Nokia ਭਾਰਤ ’ਚ ਲਿਆ ਰਹੀ 32 ਇੰਚ ਤੇ 50 ਇੰਚ ਦੇ ਸਮਾਰਟ ਟੀਵੀ!

08/08/2020 10:52:11 AM

ਗੈਜੇਟ ਡੈਸਕ– ਨੋਕੀਆ ਅਤੇ ਫਲਿਪਕਾਰਟ ਨੇ ਦੇਸ਼ ’ਚ ਹਾਲ ਹੀ ’ਚ 43 ਇੰਚ, 55 ਇੰਚ ਅਤੇ 65 ਇੰਚ ਸਕਰੀਨ ਸਾਈਜ਼ ਦੇ ਸਮਾਰਟ ਟੀਵੀ ਲਾਂਚ ਕੀਤੇ ਹਨ। ਹੁਣ ਲਗਦਾ ਹੈ ਕਿ ਐੱਚ.ਐੱਮ.ਡੀ. ਗੋਬਲ ਦੀ ਮਲਕੀਅਤ ਵਾਲੀ ਨੋਕੀਆ ਕੁਝ ਹੋਰ ਸਮਰਟ ਟੀਵੀ ਭਾਰਤ ’ਚ ਪੇਸ਼ ਕਰ ਸਕਦੀ ਹੈ। 32 ਇੰਚ ਅਤੇ 50 ਇੰਚ ਸਕਰੀਨ ਸਾਈਜ਼ ਵਾਲੇ ਨੋਕੀਆ ਸਮਾਰਟ ਟੀਵੀ ’ਤੇ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਨੂੰ BIS ਸਰਟੀਫਿਕੇਸ਼ਨ ਵੈੱਬਸਾਈਟ ’ਤੇ ਲਿਸਟ ਕੀਤਾ ਗਿਆ ਹੈ। 

ਨੋਕੀਆ ਪਾਵਰ ਯੂਜ਼ਰ ਦੀ ਇਕ ਰਿਪੋਰਟ ਮੁਤਾਬਕ, 32 ਇੰਚ ਨੋਕੀਆ ਸਮਾਰਟ ਟੀਵੀ ਨੂੰ 32TAHDN ਮਾਡਲ ਨੰਬਰ ਨਾਲ ਲਿਸ ਕੀਤਾ ਗਿਆ ਹੈ। ਲਿਸਟਿੰਗ ਤੋਂ ਟੀਵੀ ’ਚ ਫੁਲ ਐੱਚ.ਡੀ. ਰੈਜ਼ੋਲਿਊਸ਼ਨ ਦੀ ਸਕਰੀਨ ਹੋਣ ਦਾ ਖੁਲਾਸਾ ਹੋਇਆ ਹੈ। ਫੁਲ ਐੱਚ.ਡੀ. ਰੈਜ਼ੋਲਿਊਸ਼ਨ ਸਕਰੀਨ ਦੇ ਨਾਲ ਆਉਣ ਵਾਲਾ ਇਹ ਨੋਕੀਆ ਦਾ ਪਹਿਲਾ ਟੀਵੀ ਹੋਵੇਗਾ। ਉਥੇ ਹੀ 50TAUHDN ਮਾਡਲ ਨੰਬਰ ਨਾਲ ਲਿਸਟਿਡ ਇਕ ਦੂਜੇ ਨੋਕੀਆ ਟੀਵੀ ’ਚ ਯੂ.ਐੱਚ.ਡੀ. ਰੈਜ਼ੋਲਿਊਸ਼ਨ ਡਿਸਪਲੇਅ ਹੋ ਸਕਦੀ ਹੈ। 

32 ਇੰਚ ਵਾਲਾ ਨੋਕੀਆ ਸਮਾਰਟ ਟੀਵੀ ਕੰਪਨੀ ਦਾ ਸਭ ਤੋਂ ਸਸਤਾ ਟੀਵੀ ਹੋ ਸਕਦਾ ਹੈ। 43 ਇੰਚ ਸਕਰੀਨ ਵਾਲੇ ਸਮਾਰਟ ਟੀਵੀ ਦੀ ਕੀਮਤ 31,999 ਰੁਪਏ ਹੈ। ਇਸ ਲਿਹਾਜ ਨਾਲ ਵੇਖੀਏ ਤਾਂ ਨੋਕੀਆ 32 ਇੰਚ ਟੀਵੀ ਨੂੰ ਲਗਭਗ 21,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ 50 ਇੰਚ ਵਾਲੇ ਟੀਵੀ ਦੀ ਕੀਮਤ 36,999 ਰੁਪਏ ਹੋ ਸਕਦੀ ਹੈ। 

Rakesh

This news is Content Editor Rakesh