Nokia Smart TV ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

12/05/2019 4:47:24 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਨੇ ਭਾਰਤ ’ਚ ਆਪਣਾ ਪਹਿਲਾ 4ਕੇ ਸਮਾਰਟ ਟੀਵੀ ਲਾਂਚ ਕਰ ਦਿੱਤਾ ਹੈ। ਨਾਲ ਹੀ ਕੰਪਨੀ ਨੇ ਇਸ ਟੀਵੀ ਦੀ ਸੇਲ ਲਈ ਈ-ਕਾਮਰਸ ਸਾਈਟ ਫਲਿਪਕਾਰਟ ਨਾਲ ਸਾਂਝੇਦਾਰੀ ਕੀਤੀ ਹੈ। ਗਾਹਕਾਂ ਨੂੰ ਨੋਕੀਆ ਦੇ ਸਮਾਰਟ ਟੀਵੀ ’ਚ ਲੇਟੈਸਟ ਫੀਚਰਜ਼ ਮਿਲਣਗੇ। ਉਥੇ ਹੀ ਨੋਕੀਆ ਦੇ ਸਮਾਰਟ ਟੀਵੀ ਦੀ ਵਿਕਰੀ 10 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਕੰਪਨੀ ਦਾ ਇਹ ਟੀਵੀ ਸ਼ਾਓਮੀ, ਮੋਟੋਰੋਲਾ ਅਤੇ ਵਨਪਲੱਸ ਦੇ ਟੀਵੀ ਨੂੰ ਸਖਤ ਟੱਕਰ ਦੇਵੇਗਾ। 

ਕੀਮਤ
ਕੰਪਨੀ ਨੇ 55 ਇੰਚ ਡਿਸਪਲੇਅ ਵਾਲੇ 4ਕੇ ਸਮਾਰਟ ਟੀਵੀ ਦੀ ਕੀਮਤ 41,999 ਰੁਪਏ ਰੱਖੀ ਹੈ। ਨਾਲ ਹੀ ਗਾਹਕ ਇਸ ਟੀਵੀ ਨੂੰ ਫਲਿਪਕਾਰਟ ਤੋਂ ਖਰੀਦ ਸਕਣਗੇ। ਆਫਰਜ਼ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਟੀਵੀ ਦੀ ਖਰੀਦਾਰੀ ’ਤੇ 10 ਫੀਸਦੀ ਤਕ ਦਾ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਇਸ ਟੀਵੀ ਨੂੰ ਨੋ-ਕਾਸਟ ਈ.ਐੱਮ.ਆਈ. ਦੇ ਨਾਲ ਵੀ ਖਰੀਦਿਆ ਜਾ ਸਕਦਾ ਹੈ। 

ਫੀਚਰਜ਼
ਯੂਜ਼ਰਜ਼ ਨੂੰ ਨੋਕੀਆ ਦੇ ਇਸ ਟੀਵੀ ’ਚ 55 ਇੰਚ ਦੀ ਅਲਟਰਾ ਐੱਚ.ਡੀ. ਡਿਸਪਲੇਅ ਮਿਲੇਗੀ, ਜਿਸ ਦਾ ਰੈਜ਼ੋਲਿਊਸ਼ਨ 3840x2160 ਪਿਕਸਲ ਹੈ। ਕੰਪਨੀ ਨੇ ਇਸ ਟੀਵੀ ਦੀ ਸਕਰੀਨ ’ਚ ਬੇਜ਼ਲਲੈੱਸ ਡਿਜ਼ਾਈਨ ਦਿੱਤਾ ਹੈ। ਨਾਲ ਹੀ ਬਿਹਤਰ ਪਰਫਾਰਮੈਂਸ ਲਈ ਇਸ ਟੀਵੀ ’ਚ ਕਵਾਡਕੋਰ ਚਿਪਸੈੱਟ ਦੇ ਨਾਲ 2.25 ਜੀ.ਬੀ. ਰੈਮ ਦੀ ਸਪੋਰਟ ਦਿੱਤੀ ਗਈ ਹੈ। ਉਥੇ ਹੀ ਇਹ ਸਮਾਰਟ ਟੀਵੀ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

ਕੰਪਨੀ ਨੇ ਸ਼ਾਨਦਾਰ ਸਾਊਂਡ ਕੁਆਲਿਟੀ ਦੇ ਲਿਹਾਜ ਨਾਲ ਇਸ ਟੀਵੀ ’ਚ ਇੰਟੈਲੀਜੈਂਟ ਡਿਮਿੰਗ ਟੈਕਨੋਲੋਜੀ, ਡਾਲਬੀ ਵਿਜ਼ਨ ਅਤੇ HDR 10 ਵਰਗੇ ਫੀਚਰਜ਼ ਦਿੱਤੇ ਹਨ। ਨਾਲ ਹੀ ਕੰਪਨੀ ਨੇ ਇਸ ਟੀਵੀ ’ਚ ਜੇ.ਬੀ.ਐੱਲ. ਦੀ ਸਾਊਂਟ ਟੈਕਨੋਲੋਜੀ ਦਾ ਵੀ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਸਮਾਰਟ ਟੀਵੀ ’ਚ ਨੈੱਟਫਲਿਕਸ, ਗੂਗਲ ਅਸਿਸਟੈਂਟ ਅਤੇ ਯੂਟਿਊਬ ਦੀ ਸੁਵਿਧਾ ਮਿਲੇਗੀ।