ਭਾਰਤ ''ਚ ਜਲਦ ਲਾਂਚ ਹੋ ਸਕਦੈ Nokia 9 PureView

03/20/2019 8:49:34 PM

ਗੈਜੇਟ ਡੈਸਕ—ਨੋਕੀਆ ਬ੍ਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ HMD Global ਨੇ ਪਿਛਲੇ ਮਹੀਨੇ ਆਪਣਾ ਪੇਂਟਾ-ਲੈਂਸ ਕੈਮਰਾ ਸੈਟਅਪ ਵਾਲੇ Nokia 9 PureView ਸਮਾਰਟਫੋਨ ਤੋਂ ਪਰਦਾ ਚੁੱਕਿਆ ਸੀ। ਐੱਚ.ਐੱਮ.ਡੀ. ਗਲੋਬਲ ਦਾ ਨੋਕੀਆ 9 ਪਿਊਰਵਿਊ ਹੁਣ ਜਲਦ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਨੋਕੀਆ ਮੋਬਾਇਲ ਦੇ ਆਧਿਕਾਰਿਤ ਫੇਸਬੁੱਕ ਪੇਜ਼ ਤੋਂ ਇਕ ਟੀਜ਼ਰ ਵੀਡੀਓ ਨੂੰ ਜਾਰੀ ਕੀਤਾ ਗਿਆ ਹੈ। ਅਜਿਹੀ ਪ੍ਰਤੀਤ ਹੋ ਰਿਹਾ ਹੈ ਕਿ ਕੰਪਨੀ ਜਲਦ ਹੀ ਨੋਕੀਆ 9 ਪਿਊਰਵਿਊ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। Nokia 9 PureView ਦੀਆਂ ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਹ ਹੈਂਡਸੈੱਟ ਤਿੰਨ ਮੋਨੋਕ੍ਰੋਮ ਅਤੇ ਦੋ ਆਰਜੀਬੀ ਸੈਂਸਰਸ ਨਾਲ ਲੈਸ ਹੈ।

ਗਲੋਬਲ ਮਾਰਕੀਟ 'ਚ ਨੋਕੀਆ 9 ਪਿਊਰਵਿਊ ਦੀ ਕੀਮਤ 699 ਡਾਲਰ (ਕਰੀਬ 48,300 ਰੁਪਏ) ਹੋ ਸਕਦੀ ਹੈ। ਇਹ ਫੋਨ ਮਿਡਨਾਈਟ ਬਲੂ ਰੰਗ 'ਚ ਆਉਂਦਾ ਹੈ ਅਤੇ ਇਹ ਹੈਂਡਸੈੱਟ ਚੁਨਿੰਦਾ ਮਾਰਕੀਟ 'ਚ ਵਿਕਰੀ ਲਈ ਉਪਲੱਬਧ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਬਾਰਸੀਲੋਨਾ 'ਚ ਆਯੋਜਿਤ ਈਵੈਂਟ ਦੌਰਾਨ ਨੋਕੀਆ 9 ਪਿਊਰਵਿਊ ਤੋਂ ਪਰਦਾ ਚੁੱਕਿਆ ਗਿਆ ਸੀ। ਇਸ 'ਚ ਡਿਊਲ ਸਿਮ (ਨੈਨੋ) ਵਾਲੇ ਨੋਕੀਆ 9 ਪਿਊਰਵਿਊ 'ਚ 5.9 ਇੰਚ ਦੀ ਕਵਾਡ-ਐੱਚ.ਡੀ.+( ਪਿਕਸਲ) ਏਮੋਲੇਡ ਸਕਰੀਨ ਹੈ। ਇਹ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ। ਫੋਨ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,320 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਵਾਇਰਲੈੱਸ ਚਾਰਜਿੰਗ ਸਪਾਰਟ ਕਰਦੀ ਹੈ। ਇਹ ਸਮਾਰਟਫੋਨ ਐਂਡ੍ਰਾਇਡ 9 ਪਾਈ 'ਤੇ ਚੱਲੇਗਾ।

ਸਪੀਡ ਅਤੇ ਮਲਟੀਟਾਸਕਿੰਗ ਨਾਲ ਆਕਟਾ ਕੋਰ ਕੁਆਲਕਾਮ ਸਨੈਪਡਰੈਗਨ 845 ਚਿਪਸੈੱਟ ਦਾ ਇਸਤੇਮਾਲ ਹੋਇਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਪੰਜ ਰੀਅਰ ਕੈਮਰੇ ਹਨ। ਇਸ 'ਚ ਤਿੰਨ 12 ਮੈਗਾਪਿਕਸਲ ਦੇ ਮੋਨੋਕ੍ਰੋਮ ਸੈਂਸਰਸ ਅਤੇ ਦੋ 12 ਮੈਗਾਪਿਕਸਲ ਦੇ ਆਰਜੀਬੀ ਸੈਂਸਰ। ਫਰੰਟ ਪੈਨਲ 'ਤੇ 20 ਮੈਗਾਪਿਕਸਲ ਦਾ ਸੈਂਸਰ ਹੈ।

Karan Kumar

This news is Content Editor Karan Kumar