Auto Expo 2020: ਓਕੀਨਾਵਾ ਦਾ ਮੇਡ ਇਨ ਇੰਡੀਆ ਸਕੂਟਰ ‘ਕਰੂਜ਼ਰ’ ਲਾਂਚ, ਫੁਲ ਚਾਰਜ ’ਤੇ ਚੱਲੇਗਾ 120Km

02/07/2020 3:42:01 PM

ਆਟੋ ਡੈਸਕ– ਓਕੀਨਾਵਾ ਸਕੂਟਰਜ਼ ਨੇ ਆਟੋ ਐਕਸਪੋ ਵਿਚ ਮੇਡ ਇਨ ਇੰਡੀਆ ‘ਕਰੂਜ਼ਰ’ ਸਕੂਟਰ ਨੂੰ ਲਾਂਚ ਕਰ ਦਿੱਤਾ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ 4 ਕਿਲੋਵਾਟ ਦੀ ਲਿਥੀਅਮ ਆਇਨ ਬੈਟਰੀ ਲੱਗੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨੂੰ ਇਕ ਵਾਰ ਫੁਲ ਚਾਰਜ ਕਰਕੇ 120 ਕਿਲੋਮੀਟਰ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ। ਓਕੀਨਾਵਾ ਕਰੂਜ਼ਰ ਦੀ ਟਾਪ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਹੈ। ਓਕੀਨਾਵਾ ਕਰੂਜ਼ਰ ਇਲੈਕਟ੍ਰਿਕ ਸਕੂਟਰ ਨੂੰ ਭਾਰਤੀ ਬਾਜ਼ਾਰ ’ਚ ਇਸੇ ਸਾਲ ਦੀ ਤੀਜੀ ਤਿਮਾਹੀ ’ਚ ਲਾਂਚ ਕੀਤਾ ਜਾ ਸਕਦਾ ਹੈ। 

2 ਤੋਂ 3 ਘੰਟਿਆਂ ’ਚ ਹੋ ਜਾਵੇਗਾ ਚਾਰਜ
ਇਸ ਸਕੂਟਰ ਨੂੰ ਫਾਸਟ ਚਾਰਜਰ ਰਾਹੀਂ 2 ਤੋਂ 3 ਘੰਟਿਆਂ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। ਇਸ ਦੀ ਹੈੱਡਲਾਈਟ ਅਤੇ ਬੈਕਲਾਈਟ ਦੋਵੇਂ ਹੀ LED ਹਨ। ਇਸ ਦਾ ਸਪੀਡੋ ਮੀਟਰ ਐੱਲ. ਸੀ. ਡੀ. ਹੈ। ਇਸ ‘ਕਰੂਜ਼ਰ’ ਨੂੰ ਮੋਬਾਇਲ ਐਪ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਦੇ ਦੋਵਾਂ ਪਹੀਆਂ ’ਤੇ ਡਿਸਕ ਬ੍ਰੇਕ ਲਗਾਈ ਗਈ ਹੈ। ਓਕੀਨਾਵਾ ਕਰੂਜ਼ਰ ਇਲੈਕਟ੍ਰਿਕ ਸਕੂਟਰ ਨੂੰ ਭਾਰਤ ’ਚ 1 ਲੱਖ ਰੁਪਏ ਜਾਂ ਇਸ ਤੋਂ ਘੱਟ ਦੀ ਕੀਮਤ ’ਚ ਉਤਾਰਿਆ ਜਾ ਸਕਦਾ ਹੈ।