ਨੋਕੀਆ 5 ਲਈ ਐਂਡਰਾਇਡ 9 ਪਾਈ ਦਾ ਬਿਲਡ ਹੋਇਆ ਲੀਕ

01/02/2019 5:00:25 PM

ਗੈਜੇਟ ਡੈਸਕ– ਨੋਕੀਆ 6 ਤੋਂ ਬਾਅਦ ਹੁਣ 2017 ’ਚ ਲਾਂਚ ਹੋਏ ਨੋਕੀਆ 5 ਲਈ ਰਿਲੀਜ਼ ਹੋਣ ਵਾਲੀ ਐਂਡਰਾਇਡ 9 ਪਾਈ ਬੀਟਾ ਅਪਡੇਟ ਵੀ ਆਨਲਾਈਨ ਲੀਕ ਹੋ ਗਈ ਹੈ। ਇਹ ਅਨਅਧਿਕਾਰਤ ਅਪਡੇਟ XDA ਫੋਰਮ ’ਚ ਪੋਸਟ ਕੀਤੀ ਗਈ ਹੈ ਅਤੇ ਨਾਲ ਹੀ ਪੋਸਟ ’ਚ ਇਸ ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਦਾ ਤਰੀਕਾ ਵੀ ਦਿੱਤਾ ਗਿਆ ਹੈ। ਪੋਸਟ ’ਚ ਲਿਖਿਆ ਹੈ ਕਿ ਇਹ ਮਾਡਲ ਨੰਬਰ TA-1024 ਵਾਲੇ ਨੋਕੀਆ 5 ਦੇ ਨਾਲ ਕੰਮ ਕਰੇਗਾ ਪਰ ਇਹ ਵੀ ਕਿਹਾ ਗਿਆ ਹੈ ਕਿ ਇਹ TA-1053 ਮਾਡਲ ਦੇ ਨਾਲ ਵੀ ਕੰਮ ਕਰ ਸਕਦਾ ਹੈ। 

XDA ਫੋਰਮ ਮੈਂਬਰ ਨੇ ਇਸ ਨੂੰ ਇੰਸਟਾਲ ਕਰਨ ਦੇ ਤਰੀਕੇ ਦੀ ਇਕ ਵੀਡੀਓ ਵੀ ਪੋਸਟ ਕੀਤੀ ਹੈ। ਇਸ ਵੀਡੀਓ ਗਾਈਡ ’ਚ ਇਸ ਨੂੰ ਇੰਸਟਾਲ ਕਰਨ ਦੇ ਕਈ ਤਰੀਕੇ ਦਿੱਤੇ ਗਏ ਹਨ। ਇਸ ਨੂੰ ਇੰਸਟਾਲ ਕਰਨ ਲਈ ਯੂਜ਼ਰ ਨੂੰ ਆਪਣੇ ਸਮਾਰਟਫੋਨ ’ਚ ਇਸ ਓ.ਐੱਸ. ਨੂੰ ਫਲੈਸ਼ ਕਰਨਾ ਹੋਵੇਗਾ।

ਜੇਕਰ ਯੂਜ਼ਰ ਦਾ ਸਮਾਰਟਫੋਨ ਫਿਲਹਾਲ ਐਂਡਰਾਇਡ 8.‘x’ OS ਵਰਜਨ ਦੇ ਨਾਲ ਲਾਕ ਬੂਟਲੋਡਰ ’ਤੇ ਕੰਮ ਕਰ ਰਿਹਾ ਹੈ ਤਾਂ ਯੂਜ਼ਰ ਨੂੰ ਪਹਿਲਾਂ ਆਪਣਾ ਬੂਟਲੋਡਰ ਅਨਲਾਕ ਕਰਨਾ ਹੋਵੇਗਾ। ਬੂਟਲੋਡਰ ਅਨਲਾਕ ਕਰਨ ਦਾ ਤਰੀਕਾ ਤੁਹਾਡੇ ਸਮਾਰਟਫੋਨ ’ਚੋਂ ਸਾਰਾ ਡਾਟਾ ਡਿਲੀਟ ਕਰ ਸਕਦਾ ਹੈ। ਅਜਿਹੇ ’ਚ ਯੂਜ਼ਰ ਨੂੰ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਅਪਡੇਟ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਆਪਣੇ ਸਾਰੇ ਡਾਟਾ ਦਾ ਬੈਕਅਪ ਸੇਵ ਕਰ ਲੈਣ।