5 ਕੈਮਰੇ ਵਾਲਾ Nokia 9 PureView 24 ਫਰਵਰੀ ਨੂੰ ਹੋ ਸਕਦੈ ਲਾਂਚ

02/02/2019 4:52:56 PM

ਗੈਜੇਟ ਡੈਸਕ– ਨੋਕੀਆ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HMD Global ਨੇ ਮੋਬਾਇਲ ਵਰਲਡ ਕਾਂਗਰਸ 2019 (MWC) ’ਚ 24 ਫਰਵਰੀ ਨੂੰ ਹੋਣ ਵਾਲੇ ਆਪਣੇ ਈਵੈਂਟ ਲਈ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਮੋਬਾਇਲ ਵਰਲਡ ਕਾਂਗਰਸ 2019 ਸਪੇਨ ਦੇ ਬਾਰਸਿਲੋਨਾ ’ਚ ਰਾਤ ਨੂੰ 8:30 ਵਜੇ ਸ਼ੁਰੂ ਹੋਵੇਗਾ। ਐੱਚ.ਐੱਮ.ਡੀ. ਗਲੋਬਲ ਦੇ ਚੀਫ ਪ੍ਰਾਡਕਟ ਆਫੀਸਰ ਜੁਹੋ ਸਰਵਿਕਾਸ ਨੇ ਪਿਛਲੇ ਦਿਨੀਂ ਨੋਕੀਆ ਦੇ ਐੱਮ.ਡਬਲਯੂ.ਸੀ. 2019 ’ਚ ਸ਼ਾਮਲ ਹੋਣ ਦੀ ਪੁੱਸ਼ਟੀ ਕੀਤੀ ਸੀ, ਉਸ ਤੋਂ ਬਾਅਦ ਇਹ ਅਧਿਕਾਰਤ ਇਨਵਾਈਟ ਆਇਆ ਹੈ। ਹਾਲਾਂਕਿ ਇਸ ਗੱਲ ਦੀ ਪੁੱਸ਼ਟੀ ਨਹੀਂ ਹੋ ਸਕੀ ਹੈ ਕਿ ਇਸ ਈਵੈਂਟ ’ਚ ਕੰਪਨੀ ਕਿਹੜੇ ਸਮਾਰਟਫੋਨ ਲਾਂਚ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਈਵੈਂਟ ’ਚ 5 ਕੈਮਰਿਆਂ ਵਾਲਾ Nokia 9 PureView ਲਾਂਚ ਕਰ ਸਕਦੀ ਹੈ। ਨਾਲ ਹੀ ਨੋਕੀਆ 8.1 ਪਲੱਸ ਸਮਾਰਟਫੋਨ ਨੂੰ ਵੀ ਇਸ ਈਵੈਂਟ ’ਚ ਲਾਂਚ ਕੀਤਾ ਜਾ ਸਕਦਾ ਹੈ। Nokia 9 PureView ਨੂੰ 4,899 ਯੁਆਨ (ਕਰੀਬ 50,700 ਰੁਪਏ) ’ਚ ਲਾਂਚ ਕੀਤਾ ਜਾ ਸਕਦਾ ਹੈ। 

ਫੀਚਰਜ਼
ਰਿਪੋਰਟ ਮੁਤਾਬਕ, ਇਸ ਸਮਾਰਟਫੋਨ ’ਚ 5.9 ਇੰਚ ਦੀ ਕਿਊ.ਐੱਚ.ਡੀ. ਡਿਸਪਲੇਅ ਹੋ ਸਕਦੀ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਹੋ ਸਕਦਾ ਹੈ। ਫੋਨ ’ਚ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਹੋ ਸਕਦੀ ਹੈ। ਨਾਲ ਹੀ, ਫੋਨ ’ਚ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ ਵੀ ਹੋਵੇਗਾ। ਸੈਲਫੀ ਲਈ ਫੋਨ ’ਚ 12 ਮੈਗਾਪਿਕਸਲ ਦਾ ਕੈਮਰਾ ਹੋ ਸਕਦਾ ਹੈ। ਨਾਲ ਹੀ, ਇਸ ਵਿਚ 4,150mAh ਦੀ ਬੈਟਰੀ ਹੋ ਸਕਦੀ ਹੈ। ਫੋਨ ਦੇ ਰੀਅਰ ’ਚ ਪੈਂਟਾ ਕੈਮਰਾ ਹੋ ਸਕਦਾ ਹੈ ਯਾਨੀ ਬੈਕ ’ਚ 5 ਕੈਮਰੇ ਲੱਗੇ ਹੋਣਗੇ। ਇਹ ਸਮਾਰਟਫੋਨ ਪੰਚ ਹੋਲ ਸੈਲਫੀ ਕੈਮਰੇ ਨਾਲ ਲਾਂਚ ਹੋ ਸਕਦਾ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ ਨਾਲ ਪਾਵਰਡ ਹੋਵੇਗਾ। ਫੋਨ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਹੈੱਡਫੋਨ ਜੈੱਕ ਦੇ ਨਾਲ ਆ ਸਕਦਾ ਹੈ। 

ਨੋਕੀਆ 8.1 ਪਲੱਸ ’ਚ 6.22 ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਇਸ ਦਾ ਰੈਜ਼ੋਲਿਊਸ਼ਨ 1080x2310 ਪਿਕਸਲ ਹੋਵੇਗਾ। ਇਹ ਫੋਨ 6 ਜੀ.ਬੀ. ਰੈਮ ਦੇ ਨਾਲ ਆ ਸਕਦਾ ਹੈ। ਇਸ ਇਸ ਵਿਚ 3,700mAh ਦੀ ਬੈਟਰੀ ਹੋ ਸਕਦੀ ਹੈ। ਫੋਨ ਦੇ ਰੀਅਰ ’ਚ 16 ਅਤੇ 20 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਫੋਨ ’ਚ 128 ਜੀ.ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ।