ਜਲਦ ਹੀ ਨੋਕੀਆ 3 ਸਮਾਰਟਫੋਨ ਨੂੰ ਮਿਲੇਗੀ ਐਂਡ੍ਰਾਇਡ Oreo ਦੀ ਅਪਡੇਟ

12/04/2017 11:37:25 AM

ਜਲੰਧਰ- HMD ਗਲੋਬਲ ਕੰਪਨੀ ਨੋਕੀਆ ਨੇ ਨੋਕੀਆ 3 ਸਮਾਰਟਫੋਨ ਲਾਂਚ ਕੀਤਾ ਸੀ। ਇਸ ਸਮਾਰਟਫੋਨ ਨੂੰ ਐਂਡ੍ਰਾਇਡ 7.1.2 ਨੂਗਟ ਦਾ ਅਪਡੇਟ ਨਾ ਦੇ ਕੇ ਸਿੱਧੇ ਹੀ ਐਂਡ੍ਰਾਇਡ ਓਰਿਓ ਦੀ ਅਪਡੇਟ ਦੇ ਸਕਦੀ ਹੈ। ਕੰਪਨੀ ਦੇ ਚੀਫ ਪ੍ਰੋਡਕਟ ਆਫਿਸਰ Juho Sarvikas ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਐੱਚ. ਐੱਮ. ਡੀ. ਗਲੋਬਲ ਵੱਲੋਂ ਨੋਕੀਆ 3 ਓਨਰ ਨੂੰ ਟਵਿੱਟਰ 'ਤੇ ਜਵਾਬ ਦਿੰਦੇ ਹੋਏ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ। 

ਇਸ ਬਾਰੇ 'ਚ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਨੋਕੀਆ 3 ਨੂੰ ਐਂਡ੍ਰਾਇਡ ਓਰਿਓ ਦੀ ਅਪਡੇਟ ਮਿਲੇਗੀ, ਜਦਕਿ ਇਸ ਸਮਾਰਟਫੋਨ ਤੋਂ ਇਲਾਵਾ ਨੋਕੀਆ 5 ਨੋਕੀਆ 6 ਅਪਡੇਟ ਪਹਿਲਾਂ ਮਿਲ ਸਕਦਾ ਹੈ। ਉਸ ਤੋਂ ਬਾਅਦ ਨੋਕੀਆ 3 ਦਾ ਨੰਬਰ ਆਵੇਗਾ। ਪਿਛਲੇ ਹਫਤੇ ਹੀ Sarvikas ਵੱਲੋਂ ਨੋਕੀਆ 6 ਅਤੇ 5 ਸਮਾਰਟਫੋਨਜ਼ ਲਈ ਇਸ ਅਪਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਕੰਪਨੀ ਇਕ ਬੀਟਾ ਪ੍ਰੋਗਰਾਮ ਨੂੰ ਓਪਨ ਕਰਨ ਯੂਜ਼ਰਸ ਤੋਂ ਫੀਡਬੈਕ ਵੀ ਮੰਗਣ ਵਾਲੀ ਹੈ। ਇਸ ਲਈ ਤੁਸੀਂ ਰਜਿਸਟਰ ਕਰ ਕੇ ਇਸ ਬੀਟਾ ਅਪਡੇਟ ਨੂੰ ਦੇਖ ਸਕਦੇ ਹੋ।

 

 

 

 

 

 

 

 

 

 

 

 

 

 

 

 

ਇਸ ਸਮਾਰਟਫੋਨ ਦੀ ਕੀਮਤ 9,499 ਰੁਪਏ ਹੈ। ਇਹ ਐੱਚ. ਐੱਮ. ਡੀ. ਗਲੋਬਲ ਦੇ ਬਜਟ ਸਮਾਰਟਫੋਨ ਲਾਈਨਅਪ ਦੇ ਅੰਤਰਗਤ ਪੇਸ਼ ਕੀਤਾ ਸੀ। ਇਸ 'ਚ 8 ਮੈਗਾਪਿਕਸਲ ਦਾ ਰਿਅਰ ਅਤੇ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 5 ਇੰਚ ਦੀ ਐੱਚ. ਡੀ. ਡਿਸਪਲੇਅ, 1.3 ਗੀਗਾਹਟਰਜ਼ ਨਾਲ  MediaTek MT6737 ਚਿੱਪਸੈੱਟ, 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਹਾਈਬ੍ਰਿਡ ਮੈਮਰੀ ਕਾਰਡ ਸਲਾਟ ਮੌਜੂਦ ਹੈ। ਪਾਵਰ ਬੈਕਅਪ ਲਈ 2,650 ਐੱਮ. ਏ. ਐੱਚ. ਦੀ ਬੈਟਰੀ ਹੈ।

ਹਾਲ ਹੀ 'ਚ ਇਸ ਸਮਾਰਟਫੋਨ ਨੂੰ ਇਕ ਅਫਡੇਟ ਪ੍ਰਾਪਤ ਹੋਇਆ ਸੀ, ਜਿਸ ਤੋਂ ਬਾਅਦ ਫੋਨ ਦੇ ਕੈਮਰੇ ਪਰਫਾਰਮੇਂਸ 'ਚ ਸੁਧਾਰ ਦੇਖੇ ਗਏ ਸਨ। ਇਸ ਸਮਾਰਟਫੋਨ ਲਈ ਉਪਲੱਬਧ ਕਰਾਈ ਗਈ ਇਹ ਅਪਡੇਟ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਜਿੱਥੇ ਇਸ ਨੂੰ 'New Camera release for Nokia 3' ਨਾਂ ਦਿੱਤਾ ਗਿਆ ਹੈ, ਜੋ ਕਿ ਇਸ ਨੂੰ ਖਰਾਬ ਪ੍ਰਦਰਸ਼ਨ ਨੂੰ ਸੰਬੰਧਿਤ ਕਰਨ ਲਈ ਮੰਨਿਆ ਜਾਂਦਾ ਹੈ।