ਆਈਫੋਨ 7 ''ਚ ਲੱਗੀ ਅੱਗ, ਕਾਰ ਨੂੰ ਵੀ ਲਿਆ ਆਪਣੇ ਲਪੇਟ ''ਚ

10/21/2016 6:25:48 PM

ਜਲੰਧਰ- ਸੋਚੋ ਕਿ ਤੁਸੀਂ ਕਈ ਮਹੀਨੇ ਪੈਸੇ ਜਮ੍ਹਾ ਕਰਕੇ ਆਈਫੋਨ ਖਰੀਦੋ ''ਤੇ ਇਕ ਹਫਤੇ ਬਾਅਦ ਹੀ ਉਸ ਵਿਚ ਅੱਗ ਲੱਗ ਜਾਵੇ। ਇਹ ਬੜੇ ਦੁਖ ਵਾਲੀ ਗੱਲ ਹੈ। ਇੰਨਾ ਹੀ ਨਹੀਂ ਜੇਕਰ ਫੋਨ ਦੇ ਨਾਲ-ਨਾਲ ਤੁਹਾਡੀ ਕਾਰ ਵੀ ਸੜ ਜਾਵੇ ਤਾਂ ਇਹ ਹੋਰ ਵੀ ਬੁਰਾ ਹੈ। ਅਮਰੀਕਾ ਦੇ ਇਕ ਵਿਅਕਤੀ ਨਾਲ ਅਜਿਹਾ ਹੀ ਹਾਦਸਾ ਹੋਇਆ ਹੈ ਜਿਸ ਦੇ ਆਈਫੋਨ 7 ''ਚ ਅੱਗ ਲੱਗ ਗਈ ਅਤੇ ਉਸ ਦੀ ਕਾਰ ਵੀ ਇਸ ਦੇ ਲਪੇਟ ''ਚ ਆ ਗਈ। 

ਦਰਅਸਲ Jones ਆਈਫੋਨ ਨੂੰ ਕਪੜੇ ''ਚ ਰੱਖ ਕੇ ਸਫਰਿੰਗ ਸਿੱਖਣ ਗਿਆ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਕਾਰ ''ਚੋਂ ਧੁੰਆ ਨਿਕਲ ਰਿਹਾ ਸੀ। ਤਸਵੀਰ ''ਚ ਤੁਸੀਂ ਕਾਰ ਦੇ ਅੰਦਰ ਲੱਗੀ ਅੱਗ ਤੋਂ ਬਾਅਦ ਹੋਏ ਨੁਕਸਾਨ ਨੂੰ ਦੇਖ ਸਕਦੇ ਹੋ। 
7 ਨਿਊਜ਼ ਦੀ ਰਿਪੋਰਟ ਮੁਤਾਬਕ Jones ਨੇ ਇਕ ਹਫਤਾ ਪਹਿਲਾਂ ਹੀ ਫੋਨ ਖਰੀਦਿਆ ਹੈ ਅਤੇ ਫੋਨ ਨਾ ਤਾਂ ਡਿੱਗਾ ਤੇ ਨਾ ਹੀ ਦੂਜੇ ਚਾਰਜਰ ਨਾਲ ਚਾਰਜ ਕੀਤਾ ਗਿਆ। ਐਪਲ ਨੇ ਇਸ ਘਟਨਾ ''ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸ ਮਾਮਲੇ ਦੀ ਜਾਂਤ ਕਰ ਰਹੀ ਹੈ। 
ਜੇਕਰ ਤੁਹਾਡੇ ਕੋਲ ਵੀ ਫੋਨ ਹੈ ਤਾਂ ਉਸ ਨੂੰ ਗਰਮ ਨਾ ਹੋਣ ਦਿਓ ਜੇਕਰ ਫੋਨ ਗਰਮ ਹੋ ਰਿਹਾ ਹੈ ਤਾਂ ਉਸ ਨੂੰ ਥੋੜ੍ਹੀ ਦੇਰ ਲਈ ਬੰਦ ਕਰ ਦਿਓ। ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਫੋਨ ਨੂੰ ਚਾਰਜ ਕਰਦੇ ਸਮੇਂ ਆਪਣੀ ਬੈੱਡ ''ਤੇ ਜਾਂ ਸਿਰਹਾਣੇ ਹੇਠਾਂ ਨਾ ਰੱਖੋ।