14 ਮਈ ਨੂੰ ਲਾਂਚ ਹੋ ਸਕਦੇ ਹਨ OnePlus ਦੇ ਦੋ ਸਮਾਰਟਫੋਨ

04/15/2019 5:32:45 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਇਸ ਸਾਲ ਇਕ ਨਹੀਂ ਸਗੋਂ ਦੋ ਫਲੈਗਸ਼ਿਪ ਸਮਾਰਟਫੋਨਜ਼ ਲਾਂਚ ਕਰਨ ਦੀ ਤਿਆਰੀ ’ਚ ਹੈ। ਰਿਪੋਰਟ ਮੁਤਾਬਕ, OnePlus 7 ਦੇ ਨਾਲ ਇਸ ਵਾਰ OnePlus 7 Pro ਵੀ ਲਾਂਚ ਹੋ ਸਕਦਾ ਹੈ। ਨਵੇਂ ਲੀਕ ਤੋਂ ਇਹ ਖੁਲਾਸਾ ਹੋਇਆ ਹੈ ਕਿ ਕੰਪਨੀ 14 ਮਈ ਨੂੰ OnePlus 7 ਲਾਂਚ ਕਰ ਸਕਦੀ ਹੈ। ਵਨਪਲੱਸ ਨੇ ਅਧਿਕਾਰਤ ਤੌਰ ’ਤੇ ਅਜੇ ਤਕ ਕੁਝ ਵੀ ਨਹੀਂ ਕਿਹਾ। ਹਾਲਾਂਕਿ ਇਸ ਵਾਰ OnePlus 7 ਦਾ ਇਕ 5ਜੀ ਵੇਰੀਐਂਟ ਲਾਂਚ ਹੋਵੇਗਾ, ਇਹ ਲਗਭਗ ਸਾਫ ਹੋ ਚੁੱਕਾ ਹੈ ਕਿਉਂਕਿ ਮੋਬਾਇਲ ਵਰਲਡ ਕਾਂਗਰਸ ਦੌਰਾਨ ਕੰਪਨੀ ਨੇ 5ਜੀ ਪ੍ਰੋਟੋਟਾਈਪ ਦਾ ਸ਼ੋਅਕੇਸ ਕੀਤਾ ਸੀ। 

ਰਿਪੋਰਟ ਮੁਤਾਬਕ, ਇਸ ਵਾਰ ਵਨਪਲੱਸ ਆਪਣੇ ਫਲੈਗਸ਼ਿਪ ਸੀਰੀਜ਼ ਸਮਾਰਟਫੋਨ ’ਚ ਪਾਪ-ਅੱਪ ਸੈਲਫੀ ਕੈਮਰਾ ਦੇਵੇਗੀ। ਇਸ ਦੇ ਨਾਲ ਹੀ ਇਸ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਦਿੱਤਾ ਜਾਵੇਗਾ। ਵਨਪਲੱਸ ਦਾ ਇਹ ਸਮਾਰਟਫੋਨ ਹੁਵਾਵੇਈ ਦੇ ਫਲੈਗਸ਼ਿਪ ਸਮਾਰਟਫੋਨ ਨੂੰ ਟੱਕਰ ਦੇ ਸਕਦਾ ਹੈ। ਇਸ ਲਈ ਫੋਟੋਗ੍ਰਾਫੀ ਲਈ ਸਮਾਰਟਫੋਨ ’ਚ ਬਿਹਤਰ ਆਪਟਿਕਸ ਹੋਣ ਦੀ ਵੀ ਪੂਰੀ ਉਮੀਦ ਹੈ। 

ਪਿਛਲੇ ਹਫਤੇ OnePlus 7 Pro ਦੇ ਸਪੈਸੀਫਿਕੇਸ਼ਨ ਲੀਕ ਹੋਏ ਸਨ। ਇਸ ਮੁਤਾਬਕ, OnePlus 7 Pro ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਜਾਵੇਗਾ। ਇਨ੍ਹਾਂ ’ਚ 45+16+8 ਮੈਗਾਪਿਕਸਲ ਦਾ ਰੀਅਰ ਕੈਮਰਾ ਹੋਵੇਗਾ। ਇਸ ਸਮਾਰਟਫੋਨ ’ਚ 6.67 ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਸੈਲਫੀ ਲਈ ਇਸ ਵਿਚ ਕਿੰਨੇ ਮੈਗਾਪਿਕਸਲ ਦਾ ਕੈਮਰਾ ਹੋਵੇਗਾ, ਫਿਲਹਾਲ ਇਹ ਸਾਫ ਨਹੀਂ ਹੈ। ਸਾਫਟਵੇਅਰ ਦੀ ਗੱਲ ਕਰੀਏ ਤਾਂ ਜ਼ਾਹਰ ਹੈ OnePlus 7 ’ਚ ਲੇਟੈਸਟ ਐਂਡਰਾਇਡ ਵਰਜਨ ਬੇਸਡ ਕਸਟਮ ਆਪਰੇਟਿੰਗ ਸਿਸਟਮ ਦਿੱਤਾ ਜਾਵੇਗਾ। Pro ਵੇਰੀਐਂਟ ’ਚ 10 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਜਾ ਸਕਦੀ ਹੈ। ਕੁਝ ਰਿਪੋਰਟਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਵਾਰ ਵਨਪਲੱਸ ਦੋ ਨਹੀਂ ਸਗੋਂ ਤਿੰਨ ਸਮਾਰਟਫੋਨ ਲਾਂਚ ਕਰ ਸਕਦੀ ਹੈ। ਫਿਲਹਾਲ ਅਜੇ ਲਈ ਕੰਪਨੀ ਨੇ ਕੋਈ ਟੀਜ਼ਰ ਜਾਰੀ ਨਹੀਂ ਕੀਤਾ ਪਰ ਜਲਦੀ ਹੀ ਕੰਪਨੀ ਆਪਣੇ ਅਗਲੇ ਫਲੈਗਸ਼ਿਪ ਨਾਲ ਜੁੜੇ ਟੀਜ਼ਰ ਜਾਰੀ ਕਰੇਗੀ।