ਵਨਪਲੱਸ 3 ਤੇ 3ਟੀ ਨੂੰ ਮਿਲੀ ਐਂਡਰਾਇਡ ਪਾਈ ਅਪਡੇਟ, ਮਿਲਣਗੇ ਇਹ ਨਵੇਂ ਫੀਚਰਜ਼

05/24/2019 11:18:49 AM

ਗੈਜੇਟ ਡੈਸਕ– ਲੰਬੇ ਇੰਤਜ਼ਾਰ ਤੋਂ ਬਾਅਦ ਵਨਪਲੱਸ ਨੇ ਆਪਣੇ ਸਮਾਰਟਫੋਨ ਵਨਪਲੱਸ 3 ਅਤੇ 3ਟੀ ਲਈ ਐਂਡਰਾਇਡ 9.0 ਪਾਈ ਦੀ ਸਟੇਬਲ ਅਪਡੇਟ ਰੋਲ ਆਊਟ ਕਰ ਦਿੱਤੀ ਹੈ। ਇਸ ਅਪਡੇਟ ’ਚ ਕੁਝ ਨਵੇਂ ਫੀਚਰਜ਼ ਅਤੇ ਸਕਿਓਰਿਟੀ ਪੈਚ ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਅਜੇ ਇਹ ਅਪਡੇਟ ਕੁਝ ਯੂਜ਼ਰਜ਼ ਤਕ ਪਹੁੰਚਾਈ ਜਾਵੇਗੀ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਲਈ ਇਹ ਤੀਜੀ ਐਂਡਰਾਇਡ ਅਪਡੇਟ ਹੈ। ਇਸ ਅਪਡੇਟ ਦਾ ਸਾਈਜ਼ 1.6 ਜੀ.ਬੀ. ਹੈ। 

ਅਪਡੇਟ ’ਚ ਕੀ ਹੈ ਖਾਸ
ਐਂਡਰਾਇਡ 9.0 ਪਾਈ ਅਪਡੇਟਿਡ ਸਿਸਟਮ
ਐਂਡਰਾਇਡ ਪਾਈ ਲਈ ਬ੍ਰਾਂਡ ਨਿਊ ਯੂਜ਼ਰ ਇੰਟਰਫੇਸ
2019.4 ਅਪਡੇਟਿਡ ਸਕਿਓਰਿਟੀ ਪੈਚ 
ਬਗ ਫਿਕਸ ਅਤੇ ਇੰਪਰੂਵਮੈਂਟ

ਮਿਲਣਗੇ ਇਹ ਨਵੇਂ ਫੀਚਰਜ਼
ਇਸ ਨਵੀਂ ਅਪਡੇਟ ਤੋਂ ਬਾਅਦ ਹੁਣ ਡੂ ਨੌਟ ਡਿਸਟਰਬ ਮੋਡ ’ਚ ਕਸਟਮਾਈਜੇਸ਼ਨ ਕਰ ਸਕੋਗੇ। ਇਸ ਤੋਂ ਇਲਾਵਾ ਹੈੱਡਸ ਅਪ ਨੋਟੀਫਿਕੇਸ਼ਨ ਦਾ ਕੰਟੈਂਟ ਡਿਸਪਲੇਅ ਸਪੋਰਟ ਇਸ ਤੋਂ ਬਾਅਦ ਮਿਲੇਗਾ। ਇਸ ਅਪਡੇਟ ਤੋਂ ਬਾਅਦ ਥਰਡ ਪਾਰਟੀ ਕਾਲਸ ਲਈ ਨੋਟੀਫਿਕੇਸ਼ਨ ਸਪੋਰਟ ਵੀ ਮਿਲੇਗਾ। ਇਸ ਤੋਂ ਇਲਾਵਾ ਗੂਗਲ ਲੈਂਜ਼ ਰਾਹੀਂ ਇਮੇਜ ਰਿਕੋਗਨਿਸ਼ਨ ਐਕਸਪੀਰੀਅੰਸ ਵੀ ਮਿਲੇਗਾ। ਇਹ ਦੋਵੇਂ ਸਮਾਰਟਫੋਨ ਸਾਲ 2016 ’ਚ ਲਾਂਚ ਕੀਤੇ ਗਏ ਸਨ। ਇਨ੍ਹਾਂ ਸਮਾਰਟਫੋਨਜ਼ ਨੂੰ ਐਂਡਰਾਇਡ 6.0 ਮਾਰਸ਼ਮੈਲੋ ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਫੋਨਜ਼ ਨੂੰ ਸਾਰੇ ਐਂਡਰਾਇਡ ਅਪਡੇਟਸ ਮਿਲੇ ਹਨ।