ਫੁਲ ਚਾਰਜ ’ਤੇ 110 ਕਿਲੋਮੀਟਰ ਤਕ ਚੱਲੇਗਾ ਇਹ ਨਵਾਂ ਇਲੈਕਟ੍ਰਿਕ ਸਕੂਟਰ

09/06/2019 12:59:25 PM

ਆਟੋ ਡੈਸਕ– ਓਕੀਨਾਵਾ ਨੇ ਇਕ ਨਵਾਂ ਇਲੈਕਟ੍ਰਿਕ ਸਕੂਟਰ PraisePro ਲਾਂਚ ਕੀਤਾ ਹੈ। ਇਸ ਦੀ ਐਕਸ ਸ਼ੋਅਰੂਮ ਕੀਤਾ 71,990 ਰੁਪਏ ਹੈ। ਇਹ ਨਵਾਂ ਇਲੈਕਟ੍ਰਕ ਸਕੂਟਰ Praise ਰੇਂਜ ਦਾ ਤੀਜ਼ਾ ਸਕੂਟਰ ਹੈ। Okinawa PraisePro ’ਚ 3 ਰਾਈਡਿੰਗ ਮੋਡ (Economy, Sport और Turbo) ਦਿੱਤੇ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਇਲੈਕਟ੍ਰਿਕ ਸਕੂਟਰ ਦੀ ਮੋਟਰ ਵਾਟਰਪਰੂਫ ਹੈ। 

Okinawa PraisePro ’ਚ 2kWh ਦੀ ਲਿਥੀਅਮ ਆਇਨ ਬੈਟਰੀ ਅਤੇ 1kW ਦੀ BLDC ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਇਸ ਦੀ ਬੈਟਰੀ ਡਿਟੈਚੇਬਲ ਹੈ, ਯਾਨੀ ਸਕੂਟਰ ’ਚੋਂ ਕੱਢੀ ਜਾ ਸਕਦੀ ਹੈ। ਇਕਨੋਮੀ ਮੋਡ ’ਚ ਇਸ ਦੀ ਟਾਪ ਸਪੀਡ 30-35 ਕਿਲੋਮੀਟਰ ਪ੍ਰਤੀ ਘੰਟਾ, ਸਪੋਰਟ ਮੋਡ ’ਚ 50-60 ਕਿਲੋਮੀਟਰ ਪ੍ਰਤੀ ਘੰਟਾ ਅਤੇ ਟਰਬੋ ਮੋਡ ’ਚ 65-70 ਕਿਲੋਮੀਟਰ ਪ੍ਰਤੀ ਘੰਟਾ ਹੈ। 

ਰੇਂਜ
ਓਕੀਨਾਵਾ ਦਾ ਇਹ ਨਵਾਂ ਇਲੈਕਟ੍ਰਿਕ ਸਕੂਟਰ ਇਕ ਵਾਰ ਫੁਲ ਚਾਰਜ ਹੋਣ ’ਤੇ ਸਪੋਰਟ ਮੋਡ ’ਚ 88 ਕਿਲੋਮੀਟਰ ਅਤੇ ਇਕਨੋਮੀ ਮੋਡ ’ਚ 110 ਕਿਲੋਮੀਟਰ ਤਕ ਚੱਲੇਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਚਾਰਜ ਕਰਨ ’ਚ 2-3 ਘੰਟੇ ਦਾ ਸਮਾਂ ਲੱਗੇਗਾ। ਸਕੂਟਰ ਜਿਸ ਚਾਰਜਰ ਨਾਲ ਲੈਸ ਹੈ, ਉਸ ਦਾ ਇਸਤੇਮਾਲ ਘਰ ਦੇ ਆਮ ਸਾਕੇਟ ’ਚ ਕੀਤਾ ਜਾ ਸਕਦਾ ਹੈ। ਬੈਟਰੀ ਕੱਢ ਕੇ ਚਾਰਜ ਕਰਨੀ ਹੋਵੇ ਜਾਂ ਸਕੂਟਰ ’ਚ ਲੱਗੀ ਹੋਣ ’ਤੇ ਡਾਇਰੈਕਟ ਚਾਰਜ ਕਰਨੀ ਹੋਵੇਗਾ, ਦੋਵਾਂ ਲਈ ਇਕ ਹੀ ਚਾਰਜਰ ਹੈ। 

ਬ੍ਰੇਕਿੰਗ ਅਤੇ ਸਸਪੈਂਸ਼ਨ
ਓਕੀਨਾਵਾ ਪ੍ਰੇਜਪ੍ਰੋ ’ਚ ਦੋਵਾਂ ਪਾਸੇ ਡਿਸਕ ਬ੍ਰੇਕ ਦਿੱਤੇ ਗਏ ਹਨ। ਸਸਪੈਂਸ਼ਨ ਦੀ ਗੱਲ ਕਰੀਏ ਤਾਂ ਫਰੰਟ ’ਚ ਟੈਲੀਸਕੋਪਿਕ ਫੋਰਕ ਅਤੇ ਰੀਅਰ ’ਚ ਟਵਿਨ ਸ਼ਾਕ ਹਨ। ਸਕੂਟਰ ਦੀਆਂ ਸਾਰੀਆਂ ਲਾਈਟਾਂ ਐੱਲ.ਈ.ਡੀ. ਹਨ। 

ਫੀਚਰਜ਼
ਪ੍ਰੇਜਪ੍ਰੋ ਇਲੈਕਟ੍ਰਿਕ ਸਕੂਟਰ ’ਚ ਐਂਟੀ ਥੈੱਫਟ ਅਲਾਰਮ ਦੇ ਨਾਲ ਸੈਂਟਰਲ ਲਾਕਿੰਗ, ਕੀ-ਲੈੱਸ ਐਂਟਰੀ, ਫਾਇੰਡ ਮਾਈ ਸਕੂਟਰ ਫੰਕਸ਼ਨ, ਮੋਬਾਇਲ ਚਾਰਜਿੰਗ ਯੂ.ਐੱਸ.ਬੀ. ਪੋਰਟ ਅਤੇ ਮੋਟਰ ਵਾਕ ਅਸਿਸਟ (ਫਰੰਟ/ਰਿਵਰਸ ਮੋਸ਼ਨ) ਵਰਗੇ ਫੀਚਰਜ਼ ਦਿੱਤੇ ਗਏ ਹਨ। ਇਹ ਸਕੂਟਰ 2 ਰੰਗਾਂ- ਗਲਾਸੀ ਰੈੱਡ ਬਲੈਕ ਅਤੇ ਗਲਾਸੀ ਸਪਾਰਕਲ ਬਲੈਕ ’ਚ ਉਪਲੱਬਧ ਹੈ।