ਨੋਕੀਆ ਨੇ ਲਾਂਚ ਕੀਤਾ ਨਵਾਂ ਫੀਚਰ ਫੋਨ, ਜਾਣੋ ਕੀਮਤ

11/14/2018 9:31:38 PM

ਗੈਜੇਟ ਡੈਸਕ—ਨੋਕੀਆ ਬ੍ਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ HMD Global  ਨੇ ਆਪਣੇ ਗਾਹਕਾਂ ਲਈ ਨਵਾਂ Nokia 106 (2018) ਫੀਚਰ ਫੋਨ ਲਾਂਚ ਕੀਤਾ ਹੈ। ਨਵਾਂ ਫੀਚਰ ਫੋਨ 106 ਦਾ ਅਪਗਰੇਡ ਹੈ ਜਿਸ ਨੂੰ ਅਗਸਤ 2013 'ਚ ਲਾਂਚ ਕੀਤਾ ਗਿਆ ਸੀ। ਇਹ ਮਜ਼ਬੂਤ ਪਾਲੀਕਾਰਬੋਨੇਟ ਬਿਲਡ ਨਾਲ ਆਉਂਦਾ ਹੈ। ਦਾਅਵਾ ਕੀਤਾ ਗਿਆ ਹੈ ਕਿ ਨਵੇਂ ਨੋਕੀਆ 106 'ਚ 21 ਦਿਨਾਂ ਦਾ ਸਟੈਂਡਬਾਏ ਟਾਈਮ ਜਾਂ 15 ਘੰਟੇ ਤੱਕ ਦਾ ਟਾਈਮ ਮਿਲੇਗਾ।

ਨੋਕੀਆ 106 (2018) ਨੂੰ ਰੂਸੀ ਮਾਰਕੀਟ 'ਚ 1,590 ਰੂਬਲ (ਕਰੀਬ 1,700 ਰੁਪਏ) 'ਚ ਵੇਚਿਆ ਜਾਵੇਗਾ। ਫੋਨ ਡਾਰਕ ਗ੍ਰੇਅ ਰੰਗ 'ਚ ਆਉਂਦਾ ਹੈ। ਫਿਲਹਾਲ, ਨਵੇਂ ਨੋਕੀਆ 106 ਨੂੰ ਭਾਰਤੀ ਮਾਰਕੀਟ 'ਚ ਉਪਲੱਬਧ ਕਰਵਾਏ ਜਾਣ ਦੇ ਬਾਰੇ 'ਚ ਜਾਣਕਾਰੀ ਨਹੀਂ ਪਾਈ ਹੈ। ਨੋਕੀਆ 106 ਨੂੰ ਭਾਰਤੀ ਮਾਰਕੀਟ 'ਚ 2013 'ਚ 1,399 ਰੁਪਏ 'ਚ ਲਾਂਚ ਕੀਤਾ ਗਿਆ ਸੀ।

ਨੋਕੀਆ 106 (2018) ਸਪੈਸੀਫਿਕੇਸ਼ਨਸ
ਨੋਕੀਆ 6 (2018) 'ਚ ਨਾਈਟਰੋ ਰੇਸਿੰਗ, ਡੈਂਜਰ ਡੈਸ਼ ਅਤੇ ਟੇਟਰਿਸ ਵਰਗੇ ਟਰਾਏ ਐਂਡ ਬਾਏ ਗੇਮਜ਼ ਪਹਿਲੇ ਤੋਂ ਹੀ ਇੰਸਟਾਲ ਹਨ। ਇਸ ਤੋਂ ਇਲਾਵਾ ਫੋਨ 'ਚ ਕਲਾਸਿਕ Snake Xenzia ਗੇਮ ਵੀ ਹੈ। ਇਸ ਤੋਂ ਇਲਾਵਾ ਨੋਕੀਆ ਨੇ ਦਾਅਵਾ ਕੀਤਾ ਹੈ ਕਿ ਇਸ ਫੋਨ 'ਚ 2000 ਕੰਟੈਕਟ ਅਤੇ 500 ਐੱਸ.ਐੱਮ.ਐੱਸ. ਸਟੋਰ ਕੀਤੇ ਜਾ ਸਕਦੇ ਹਨ।

ਡਿਊਲ-ਸਿਮ ਨੋਕੀਆ 106 (2018) 'ਚ 1.8 ਇੰਚ ਦੀ () (160x120 ਪਿਕਸਲ) ਟੀ.ਐੱਫ.ਟੀ. ਡਿਸਪਲੇਅ ਹੈ। ਇਸ 'ਚ ਮੀਡੀਆਟੇਕ ਐੱਮ.ਟੀ.6261ਡੀ ਪ੍ਰੋਸੈਸਰ ਨਾਲ 4ਐੱਮ.ਬੀ. ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ ਵੀ 4 ਐੱਮ.ਬੀ. ਹੈ। ਫੋਨ 'ਚ ਚਾਰਜਿੰਗ ਲਈ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਹੈ। ਇਸ ਦੇ ਨਾਲ 3.5 ਐੱਮ.ਐੱਮ. ਹੈੱਡਫੋਨ ਜੈੱਕ ਵੀ ਦਿੱਤਾ ਗਿਆ ਹੈ। ਐੱਫ.ਐੱਮ. ਰੇਡੀਓ ਅਤੇ ਐੱਲ.ਈ.ਡੀ. ਫਲੈਸ਼ਲਾਈਟ ਵੀ ਇਸ ਫੋਨ ਦਾ ਹਿੱਸਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।