Nokia ਦੇ ਇਸ ਸਮਾਰਟਫੋਨ ਨੂੰ ਐਂਡਰਾਇਡ 9 pie ਅਪਡੇਟ ਮਿਲਣੀ ਸ਼ੁਰੂ

11/28/2018 11:28:04 AM

ਗੈਜੇਟ ਡੈਸਕ– ਨੋਕੀਆ ਲਈ ਇਹ ਸਾਲ ਬਹੁਤ ਮਹੱਤਵਪੂਰਨ ਅਤੇ ਬਿਜ਼ੀ ਰਿਹਾ ਹੈ। ਕੰਪਨੀ ਨੇ ਭਾਰਤ ’ਚ ਕਈ ਸਮਾਰਟਫੋਨ ਲਾਂਚ ਕੀਤੇ ਹਨ। ਸਭ ਤੋਂ ਚੰਗੀ ਗੱਲ ਇਹ ਰਹੀ ਹੈ ਕਿ ਕੰਪਨੀ ਨੇ ਆਪਣੇ ਸਾਰੇ ਸਮਾਰਟਫੋਨਜ਼ ਨੂੰ ਲਗਾਤਾਰ ਲੇਟੈਸਟ ਸਕਿਓਰਿਟੀ ਪੈਚ ਅਤੇ ਫੀਚਰ ਅਪਡੇਟ ਦਿੱਤੀ ਹੈ। ਕੰਪਨੀ ਨੇ ਐਂਡਰਾਇਡ 9 ਪਾਈ ਦੇ ਲਾਂਚ ਦੇ ਤੁਰੰਤ ਬਾਅਦ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੇ ਸਾਰੇ ਸਮਾਰਟਫੋਨਜ਼ ਨੂੰ ਇਹ ਲੇਟੈਸਟ ਓ.ਐੱਸ. ਅਪਡੇਟ ਦੇਣਗੇ। 

ਕੰਪਨੀ ਨੇ ਹਾਲ ਹੀ ’ਚ ਕੁਝ ਸਮਾਰਟਫੋਨ ਐਂਡਰਾਇਡ ਵਨ ਪ੍ਰੋਗਰਾਮ ਤਹਿਤ ਲਾਂਚ ਕੀਤੇ ਸਨ। ਇਸ ਕਾਰਨ ਸਮਾਰਟਫੋਨ ਨੂੰ ਜਲਦੀ ਤੋਂ ਜਲਦੀ ਅਪਡੇਟ ਮਿਲਦੀ ਰਹੀ ਹੈ। ਹੁਣ ਨੋਕੀਆ ਨੇ ਪਿਛਲੇ ਮਹੀਨੇ ਲੰਡਨ ’ਚ ਲਾਂਚ ਹੋਏ ਲੇਟੈਸਟ ਨੋਕੀਆ 7.1 ਨੂੰ ਐਂਡਰਾਇਡ 9 ਪਾਈ ਦੀ ਸਟੇਬਲ ਅਪਡੇਟ ਦਿੱਤੀ ਹੈ। ਇਹ ਜਾਣਕਾਰੀ HMD Global Cheif Product Officer Juho Sarvikas ਨੇ ਇਕ ਟਵੀਟ ਰਾਹੀਂ ਦਿੱਤੀ ਹੈ। ਅਪਡੇਟ ਫੇਜ਼ਡ ਤਰੀਕੇ ਨਾਲ ਰੋਲ-ਆਊਟ ਕੀਤੀ ਜਾਵੇਗੀ ਇਸ ਲਈ ਅਜਿਹਾ ਹੋ ਸਕਦਾ ਹੈ ਕਿ ਇਹ ਸਾਰੇ ਨੋਕੀਆ 7.1 ਯੂਨਿਟਸ ਤਕ ਪਹੁੰਚਣ ’ਚ ਥੋੜਾ ਸਮਾਂ ਲਗਾਏ। ਅਜਿਹਾ ਹੋ ਸਕਦਾ ਹੈ ਕਿ ਨੋਕੀਆ ਜਲਦੀ ਹੀ ਭਾਰਤ ’ਚ ਨੋਕੀਆ 7.1 ਨੂੰ ਲਾਂਚ ਕਰੇ। ਕੰਪਨੀ ਨੇ ਭਾਰਤ ’ਚ ਇਕ ਲਾਂਚ ਈਵੈਂਟ ਆਯੋਜਿਤ ਕੀਤਾ ਹੈ ਅਤੇ 6 ਦਸੰਬਰ ਨੂੰ ਆਯੋਜਿਤ ਇਸ ਲਾਂਚ ਈਵੈਂਟ ਲਈ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। 

ਨੋਕੀਆ 7.1 ਇਕ ਮਿਡ-ਰੇਂਜ ਡਿਵਾਈਸ ਹੈ, ਫਿਰ ਵੀ ਸਮਾਰਟਫੋਨ ਕਈ ਬਿਹਤਰੀਨ ਫੀਚਰਜ਼ ਦੇ ਨਾਲ ਆਉਂਦਾ ਹੈ। ਸਮਾਰਟਫੋਨ ’ਚ HDR-ਕੰਪਲਾਇਂਟ ਡਿਸਪਲੇਅ ਦਿੱਤੀ ਗਈ ਹੈ ਜੋ ਜ਼ਿਆਦਾ ਕਲਰਫੁੱਲ ਅਤੇ ਵਾਈਬ੍ਰੈਂਡ ਹੁੰਦੀ ਹੈ। ਸਮਾਰਟਫੋਨ SDR ਕੰਟੈਂਟ ਨੂੰ ਨਾਲ-ਨਾਲ HDR ’ਚ ਵੀ ਬਦਲ ਸਕਦਾ ਹੈ।