Nokia ਨੇ ਭਾਰਤ ''ਚ ਲਾਂਚ ਕੀਤੇ ਦੋ ਫੀਚਰ ਫੋਨ, ਸਮਾਰਟਫੋਨ ਦੀ ਤਰ੍ਹਾਂ UPI ਪੇਮੈਂਟ ਵੀ ਕਰ ਸਕੋਗੇ

05/18/2023 6:54:13 PM

ਗੈਜੇਟ ਡੈਸਕ- ਐੱਚ.ਐੱਮ.ਡੀ. ਗਲੋਬਲ ਨੇ ਭਾਰਤ 'ਚ ਆਪਣੇ ਦੋ ਨਵੇਂ ਫੀਚਰ ਫੋਨ ਪੇਸ਼ ਕੀਤੇ ਹਨ ਜਿਨ੍ਹਾਂ 'ਚ Nokia 105 2023 ਅਤੇ Nokia 106 ਸ਼ਾਮਲ ਹਨ। ਇਨ੍ਹਾਂ ਦੋਵਾਂ ਫੋਨਾਂ ਨੂੰ ਐੱਨ.ਪੀ.ਸੀ.ਆਈ. ਦੀ ਸਾਂਝੇਦਾਰੀ 'ਚ ਪੇਸ਼ ਕੀਤਾ ਗਿਆ ਹੈ। ਨੋਕੀਆ ਦੇ ਇਨ੍ਹਾਂ ਦੋਵਾਂ ਫੋਨਾਂ 'ਚ ਇਨਬਿਲਟ UPI 123PAY ਫੀਚਰ ਹੈ ਜਿਸਦੀ ਮਦਦ ਨਾਲ ਯੂਜ਼ਰਜ਼ ਸਮਾਰਟਫੋਨ ਦੀ ਤਰ੍ਹਾਂ ਹੀ ਫੀਚਰ ਫੋਨ ਰਾਹੀਂ ਯੂ.ਪੀ.ਆਈ. ਪੇਮੈਂਟ ਕਰ ਸਕਣਗੇ।

UPI 123PAY ਨੂੰ ਐੱਨ.ਪੀ.ਸੀ.ਆਈ. ਨੇ ਖਾਸਤੌਰ 'ਤੇ ਫੀਚਰ ਫੋਨ ਲਈ ਡਿਜ਼ਾਈਨ ਕੀਤਾ ਗਿਆ ਹੈ। ਨੋਕੀਆ 105 ਅਤੇ ਨੋਕੀਆ 106 ਦੇ ਨਾਲ 4ਜੀ ਦੀ ਕੁਨੈਕਟੀਵਿਟੀ ਮਿਲੇਗੀ। ਨੋਕੀਆ 106 4ਜੀ ਦੇ ਨਾਲ ਆਈ.ਪੀ.ਐੱਸ. ਡਿਸਪਲੇਅ ਮਿਲਦੀ ਹੈ।

ਨੋਕੀਆ 105 'ਚ 1000mAh ਦੀ ਬੈਟਰੀ ਦਿੱਤੀ ਗਈ ਹੈ, ਉਥੇ ਹੀ ਨੋਕੀਆ 106 'ਚ 1450mAh ਦੀ ਬੈਟਰੀ ਹੈ। ਨੋਕੀਆ 105 ਅਤੇ ਨੋਕੀਆ 106 4ਜੀ ਦੋਵਾਂ ਫੋਨਾਂ 'ਚ ਵਾਇਰਲੈੱਸ ਐੱਫ.ਐੱਮ. ਰੇਡੀਓ ਦਿੱਤਾ ਗਿਆ ਹੈ। ਇਸਤੋਂ ਇਲਾਵਾ ਨੋਕੀਆ 106 4ਜੀ 'ਚ ਇਨਬਿਲਟ ਐੱਮ.ਪੀ.3 ਪਲੇਅਰ ਹੈ।

ਨੋਕੀਆ 105 ਅਤੇ ਨੋਕੀਆ 106 4ਜੀ ਦੀ ਵਿਕਰੀ ਭਾਰਤ 'ਚ ਆਫਲਾਈਨ ਅਤੇ ਆਨਲਾਈਨ ਸਟੋਰਾਂ 'ਤੇ ਸ਼ੁਰੂ ਹੋ ਗਈ ਹੈ। ਨੋਕੀਆ 105 ਦੀ ਕੀਮਤ 1,299 ਰੁਪਏ ਅਤੇ ਨੋਕੀਆ 106 4ਜੀ ਦੀ ਕੀਮਤ 2,199 ਰੁਪਏ ਰੱਖੀ ਗਈ ਹੈ। ਨੋਕੀਆ 105 ਨੂੰ ਚਾਰਕੋਲ, ਸ਼ਿਆਨ ਅਤੇ ਲਾਲ ਰੰਗ 'ਚ, ਜਦਕਿ ਨੋਕੀਆ 106 4ਜੀ ਨੂੰ ਚਾਰਕੋਲ ਅਤੇ ਬਲੂ ਰੰਗ 'ਚ ਖਰੀਦਿਆ ਜਾ ਸਕਦਾ ਹੈ।

Rakesh

This news is Content Editor Rakesh