ਨੋਕੀਆ ਲਾਂਚ ਕਰੇਗਾ ਘੱਟ ਕੀਮਤ ''ਚ ਦਮਦਾਰ ਪ੍ਰੋਸੈਸਰ ਵਾਲਾ ਫੋਨ, ਬੈਂਚਮਾਰਕ ਸਾਈਟ ''ਤੇ ਆਇਆ ਨਜ਼ਰ

04/22/2023 2:23:31 PM

ਗੈਜੇਟ ਡੈਸਕ- ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੇ ਨੋਕੀਆ ਨੇ ਸੀ-ਸੀਰੀਜ਼ ਤਹਿਤ ਕਈ ਨਵੇਂ ਫੋਨ ਲਾਂਚ ਕੀਤੇ ਹਨ ਜਿਨ੍ਹਾਂ 'ਚ ਨੋਕੀਆ ਸੀ12 ਅਤੇ ਸੀ12 ਪਲੱਸ ਸ਼ਾਮਲ ਹਨ। ਇਹ ਨੋਕੀਆ ਸਮਾਰਟਫੋਨ ਚੰਗੇ ਹਾਰਡਵੇਅਰ ਅਤੇ ਕਿਫਾਇਤੀ ਕੀਮਤ ਦੇ ਨਾਲ ਆਉਂਦੇ ਹਨ। ਕੰਪਨੀ ਹੁਣ ਇਸੇ ਸੀਰੀਜ਼ ਦੇ ਸਨੈਪਡ੍ਰੈਗਨ 662 ਪ੍ਰੋਸੈਸਰ ਦੇ ਨਾਲ ਇਕ ਨਵੇਂ ਬਜਟ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਇਸ ਫੋਨ ਨੂੰ ਨੋਕੀਆ ਸੀ300 ਕਿਹਾ ਜਾ ਰਿਹਾ ਹੈ ਅਤੇ ਇਹ ਹਾਲ ਹੀ 'ਚ ਕੁਝ ਦਿਲਚਸਪ ਫੀਚਰਜ਼ ਦੇ ਨਾਲ ਗੀਕਬੈਂਚ 'ਤੇ ਦਿਖਾਈ ਦਿੱਤਾ ਹੈ।

ਬਜਟ ਫੋਨ ਹੋਵੇਗਾ Nokia C300

ਨੋਕੀਆ ਸੀ300 ਨੂੰ ਗੀਕਬੈਂਚ ਬੈਂਚਮਾਰਕਿੰਗ ਸਾਈਟ 'ਤੇ HMD Global Nokia C300 ਨਾਮ ਨਾਲ ਦੇਖਿਆ ਗਿਆ ਹੈ। ਦੱਸ ਦੇਈਏ ਕਿ ਐੱਚ.ਐੱਮ.ਡੀ. ਗਲੋਬਲ ਆਧੁਨਿਕ ਨੋਕੀਆ ਸਮਾਰਟਫੋਨ ਦੀ ਪੇਰੈਂਟ ਕੰਪਨੀ ਹੈ। ਇਸ ਫੋਨ ਨੂੰ 3 ਜੀ.ਬੀ. ਰੈਮ ਅਤੇ ਐਂਡਰਾਇਡ 12 ਦੇ ਨਾਲ ਲਿਸਟ ਕੀਤਾ ਗਿਆ ਹੈ।

ਗੀਕਬੈਂਚ ਸਮਾਰਟਫੋਨ ਨੂੰ ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਲਿਸਟ ਕੀਤਾ ਗਿਆ ਹੈ। Nokia C300 ਨੂੰ ਸਨੈਪਡ੍ਰੈਗਨ 662 ਪ੍ਰੋਸੈਸਰ ਨਾਲ ਲੈਸ ਕੀਤਾ ਜਾ ਸਕਦਾ ਹੈ, ਜਿਸਨੂੰ ਬਜਟ ਫੋਨ 'ਚ ਇਸਤੇਮਾਲ ਕੀਤਾ ਜਾਂਦਾ ਹੈ। ਫੋਨ 'ਚ ਐਡੀਨੋ 610 ਜੀ.ਪੀ.ਯੂ. ਵੀ ਹੈ।

Rakesh

This news is Content Editor Rakesh