ਨੋਕੀਆ ਦੇ ਇਸ ਸਮਾਰਟਫੋਨ ''ਚ ਹੋਣਗੇ 5 ਰੀਅਰ ਕੈਮਰੇ

12/25/2018 6:35:03 PM

ਗੈਜੇਟ ਡੈਸਕ—ਫਿਨਲੈਂਡ ਦੀ ਕੰਪਨੀ ਐੱਚ.ਐੱਮ.ਡੀ. ਗਲੋਬਲ ਨੋਕੀਆ ਦਾ ਫਲੈਗਸ਼ਿਪ ਸਮਾਰਟਫੋਨ ਨੋਕੀਆ 9 ਲਾਂਚ ਕਰਨ ਦੀ ਤਿਆਰੀ 'ਚ ਹੈ। ਰਿਪੋਰਟਸ ਅਤੇ ਲੀਕ ਮੁਤਾਬਕ ਇਸ ਫੋਨ ਦੇ ਰੀਅਰ 'ਚ ਦੋ ਜਾਂ ਚਾਰ ਨਹੀਂ ਬਲਕਿ ਪੰਜ ਕੈਮਰੇ ਹੋਣਗੇ। ਹੁਣ ਤੱਕ ਮਾਰਕੀਟ 'ਚ 4 ਰੀਅਰ ਕੈਮਰੇ ਵਾਲਾ ਸਮਾਰਟਫੋਨ ਆ ਚੁੱਕਿਆ ਹੈ ਅਤੇ ਹੁਣ ਵਾਰੀ ਪੇਂਟ ਲੈਂਸ ਦੀ ਹੈ।

ਇਸ ਸਮਾਰਟਫੋਨ ਦੀ ਕਥਿਤ ਤਸਵੀਰ ਲੀਕ ਹੋਈ ਹੈ ਜਿਸ ਦੇ ਰੀਅਰ ਪੈਨਲ 'ਤੇ 5 ਕੈਮਰੇ ਦੇਖੇ ਜਾ ਸਕਦੇ ਹਨ। ਇਹ ਤਸਵੀਰ ਇੰਸਟਾਗ੍ਰਾਮ 'ਤੇ ਲੀਕ ਹੋਈ ਹੈ ਜਿਸ 'ਚ ਫੋਨ ਦਾ ਬੈਕ ਅਤੇ ਸਾਈਡ ਦੇਖਿਆ ਜਾ ਸਕਦਾ ਹੈ। ਰਿਪੋਰਟਸ ਮੁਤਾਬਕ ਇਹ ਫੋਨ 'ਚ Zeiss  ਲੈਂਸ ਹੋਵੇਗਾ ਅਤੇ ਰੀਅਰ ਪੈਨਲ ਦੇ ਟਾਪ ਲੈਫਟ ਸਾਈਜ਼ 'ਚ ਐੱਲ.ਈ.ਡੀ. ਫਲੈਸ਼ ਲਾਈਟ ਹੋਵੇਗੀ। ਤੁਹਾਨੂੰ ਦੱਸ ਦਈਏ ਕਿ Nokia9 PureView ਇਸ ਸਾਲ ਸਤੰਬਰ 'ਚ ਲਾਂਚ ਹੋਣ ਵਾਲਾ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਇਸ ਕਾਰਨ ਸ਼ਾਇਕ ਪ੍ਰੋਡਕਸ਼ਨ ਹੈ। ਹੁਣ ਉਮੀਦ ਹੈ ਕਿ 2019 ਦੀ ਸ਼ੁਰੂਆਤ 'ਚ ਹੀ ਇਸ ਨੂੰ ਲਾਂਚ ਕੀਤਾ ਜਾਵੇ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਹੁਣ ਕੰਪਨੀ ਕੁਆਲਕਾਮ ਸਨੈਪਡਰੈਗਨ 855 ਦੇ ਸਕਦੀ ਹੈ।

ਇਸ ਸਮਾਰਟਫੋਨ 'ਚ ਵੱਡੀ ਡਿਸਪਲੇਅ ਦਿੱਤੀ ਜਾ ਸਕਦੀ ਹੈ ਅਤੇ ਸ਼ਾਇਦ 6 ਇੰਚ ਦੀ ਹੋਵੇਗੀ। ਕੰਪਨੀ ਇਸ 'ਚ 6ਜੀ.ਬੀ. ਰੈਮ ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦੇ ਸਕਦੀ ਹੈ ਅਤੇ ਇਹ ਐਂਡ੍ਰਾਇਡ ਪਾਈ ਨਾਲ ਆਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫੋਨ ਗੂਗਲ ਐਂਡ੍ਰਾਇਡ ਵਨ ਪ੍ਰੋਜੈਕਟ 'ਤੇ ਚੱਲੇਗਾ ਭਾਵ ਇਸ 'ਚ ਐਂਡ੍ਰਾਇਡ ਵਨ ਓ.ਐੱਸ. ਦਿੱਤਾ ਜਾਵੇਗਾ।

ਨੋਕੀਆ 9 ਦੇ ਟਾਪ ਅਤੇ ਬਾਟਮ 'ਚ ਪਤਲੇ ਬੇਜਲ ਹੋਣਗੇ ਅਤੇ ਇਸ 'ਚ ਨੌਚ ਨਾ ਦੇ ਕੇ ਕੰਪਨੀ ਡਿਸਪਲੇਅ ਹੋਲ ਦੇ ਸਕਦੀ ਹੈ ਜਿਥੇ ਸੈਲਫੀ ਕੈਮਰੇ ਦਿੱਤਾ ਜਾਵੇਗਾ। ਇਸ 'ਚ ਦਿੱਤੇ ਗਏ ਪੰਜ ਕੈਮਰਿਆਂ ਦਾ ਮੈਗਾਪਿਕਸਲ ਕੀ ਹੋਵੇਗਾ ਅਤੇ ਇਸ ਦੀ ਬਾਡੀ ਕੀ ਹੋਵੇਗੀ ਜਾਂ ਮੈਟਲ ਫਿਲਹਾਲ ਇਹ ਸਾਫ ਨਹੀਂ ਹੈ। ਪਰ ਇਸ ਦੇ ਬਾਰੇ 'ਚ ਹੋਰ ਵੀ ਜਾਣਕਾਰੀਆਂ ਜਲਦ ਆਉਣਗੀਆਂ।