ਹੁਣ ਪ੍ਰਿੰਟਿੰਗ ਲਈ 3ਡੀ ਗਲਾਸ ਦਾ ਇਸਤੇਮਾਲ ਸੰਭਵ

04/24/2017 3:51:29 PM

ਜਲੰਧਰ- ਇੰਜੀਨੀਅਰਾਂ ਦੀ ਟੀਮ ਨੇ ਇਕ ਅਜਿਹਾ ਪ੍ਰੋਸੈੱਸ ਡਿਵੈੱਲਪ ਕੀਤਾ ਹੈ ਜਿਸ ਦੁਆਰਾ ਹੁਣ ਗਲਾਸ ਦੇ ਕੰਪਲੈਕਸ ਫਾਰਮ ਨੂੰ 3ਡੀ ਪ੍ਰਿੰਟ ਕੀਤਾ  ਜਾ ਸਕਦਾ ਹੈ। ਜਰਮਨੀ ਦੇ ਕਾਰਲਸਰੁਹੇ ਇੰਸਟੀਚਿਊਟ ਆਫਰ ਟੈਕਨਾਲੋਜੀ (ਕੇ.ਆਈ.ਟੀ.) ਦੇ ਵਿਗਿਆਨੀਆਂ ਨੇ ਹਾਈ ਕੁਆਲਿਟੀ ਵਾਲੇ ਕਵਾਟਰਜ ਗਲਾਸ ਦੇ ਨੈਨੋ ਪਾਰਟੀਕਲਸ ਅਤੇ ਲਿਕੁਇੱਡ ਪਾਲੀਮਰ ਦੀ ਛੋਟੀ ਮਾਤਰਾ ਨੂੰ ਮਿਲਾਇਆ ਅਤੇ ਇਸ ਮਿਸ਼ਰਨ ਨੂੰ ਲਾਈਟ ਰਾਹੀਂ ਇਕ ਖਾਸ ਪੁਆਇੰਟ ''ਤੇ ਸਟੀਰੀਓਲਿਥੋਗ੍ਰਾਫੀ ਨਾਲ ਟਰੀਟ ਕੀਤਾ। 
ਇਸ ਪ੍ਰੋਸੈੱਸ ''ਚ ਲਿਕੁਇੱਡ ਜੋ ਤਰਲ ਬਣਿਆ ਰਹੇ ਉਸ ਨੂੰ ਇਕ ਡਿਜਾਲਵਰ ਰਾਹੀਂ ਧੋ ਦਿੱਤਾ ਗਿਆ। ਇਸ ਨਾਲ ਜ਼ਰੂਰੀ ਟ੍ਰੀਟੇਡ ਕੰਪੋਜੀਸ਼ਨ ਬਚੀ ਰਹੀ। ਪਾਲੀਮਰ ਹੁਣ ਵੀ ਗਲਾਸ ''ਚ ਰਿਹਾ। ਇਸ ਨੂੰ ਹੌਲੀ-ਹੌਲੀ ਗਰਮ ਕਰਕੇ ਹਟਾਇਆ ਗਿਆ। 
ਕੇ.ਆਈ.ਟੀ. ਇੰਸਟੀਚਿਊਟ ਦੇ ਮਾਈਕ੍ਰੋਸਟਰਕਚਰ ਟੈਕਨਾਲੋਜੀ ਦੇ ਬਸਟੀਅਨ ਈ. ਰੇਪ ਨੇ ਕਿਹਾ ਕਿ ਇਸ ਦਾ ਆਕਾਰ ਸ਼ੁਰੂ ''ਚ ਇਕ ਪੌਂਡ ਕੇਕ ਵਰਗਾ ਹੈ, ਇਹ ਅਜੇ ਵੀ ਅਸਥਿਰ ਹੈ ਅਤੇ ਇਸ ਲਈ ਆਖਰੀ ਸਟੈੱਪ ''ਚ ਪਾਊਡਰ ਵਾਲੇ ਕੱਚ ਨੂੰ ਇੰਨਾ ਜ਼ਿਆਦਾ ਗਰਮ ਕੀਤਾ ਜਾਂਦਾ ਹੈ ਕਿ ਕੱਚ ਦੇ ਪਾਰਟੀਕਲਸ ਆਪਸ ''ਚ ਮਿਲ ਜਾਣ।