ਹੁਣ ਆਈਫੋਨ ਯੂਜ਼ਰਸ ਡਾਊਨਲੋਡ ਕਰ ਸਕਣਗੇ ਆਪਣਾ ਵਟਸਐਪ ਡਾਟਾ, ਜਾਰੀ ਹੋਇਆ ਨਵਾਂ ਫੀਚਰ

05/22/2018 8:46:52 PM

ਜਲੰਧਰ—ਆਈਫੋਨ ਯੂਜ਼ਰਸ ਲਈ ਵਟਸਐਪ ਨੇ ਇਕ ਨਵਾਂ ਫੀਚਰ ਪੇਸ਼ ਕਰ ਦਿੱਤਾ ਹੈ ਜਿਸ ਦਾ ਨਾਂ Request Account Info ਹੈ। ਇਸ ਫੀਚਰ ਤਹਿਤ ਯੂਜ਼ਰ ਆਪਣਾ ਵਟਸਐਪ ਡਾਟਾ ਡਾਊਨਲੋਡ ਕਰ ਸਕਣਗੇ। ਇਸ 'ਚ ਅਕਾਊਂਟ ਇੰਫਾਰਮੈਂਸ਼ਨ ਅਤੇ ਸੈਟਿੰਗਸ ਨਾਲ ਜੁੜਿਆ ਡਾਟਾ ਡਾਊਨਲੋਡ ਕੀਤਾ ਜਾ ਸਕੇਗਾ ਪਰ ਇਥੇ ਪਰਸਨਲ ਮੈਸੇਜ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ। ਇਹ ਫੀਚਰ ਯੂਰੋਪੀਅਨ ਜਨਰਲ ਡਾਟਾ ਪ੍ਰੋਟੇਕਸ਼ਨ ਰੈਗੂਲੇਸ਼ਨ ਦੇ ਲਾਗੂ ਹੋਣ ਦੇ ਸਿਰਫ ਦੋ ਦਿਨ ਪਹਿਲੇ ਲਿਆਇਆ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਐਂਡ੍ਰਾਇਡ ਬੀਟਾ ਵਰਜ਼ਨ 'ਚ ਇਸ ਫੀਚਰ ਨੂੰ ਸਪਾਟ ਕੀਤਾ ਗਿਆ ਸੀ।


ਡਾਟਾ ਕੁਲੈਕਟ ਦਾ ਚੱਲੇਗਾ ਪਤਾ
ਇਸ ਨਵੇਂ ਫੀਚਰ ਦੀ ਮਦਦ ਨਾਲ ਆਈਫੋਨ ਯੂਜ਼ਰਸ ਜਾਣ ਸਕਣਗੇ ਕਿ ਵਟਸਐਪ ਨੇ ਉਨ੍ਹਾਂ ਦਾ ਕਿਹੜਾ-ਕਿਹੜਾ ਡਾਟਾ ਕੁਲੈਕਟ ਕੀਤਾ ਹੈ ਅਤੇ ਇਸ 'ਚ ਤਸਵੀਰਾਂ, ਪ੍ਰੋਫਾਇਲ ਫੋਟੋ ਅਤੇ ਗਰੁੱਪ ਦੇ ਨਾਂ ਵਰਗੀ ਜਾਣਕਾਰੀ ਨੂੰ ਡਾਊਨਲੋਡ ਕੀਤਾ ਜਾ ਸਕੇਗਾ। 


ਇੰਝ ਕਰੋਂ ਇਸਤੇਮਾਲ
ਵਟਸਐਪ ਦੇ ਇਸ ਨਵੇਂ ਫੀਚਰ ਦਾ ਇਸਤੇਮਾਲ ਕਰਨ ਲਈ ਆਈਫੋਨ 'ਚ 2.18.60 ਐਪ ਦਾ ਵਰਜ਼ਨ ਡਾਊਨਲੋਡ ਕਰੋ। ਇਸ ਤੋਂ ਬਾਅਦ ਸੈਟਿੰਗਸ > ਅਕਾਊਂਟਸ 'ਚ ਜਾਓ ਅਤੇ ਇਥੇ ਤੁਹਾਨੂੰ Request Account Info ਦਾ ਆਪਸ਼ਨ ਮਿਲੇਗਾ। ਇਸ 'ਤੇ ਟੈਰ ਕਰੋ ਅਤੇ ਤਿੰਨ ਦਿਨ ਤੋਂ ਬਾਅਦ ਵਟਸਐਪ ਤੁਹਾਨੂੰ ਡਾਟਾ ਦੇਵੇਗਾ। ਹਾਲਾਂਕਿ ਇਹ ਡਾਟਾ ਕੁਝ ਹਫਤਿਆਂ ਲਈ ਹੀ ਡਾਊਨਲੋਡ ਲਈ ਉਪਲੱਬਧ ਹੋਵੇਗਾ