ਬਾਜ਼ਾਰ ’ਚ ਧਮਾਲ ਮਚਾਉਣ ਆਇਆ Nokia ਦਾ ਨਵਾਂ ਟੈਬਲੇਟ, ਘੱਟ ਕੀਮਤ ’ਚ ਮਿਲਣਗੇ ਜ਼ਿਆਦਾ ਫੀਚਰਜ਼

07/13/2022 4:40:46 PM

ਗੈਜੇਟ ਡੈਸਕ– ਨੋਕੀਆ ਨੇ ਮੰਗਲਵਾਰ ਨੂੰ ਆਪਣੇ ਨਵੇਂ ਟੈਬਲੇਟ Nokia T10 ਨੂੰ ਗਲੋਬਲੀ ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ’ਚ 8 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। Nokia T10 ’ਚ 5100mAh ਦੀ ਬੈਟਰੀ ਅਤੇ 10 ਵਾਟ ਦਾ ਚਾਰਟਿੰਗ ਸਪੋਰਟ ਮਿਲਦਾ ਹੈ। ਟੈਬਲੇਟ ਐਂਡਰਾਇਡ ਐਂਟਰਪ੍ਰਾਈਜ਼ ਰਿਕਮੇਂਡਿਡ ਹੈ ਅਤੇ ਐਂਡਰਾਇਡ 12 ’ਤੇ ਚਲਦਾ ਹੈ। ਇਸ ਵਿਚ ਤਿੰਨ ਸਾਲ ਦੇ ਮੰਥਲੀ ਸਕਿਓਰਿਟੀ ਅਪਡੇਟ ਵੀ ਮਿਲਣਗੇ।

Nokia T10 ਦੀ ਕੀਮਤ

Nokia T10 ਟੈਬਲੇਟ ਓਸੀਅਨ ਬਲਿਊ ਰੰਗ ’ਚ ਮਿਲਦਾ ਹੈ। ਇਸ ਟੈਬਲੇਟ ਨੂੰ ਅਗਲੇ ਮਹੀਨੇ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। Nokia T10 ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ ਵਾਈ-ਫਾਈ ਵੇਰੀਐਂਟ ਦੀ ਕੀਮਤ ਕਰੀਬ 12,200 ਰੁਪਏ ਹੈ, ਉੱਥੇ ਹੀ ਵਾਈ-ਫਾਈ ਪਲੱਸ ਐੱਲ.ਟੀ.ਈ. ਵੇਰੀਐਂਟ ਦੀ ਕੀਮਤ ਕਰੀਬ 14,000 ਰੁਪਏ ਹੈ।

Nokia T10 ਦੇ ਫੀਚਰਜ਼

Nokia T10 ਇਕ ਕੰਪੈਕਟ ਟੈਬਲੇਟ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਟੈਬਲੇਟ ਨੂੰ ਦਮਦਾਰ ਅਤੇ ਮਜਬੂਤ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਨੂੰ IPX2 ਰੇਟਿੰਗ ਦਿੱਤੀ ਗਈ ਹੈ। Nokia T10 ’ਚ 8 ਇੰਚ ਦੀ ਐੱਚ.ਡੀ. ਡਿਸਪਲੇਅ ਅਤੇ UnisocT606 ਪ੍ਰੋਸੈਸਰ ਮਿਲਦਾ ਹੈ। ਟੈਬਲੇਟ ਦੀ ਸਟੋਰੇਜ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

Nokia T10 ਦੇ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 8 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਆਟੋਫੋਕਸ ਅਤੇ ਫਲੈਸ਼ ਦੇ ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਟੈਬਲੇਟ ’ਚ 2 ਮੈਗਾਪਿਕਸਲ ਦਾ ਫਰੰਟ ਫੇਸਿੰਗ ਸ਼ੂਟਰ ਦਿੱਤਾ ਗਿਆ ਹੈ। Nokia T10 ਫੇਸ ਅਨਲਾਕ ਫੀਚਰ ਨੂੰ ਵੀ ਸਪੋਰਟ ਕਰਦਾ ਹੈ। 

Nokia T10 ’ਚ 5100mAh ਦੀ ਬੈਟਰੀ ਦਿੱਤੀ ਗਈ ਹੈ ਜੋ 10 ਵਾਟ ਦੇ ਚਾਰਟਿੰਗ ਸਪੋਰਟ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈ Nokia T10 ’ਚ 4G LTE, ਮਾਈਕ੍ਰੋ ਐੱਸ.ਡੀ. ਸਲਾਟ, 3.5mm ਆਡੀਓ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਟੈਬਲੇਟ ’ਚ ਜੀ.ਪੀ.ਐੱਸ., ਗਲੋਨਾਸ ਅਤੇ ਗੈਲਿਲੀਓ ਨੈਵੀਗੇਸ਼ਨ ਤਕਨਾਲੋਜੀ ਨਾਲ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ ਅਤੇ ਐੱਫ.ਐੱਮ. ਰੇਡੀਓ ਵੀ ਮਿਲਦਾ ਹੈ।

Rakesh

This news is Content Editor Rakesh