸ ਦਾ ਅਪਚਰ f/1.7 ਹੈ, ਪਰ ਕੰਪਨੀ ਨੇ ਇਸ ਦਾ ਫੋਕਸ ਲੈਂਥ 27.22 ਮਿਲੀਮੀਟਰ ਕਰ ਦਿੱਤਾ ਹੈ। ਸੈਕੰਡਰੀ ਕੈਮਰਾ 20 ਮੈਗਾਪਿਕਸਲ ਦਾ ਸੋਨੀ ਆਈ ਐੱਮ ਐਕਸ 376 ਦੇ ਸੈਂਸਰ ਹੈ। ਇਸ ਦਾ ਅਪਚਰ ਵੀ ਐੱਫ 1.7 ਹੈ। ਰਿਅਰ ਕੈਮਰਾ ਸੈੱਟਅਪ ਨਾਲ ਡਿਊਲ ਐੱਲ. ਈ. ਡੀ. ਫਲੈਸ਼ ਦਿੱਤਾ ਗਿਆ ਹੈ। ਯੂਜ਼ਰ 30 ਫ੍ਰੇਮ ਪ੍ਰਤੀ ਸੈਕਿੰਡ ਦੀ ਦਰ ਨਾਲ 4k ਵੀਡੀਓ ਰਿਕਾਰਡ ਕਰ ਸਕਣਗੇ। ਇਸ ਤੋਂ ਇਲਾਵਾ 60ਫ੍ਰੇਮ ਪ੍ਰਤੀ ਸੈਕਿੰਡ ਦੀ ਦਰ ਨਾਲ 1080 ਪਿਕਸਲ ਰੈਜ਼ੋਲਿਊਸ਼ਨ ਵਾਲਾ ਵੀਡੀਓ ਰਿਕਾਰਡ ਕਰਨਾ ਸੰਭਵ ਹੈ। ਵਨਪਲੱਸ 5T ਦਾ ਫ੍ਰੰਟ ਕੈਮਰਾ ਹਰ ਲਿਹਾਜ਼ ਨਾਲ ਵਨਪਲੱਸ 5 ਵਾਲਾ ਹੈ । ਇਹ ਵੀ 16 ਮੈਗਾਪਿਕਸਲ ਦਾ ਸੋਨੀ IMX371 ਸੈਂਸਰ ਹੈ। ਇਸ ਦਾ ਅਪਚਰ f/2.0 ਹੈ।