Nokia X ਸਮਾਰਟਫੋਨ ਦੁਬਾਰਾ ਇਸ ਦਿਨ ਹੋਵੇਗਾ ਲਾਂਚ

04/16/2018 11:42:27 AM

ਜਲੰਧਰ-HMD ਗਲੋਬਲ 27 ਅਪ੍ਰੈਲ ਨੂੰ ਚੀਨ 'ਚ ਆਯੋਜਿਤ ਇਕ ਈਵੈਂਟ ਦੌਰਾਨ ਨਵਾਂ ਸਮਾਰਟਫੋਨ ਲਾਂਚ ਕਰਨ ਲਈ ਤਿਆਰ ਹੈ ਅਤੇ ਲੇਟੈਸਟ ਰਿਪੋਰਟ ਮੁਤਾਬਿਕ ਇਹ ਫੋਨ ਪੁਰਾਣੇ Nokia X ਦਾ ਨਵਾਂ ਵਰਜ਼ਨ ਹੋਵੇਗਾ। ਅਸਲੀ ਨੋਕੀਆ X ਸਮਾਰਟਫੋਨ 2014 'ਚ ਲਾਂਚ ਕੀਤਾ ਗਿਆ ਸੀ, ਉਸ ਸਮੇਂ ਨੋਕੀਆ ਨੂੰ ਮਾਈਕ੍ਰੋਸਾਫਟ ਨੇ ਖਰੀਦਿਆ ਸੀ ਅਤੇ ਜਿਆਦਾ ਤੋਂ ਜਿਆਦਾ ਡਿਵਾਈਸਿਜ਼ ਵਿੰਡੋਜ਼ ਪਲੇਟਫਾਰਮ 'ਤੇ ਚੱਲ ਰਹੇ ਸੀ। 2014 'ਚ ਲਾਂਚ ਹੋਇਆ ਨੋਕੀਆ X ਸਮਾਰਟਫੋਨ ਨੋਕੀਆ ਬ੍ਰਾਂਡ ਦਾ ਪਹਿਲਾਂ ਸਮਾਰਟਫੋਨ ਸੀ, ਜੋ ਐਂਡਰਾਇਡ OS ਨਾਲ ਲਾਂਚ ਹੋਇਆ ਸੀ।

 

ਅਸਲੀ ਨੋਕੀਆ X ਐਂਡਰਾਇਡ 4.1.2 ਜੈਲੀ ਬੀਨ 'ਤੇ ਕੰਮ ਕਰਦਾ ਸੀ ਪਰ ਟਾਪ 'ਤੇ ਇਕ ਹੈਵੀ ਸਕਿਨ ਨੂੰ ਦਿਖਾਇਆ ਗਿਆ ਸੀ, ਜਿਸ ਨੂੰ ਵਿੰਡੋਜ਼ ਫੋਨ OS ਦੇ ਬਰਾਬਰ ਬਣਾਇਆ ਗਿਆ ਸੀ। ਇਸ ਫੋਨ 'ਚ ਗੂਗਲ ਪਲੇਅ ਸਟੋਰ ਮੌਜੂਦ ਨਹੀਂ ਸੀ। ਇਸ ਦਾ ਮਤਲਬ ਯੂਜ਼ਰਸ ਇਸ ਫੋਨ 'ਚ ਆਜ਼ਾਦੀ ਨਾਲ ਐਪਸ ਇੰਸਟਾਲ ਨਹੀਂ ਕਰ ਸਕਦੇ ਸੀ।

 

ਪਰ ਫੋਨ 'ਚ ਇਕ ਵੱਖਰਾ ਐਪ ਸਟੋਰ ਮੌਜੂਦ ਸੀ, ਜਿਸ 'ਚ ਉਹ ਐਪਸ ਮੌਜੂਦ ਸੀ ਜੋ ਡਿਵਾਈਸ 'ਤੇ ਆਸਾਨੀ ਨਾਲ ਕੰਮ ਕਰ ਸਕੇ ਅਤੇ ਨਾਲ ਹੀ ਯੂਜ਼ਰਸ ਕਿਸੇ ਵੀ ਐਪ ਨੂੰ ਸਾਈਡਲੋਡ ਕਰ ਸਕਦੇ ਸੀ ਪਰ ਉਸ ਦੇ ਲਈ APK ਫਾਈਲਜ਼ ਹੋਣਾ ਜਰੂਰੀ ਸੀ। ਇਹ ਫੋਨ ਇਕ ਬਜਟ ਡਿਵਾਈਸ ਸੀ ਅਤੇ ਕਵਾਲਕਾਮ ਸਨੈਪਡ੍ਰੈਗਨ S4 ਪਲੇਅ ਚਿਪਸੈੱਟ, 512 ਐੱਮ. ਬੀ. ਰੈਮ ਅਤੇ 4 ਜੀ. ਬੀ. ਸਟੋਰੇਜ ਨਾਲ ਲੈਸ ਸੀ। ਇਹ ਸਪੈਸੀਫਿਕੇਸ਼ਨ ਉਸ ਸਮੇਂ ਦੇ ਬੈਸਟ ਬਜਟ ਗ੍ਰੇਡ ਸਪੈਸੀਫਿਕੇਸ਼ਨ ਸੀ।

 

ਰਿਪੋਰਟ ਮੁਤਾਬਿਕ ਕੁਝ ਲੋਕਾਂ ਨੇ ਮਾਲ 'ਚ ਡਿਜੀਟਲ ਹੋਲਟਿੰਗਜ਼ ਦੇਖੇ ਹਨ, ਜਿਸ 'ਚ ਇਸ ਆਉਣ ਵਾਲੇ ਫੋਨ ਦਾ ਪ੍ਰਚਾਰ ਦਿਖਾਇਆ ਗਿਆ ਹੈ। ਇਹ ਪ੍ਰਚਾਰ ਦੀ ਸਕ੍ਰਿਪਿਟ ਅੰਗਰੇਜੀ ਅਤੇ ਚੀਨੀ ਭਾਸ਼ਾ 'ਚ ਹੈ ਅਤੇ ਪ੍ਰਚਾਰ ਤੋਂ ਪਤਾ ਚੱਲਦਾ ਹੈ ਕਿ 27 ਅਪ੍ਰੈਲ ਨੂੰ ਲਾਂਚ ਹੋਣ ਵਾਲਾ ਇਹ ਡਿਵਾਈਸ ਨੋਕੀਆ X ਹੋਵੇਗਾ। ਫੋਨ ਦੇ ਲੁਕ ਨੂੰ ਦੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਨਵਾਂ ਨੋਕੀਆ X ਇਕ ਕੰਮਪੈਕਟ ਬਜਟ ਡਿਵਾਈਸ ਹੋਵੇਗਾ।