ਨੋਕੀਆ ਨੇ ਲਾਂਚ ਕੀਤੇ ਦੋ ਨਵੇਂ 4G ਫੀਚਰ ਫੋਨ, ਜਾਣੋ ਕੀਮਤ ਤੇ ਖੂਬੀਆਂ

11/13/2020 11:41:32 AM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਦੋ ਨਵੇਂ ਫੀਚਰ ਫੋਨ Nokia 6300 4G ਅਤੇ Nokia 8000 4G ਲਾਂਚ ਕਰ ਦਿੱਤੇ ਹਨ। ਫਿਲਹਾਲ ਕੰਪਨੀ ਇਨ੍ਹਾਂ ਦੋਵਾਂ ਡਿਵਾਈਸਿਜ਼ ਨੂੰ ਕੁਝ ਚੁਣੇ ਹੋਏ ਬਾਜ਼ਾਰਾਂ ’ਚ ਉਪਲੱਬਧ ਕਰਵਾਏਗੀ। ਨੋਕੀਆ 6300 4G ਫੋਨ ਦੀ ਕੀਮਤ 49 ਯੂਰੋ (ਕਰੀਬ 4300 ਰੁਪਏ) ਨੋਕੀਆ 8000 4G ਦੀ ਕੀਮਤ 79 ਯੂਰੋ (ਕਰੀਬ 6900 ਰੁਪਏ) ਹੈ। ਕੈਂਡੀ ਬਾਰ ਡਿਜ਼ਾਇਨ ਵਾਲੇ ਇਨ੍ਹਾਂ ਦੋਵਾਂ ਫੀਚਰ ਫੋਨਾਂ ’ਚ ਗੂਗਲ ਅਸਿਸਟੈਂਸ ਅਤੇ ਵਟਸਐਪ ਦੀ ਸੁਪੋਰਟ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਫੋਨਾਂ ਨੂੰ ਵਾਈ-ਫਾਈ ਹਾਟਸਪਾਟ ਦੇ ਤੌਰ ’ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਦੋਵਾਂ ’ਚ ਗੂਗਲ ਮੈਪਸ, ਫੇਸਬੁੱਕ ਅਤੇ ਯੂਟਿਊਬ ਨੂੰ ਵੀ ਐਕਸੈਸ ਕਰ ਸਕਦੇ ਹੋ। 

Nokia 6300 4G ਦੇ ਫੀਚਰਜ਼

ਡਿਸਪਲੇਅ 2.4 ਇੰਚ
ਪ੍ਰੋਸੈਸਰ  ਸਨੈਪਡ੍ਰੈਗਨ 210
ਰੈਮ     512 ਐੱਮ.ਬੀ.
ਸਟੋਰੇਜ 4 ਜੀ.ਬੀ.
ਐਕਸਪੈਂਡੇਬਲ ਸਟੋਰੇਜ   32 ਜੀ.ਬੀ. ਤਕ
ਕੈਮਰਾ   VGA
ਬੈਟਰੀ 1500mAh
ਕੁਨੈਕਟੀਵਿਟੀ 4G, GPS, ਬਲੂਟੂਥ, ਡਿਊਲ ਨੈਨੋ ਸਿਮ ਸੁਪੋਰਟ, ਐੱਫ.ਐੱਮ. ਰੇਡੀਓ ਅਤੇ ਇਕ ਆਡੀਓ ਜੈੱਕ

Nokia 8000 4G ਦੇ ਫੀਚਰਜ਼

ਡਿਸਪਲੇਅ  2.8 ਇੰਚ
ਪ੍ਰੋਸੈਸਰ ਸਨੈਪਡ੍ਰੈਗਨ 210
ਰੈਮ  512 ਐੱਮ.ਬੀ.
ਸਟੋਰੇਜ 4 ਜੀ.ਬੀ.
ਐਕਸਪੈਂਡੇਬਲ ਸਟੋਰੇਜ 32 ਜੀ.ਬੀ. ਤਕ
ਕੈਮਰਾ  2 ਮੈਗਾਪਿਕਸਲ
ਬੈਟਰੀ 1500mAh
ਕੁਨੈਕਟੀਵਿਟੀ 4ਜੀ, ਵਾਈ-ਫਾਈ, ਜੀ.ਪੀ.ਐੱਸ., ਬਲੂਟੂਥ ਅਤੇ ਐੱਫ.ਐੱਮ. ਰੇਡੀਓ

Rakesh

This news is Content Editor Rakesh