ਅਗਲੇ ਸਾਲ ਐਪਲ ਲਾਂਚ ਕਰੇਗਾ ਤਿੰਨ iPhone Models

10/27/2016 6:30:19 PM

ਜਲੰਧਰ- ਆਈਫੋਨ 7 ਅਤੇ 7 ਪਲੱਸ ਨੂੰ ਲਾਂਚ ਹੋਏ ਅਜੇ ਇਕ ਮਹੀਨਾ ਹੀ ਹੋਇਆ ਹੈ ਕਿ ਐਪਲ ਦੇ ਨਵੇਂ ਆਈਫੋਨ ਦੀਆਂ ਖਬਰਾਂ ਸ਼ੁਰੂ ਹੋ ਗਈਆਂ ਹਨ। ਸਾਲ 2017 ''ਚ ਐਪਲ ਮੋਬਾਇਲ ਡਿਵਾਈਸਿਸ ਦੀ 10ਵੀਂ ਵਰ੍ਹੇਗੰਢ ਹੈ ਅਤੇ ਇਸ ਨੂੰ ਸਪੈਸ਼ਲ ਬਣਾਉਣ ਲਈ ਐਪਲ 1-2 ਨਹੀਂ ਸਗੋਂ 3 ਆਈਫੋਨਜ਼ ਨੂੰ ਲਾਂਚ ਕਰ ਸਕਦੀ ਹੈ ਜਿਸ ''ਚੋਂ ਇਕ ਆਈਫੋਨ ਗਿਲਾਸ ਬੈਕ ਦੇ ਨਾਲ ਆਏਗਾ। ਇਸ ਬੈਕ ਪੈਨਲ ਦੀ ਸਪਲਾਈ ਚਾਈਨਾ ਦੀ Biel Crystal Manufactory ਅਤੇ Lens Technology ਕੰਪਨੀ ਵੱਲੋਂ ਕੀਤੀ ਜਾਵੇਗੀ। 
ਆਈਫੋਨ 8 ਨਾਂ ਨਾਲ ਲਾਂਚ ਹੋਣ ਵਾਲੇ ਐਪਲ ਦਾ ਨਵਾਂ ਫਲੈਗਸ਼ਿਪ ਸਮਾਰਟਫੋਨ ਗਲਾਸ ਬੈਕ ਤੋਂ ਇਲਾਵਾ ਫਰੰਟ ''ਤੇ ਮੈਟਲ ਫ੍ਰੇਮ ਨਾਲ ਲੈਸ ਹੋਵੇਗਾ। ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਮਟੀਰੀਅਲ ਕਿਹੜਾ ਹੋਵੇਗਾ। ਹੋ ਸਕਦਾ ਹੈ ਕਿ ਇਹ ਐਲੂਮੀਨੀਅਮ ਜਾਂ ਸਟੇਨਲੈੱਸ ਸਟੀਲ ਹੋਵੇ। ਜਿਥੋਂ ਤਕ ਤੀਜੇ ਆਈਫੋਨ ਵੇਰੀਅੰਟ ਦੀ ਗੱਲ ਹੈ ਤਾਂ 4.7-ਇੰਚ ਅਤੇ 5.5-ਇੰਚ ਤੋਂ ਇਲਾਵਾ ਇਹ ਤੀਜਾ ਵੇਰੀਅੰਟ 5-ਇੰਚ ਦੀ ਸਕ੍ਰੀਨ ਸਾਈਜ਼ ਦੇ ਨਾਲ ਆਏਗਾ। ਇਸ ਦੇ ਨਾਲ ਹੀ ਆਈਫੋਨ 8 ''ਚ ਵਾਇਰਲੈੱਸ ਚਾਰਜਿੰਗ ਤਕਨੀਕ ਵੀ ਦੇਖਣ ਨੂੰ ਮਿਲ ਸਕਦੀ ਹੈ।