ਨੋਕੀਆ ਲਿਆ ਰਹੀ ਨਵਾਂ 4ਜੀ ਫੀਚਰ ਫੋਨ, ਕੰਪਨੀ ਨੂੰ ਮਿਲਿਆ ਸਰਟੀਫਿਕੇਸ਼ਨ

08/17/2020 10:56:07 AM

ਗੈਜੇਟ ਡੈਸਕ– ਨੋਕੀਆ ਇਕ ਨਵਾਂ ਫੋਨ ਬਾਜ਼ਾਰ ’ਚ ਉਤਾਰਣ ਵਾਲੀ ਹੈ ਜੋ ਕਿ ਇਕ ਬਜਟ ਫੀਚਰ ਫੋਨ ਹੋਵੇਗਾ ਅਤੇ 4ਜੀ ਕੁਨੈਕਟੀਵਿਟੀ ਨੂੰ ਸੁਪੋਰਟ ਕਰੇਗਾ। ਨੋਕੀਆ ਦੇ ਇਸ ਫੋਨ ਨੂੰ ਮਾਡਲ ਨੰਬਰ TA-1316 ਨਾਲ ਲਿਆਇਆ ਜਾਵੇਗਾ। ਇਸ ਫੋਨ ਨੂੰ ਹੁਣ US FCC ਤੋਂ ਸਰਟੀਫਿਕੇਸ਼ਨ ਮਿਲ ਗਿਆ ਹੈ। ਪਤਾ ਲੱਗਾ ਹੈ ਕਿ ਇਹ ਫੋਨ ਡਿਊਲ ਸਿਮ ਨਾਲ ਆਏਗਾ ਅਤੇ GSM, LTE ਤੇ WCDMA ਨੈੱਟਵਰਕਸ ਨੂੰ ਵੀ ਸੁਪੋਰਟ ਕਰੇਗਾ। ਇਸ ਫੋਨ ’ਚ 1,150mAh ਦੀ ਬੈਟਰੀ ਮਿਲੇਗੀ। 

ਫੋਨ ’ਚ ਮਿਲ ਸਕਦੇ ਹਨ ਇਹ ਫੀਚਰਜ਼
- FCC ਲਿਸਟਿੰਗ ਤੋਂ ਪਤਾ ਲੱਗਾ ਹੈ ਕਿ ਫੋਨ ’ਚ ਸਧਾਰਣ VGA ਕੈਮਰਾ ਮਿਲ ਸਕਦਾ ਹੈ। ਨਾਲ ਹੀ ਬੈਕ ਪੈਨਲ ’ਤੇ ਨੋਕੀਆ ਦੀ ਬ੍ਰਾਂਡਿੰਗ ਹੋਵੇਗੀ। 
- ਨੋਕੀਆ ਦੇ ਇਸ ਫੀਚਰ ਫੋਨ ’ਚ ਰੀਅਰ ਸਪੀਕਰ ਵੀ ਦਿੱਤਾ ਜਾ ਰਿਹਾ ਹੈ ਅਤੇ ਇਸ ਵਿਚ ਐੱਫ.ਐੱਮ. ਰੇਡੀਓ ਤੇ ਬਲੂਟੂਥ ਵੀ ਮਿਲ ਸਕਦਾ ਹੈ। 
- ਇਹ ਫੋਨ ਬੇਸਿਕ AC-18U ਨੋਕੀਆ ਚਾਰਜਰ, WH-108 ਈਅਰਫੋਨਸ ਅਤੇ 1 ਮੀਟਰ ਲੰਬੀ CA-190CD USB ਕੇਬਲ ਨਾਲ ਆਏਗਾ। 

Rakesh

This news is Content Editor Rakesh