ਬਦਲਣ ਵਾਲਾ ਹੈ WhatsApp ਦਾ ਨਾਂ, ਬੀਟਾ ਵਰਜ਼ਨ ’ਤੇ ਦਿਸੀ ਪਹਿਲੀ ਝਲਕ

11/15/2019 6:13:13 PM

ਗੈਜੇਟ ਡੈਸਕ– ਇਸੇ ਸਾਲ ਅਗਸਤ ’ਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਨਾਂ ਬਦਲਣ ਦੀ ਰਿਪੋਰਟ ਸਾਹਮਣੇ ਆਈ ਸੀ। ਇੰਸਟਾਗ੍ਰਾਮ ਅਤੇ ਵਟਸਐਪ ਦੇ ਨਾਂ ਬਦਲਣ ਦੀ ਰਿਪੋਰਟ ਸਭ ਤੋਂ ਪਹਿਲਾਂ ‘ਦਿ ਇਨਫਾਰਮੇਸ਼ਨ’ ਨੇ ਦਿੱਤੀ ਸੀ ਅਤੇ ਫੇਸਬੁੱਕ ਨੇ ਵੀ ਇਸ ਰਿਪੋਰਟ ’ਤੇ ਮੁਹਰ ਲਗਾਈ ਸੀ। ਉਥੇ ਹੀ ਹੁਣ ਵਟਸਐਪ ਦੇ ਬੀਟਾ ਵਰਜ਼ਨ ’ਤੇ ਐਪ ਦਾ ਨਵਾਂ ਰੀ-ਬ੍ਰਾਂਡਿੰਗ ਨਾਂ ਦੇਖਿਆ ਗਿਆ ਹੈ। ਵਟਸਐਪ ਦੀ ਰੀ-ਬ੍ਰਾਂਡਿੰਗ ਦੀ ਖਬਰ wabetainfo ਨੇ ਦਿੱਤੀ ਹੈ। 

WhatsApp From Facebook ਹੋਵੇਗਾ ਨਵਾਂ ਨਾਂ
ਰੀ-ਬ੍ਰਾਂਡਿੰਗ ਤੋਂ ਬਾਅਦ ਵਟਸਐਪ ਐਪ ਦੇ ਲੋਗੋ ਦੇ ਠੀਕ ਹੇਠਾਂ From Facebook ਲਿਖਿਆ ਹੋਇਆ ਹੈ। ਨਵੀਂ ਅਪਡੇਟ ਤੋਂ ਬਾਅਦ ਆਮ ਯੂਜ਼ਰਜ਼ ਦੇ ਐਪ ਦੇ ਨਾਲ ਵੀ From Facebook ਹੀ ਦਿਸੇਗਾ। ਰੀ-ਬ੍ਰਾਂਡਿੰਗ ਟੈਗ ਤੁਹਾਨੂੰ ਸੈਟਿੰਗ ’ਚ ਵੀ ਹੇਠਲੇ ਪਾਸੇ ਹੀ ਦਿਸੇਗਾ। ਨਵੇਂ ਲੋਗੋ ਤੋਂ ਇਲਾਵਾ ਕੰਪਨੀ ਡਾਰਕ ਮੋਡ ਵੀ ਜਾਰੀ ਕਰਨ ਵਾਲੀ ਹੈ। 

 

ਜਲਦ ਹੀ ਪਲੇਅ ਸਟੋਰ ’ਤੇ ਨਵੇਂ ਲੋਗੋ ਦੇ ਨਾਲ ਉਪਲੱਬਧ ਹੋਵੇਗਾ ਐਪ
ਸਾਲ 2020 ਦੀ ਸ਼ੁਰੂਆਤ ’ਚ ਨਵੇਂ ਨਾਂ ਦੇ ਨਾਲ ਵਟਸਐਪ ਅਤੇ ਇੰਸਟਾਗ੍ਰਾਮ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤੇ ਜਾ ਸਕਣਗੇ। ਰਿਪੋਰਟ ਮੁਤਾਬਕ, ਵਟਸਐਪ ਤੋਂ ਬਾਅਦ ਜਲਦ ਹੀ ਇੰਸਟਾਗ੍ਰਾਮ ਦਾ ਨਾਂ ਵੀ Instagram from Facebook ਕੀਤਾ ਜਾਵੇਗਾ।