ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਤੇ 24.8 MP ਸੈਲਫੀ ਕੈਮਰੇ ਦੇ ਨਾਲ Vivo X21s ਲਾਂਚ

11/10/2018 11:32:31 AM

ਗੈਜੇਟ ਡੈਸਕ- ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ Vivo X21s ਸਮਾਰਟਫੋਨ ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਇਸ ਨਵੇਂ ਸਮਾਰਟਫੋਨ ਦੀ ਖਾਸੀਅਤ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ, ਬਿਨਾਂ ਬੇਜ਼ਲ ਵਾਲੀ ਡਿਸਪਲੇਅ, ਸਨੈਪਡ੍ਰੈਗਨ 660 ਪ੍ਰੋਸੈਸਰ ਤੇ 6 ਜੀ. ਬੀ ਰੈਮ ਹੈ। ਵੀਵੋ ਐਕਸ 21 ਐੱਸ ਦੀ ਕੀਮਤ 2,498 ਚੀਨੀ ਯੂਆਨ (ਕਰੀਬ 26,100 ਰੁਪਏ) ਹੈ। ਇਸ ਫੋਨ ਨੂੰ ਸਟਾਰੀ ਨਾਈਟ ਬਲੈਕ ਰੰਗ 'ਚ ਉਪਲੱਬਧ ਕਰਾਇਆ ਗਿਆ ਹੈ। ਫਿਲਹਾਲ ਇਸ ਨੂੰ ਭਾਰਤ 'ਚ ਉਪਲੱਬਧ ਕਰਾਏ ਜਾਣ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।

 

ਸਪੈਸੀਫਿਕੇਸ਼ਨਸ
ਇਸ 'ਚ 6.41 ਇੰਚ ਦਾ ਫੁੱਲ-ਐੱਚ. ਡੀ+ (1080x2340 ਪਿਕਸਲ) ਸੁਪਰ ਐਮੋਲੇਡ ਪੈਨਲ ਹੈ। ਇਸ ਦਾ ਆਸਪੈਕਟ ਰੇਸ਼ਿਓ 19.5:9 ਹੈ ਅਤੇ ਇਹ 91.2 ਫ਼ੀਸਦੀ ਸਕ੍ਰੀਨ ਟੂ ਬਾਡੀ ਰੇਸ਼ੀਓ ਦੇ ਨਾਲ ਆਉਂਦਾ ਹੈ। ਇਹ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ ਤੇ ਇਸ ਸਮਾਰਟਫੋਨ 'ਚ ਬੈਟਰੀ 3,400 ਐੱਮ. ਏ. ਐੱਚ ਦੀ ਦਿੱਤੀ ਗਈ ਹੈ। 

ਕੈਮਰਾ
Vivo X21s 'ਚ ਪਿਛਲੇ ਹਿੱਸੇ 'ਤੇ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਜਿਸ 'ਚ ਪ੍ਰਾਇਮਰੀ ਸੈਂਸਰ 12 ਮੈਗਾਪਿਕਸਲ ਦਾ ਤੇ ਸਕੈਂਡਰੀ ਸੈਂਸਰ 5 ਮੈਗਾਪਿਕਸਲ ਦਾ ਹੈ। ਇਸ ਦੇ ਫਰੰਟ ਪੈਨਲ 'ਤੇ 24.8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ
4ਜੀ ਐੱਲ. ਟੀ. ਈ, ਡਿਊਲ-ਬੈਂਡ ਵਾਈ-ਫਾਈ, ਬਲੂਟੁੱਥ, ਜੀ. ਪੀ. ਐੱਸ, ਗਲੋਨਾਸ, ਮਾਈਕ੍ਰੋ-ਯੂ.ਐੱਸ. ਬੀ ਪੋਰਟ ਤੇ 3.5 ਐੱਮ. ਐੱਮ ਹੈੱਡਫੋਨ ਜੈੱਕ ਨੂੰ ਸ਼ਾਮਿਲ ਕੀਤਾ ਗਿਆ ਹੈ।