TATA ਨੇ ਭਾਰਤ ''ਚ ਲਾਂਚ ਕੀਤੀ ਨਵੀਂ ਕੰਪੈਕਟ ਸੇਡਾਨ Tigor

03/29/2017 4:22:30 PM

ਜਲੰਧਰ- ਟਾਟਾ ਮੋਟਰਸ ਨੇ ਭਾਰਤ ''ਚ ਨਵੇਂ ਕਾਂਪੈਕਟ ਸੇਡਾਨ ਟਿਗੋਰ (Tigor) ਨੂੰ ਲਾਂਚ ਕਰ ਦਿੱਤਾ ਹੈ। ਇਸ ਦੇ ਬੇਸ ਪੈਟਰੋਲ ਵੇਰੀਅੰਟ ਦੀ ਕੀਮਤ 4.47 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਅਤੇ ਬੇਸ ਡੀਜ਼ਲ ਵੇਰੀਅੰਟ ਦੀ ਕੀਮਤ 5.6 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ। ਨਵੀਂ “ata “igor ਕੰਪਨੀ ਦੀ ਪਹਿਲੀ ਨਾਚਬੈਕ ਮਾਡਲ ਹੈ ਅਤੇ ਇਹ Tiago ਹੈਚਬੈਕ ਪਲੇਟਫਾਰਮ ''ਤੇ ਬੇਸਡ ਹੈ।

ਇੰਜਣ ਪਾਵਰ-

ਨਵੀਂ Tigor ''ਚ 1.2L ਤਿੰਨ ਸਿਲੈਂਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 84hp ਦਾ ਪਾਵਰ 114 Nm ਦਾ ਟਾਰਕ ਦਾ ਪਾਵਰ ਪੈਦਾ ਕਰਦਾ ਹੈ। ਇਸ ਦੀ ਫਿਊਲ ਐਫੀਸ਼ਿਏਂਸੀ 22 kmpl ਹੈ। ਡੀਜ਼ਲ ਵੇਰੀਅੰਟ ਦੀ ਗੱਲ ਕਰੀਏ ਤਾਂ ਇਸ ''ਚ 1.05L ਤਿੰਨ ਸਿਲੈਂਡਰ,  ਰੇਵੋਟੋਰਕ ਯੂਨਿਟ ਦਿੱਤਾ ਗਿਆ ਹੈ ਜੋ 70 hp ਦਾ ਪਾਵਰ ਅਤੇ 140 Nm ਦਾ ਟਾਰਕ ਪੈਦਾ ਕਰਦਾ ਹੈ ਅਤੇ ਇਸ ਦੀ ਫਿਊਲ ਐਫੀਸ਼ਿਅੰਸੀ 26 kmpl ਹੈ। ਦੋਨੋਂ ਹੀ ਇੰਜਣਾਂ ''ਚ 5 ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ। ਇਸ ਨੂੰ AMT (ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ)  ਵੇਰੀਅੰਟ ''ਚ ਪੇਸ਼ ਨਹੀਂ ਕੀਤਾ ਗਿਆ ਹੈ।

ਹੋਰ ਨਵੇਂ ਖਾਸ ਫੀਚਰਸ
ਨਵਾਂ ਕਾਂਪੈਕਟ ਸਿਡਾਨ ਪ੍ਰੋਜੈਕਟਰ ਅਤੇ ਸਮੋਕ ਆਉਟ ਹੈੱਡਲੈਂਪਸ ਜਿਵੇਂ ਫੀਚਰ ਨਾਲ ਲੈਸ ਹੈ। ਇਸ ''ਚ 8arman  ਦੇ ਇੰਫੋਟੇਨਮੇਂਟ ਸਿਸਟਮ ਦਿੱਤਾ ਗਿਆ ਹੈ। ਇਸ ਚ USB, AUX, radio, Bluetooth ਕੁਨੈੱਕਟੀਵਿਟੀ ਅਤੇ ਨੈਵੀਗੇਸ਼ਨ ਨਾਲ 8 ਸਪੀਕਰ ਸ਼ਾਮਿਲ ਹਨ। ਨਾਲ ਹੀ ਆਟੋਮੈਟਿਕ ਕਲਾਇਮੇਟ ਕੰਟਰੋਲ ਅਤੇ ਰਿਵਰਸ ਕੈਮਰਾ ਵੀ ਦਿੱਤਾ ਗਿਆ ਹੈ। ਇਸ ਦੇ ਕੈਬਿਨ ਦੀ ਗੱਲ ਕਰੀਏ ਤਾਂ ਡੈਸ਼ਬੋਰਡ ''ਚ ਬਲੈਕ-ਗ੍ਰੇ ਡਿਊਲ ਟੋਨ ਥੀਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ਦੀ ਸਟੇਅਰਿੰਗ ''ਚ ਆਡੀਓ ਕੰਟਰੋਲ ਦਿੱਤਾ ਗਿਆ ਹੈ।

Tigor ਦੇ ਸੇਫਟੀ ਫੀਚਰ ''ਚ ਡਿਊਲ ਏਅਰ ਬੈਗਸ, ABS (ਐਂਟੀ ਬਰੇਕਿੰਗ ਸਿਸਟਮ) ਅਤੇ EBD (ਇਲੈਕਟ੍ਰਾਨਿਕ ਬਰੇਕਫੋਰਸ ਡਿਸਟਰੀਬਿਊਸ਼ਨ) ਮੌਜੂਦ ਹਨ। ਸਭ ਤੋਂ ਮੇਜਰ ਹਾਈਲਾਈਟ ਇਸ ਨਵੇਂ ਕਾਰ ਦੀ ਇਸ ਦੀ ਨਵੀਂ ਡਾਇਮੰਡ ਕੱਟ 15 ਇੰਚ ਅਲੌਏ ਵ੍ਹੀਲਸ ਹਨ। ਨਵੇਂ ਕਾਰ ਦੀ ਲੰਮਾਈ 3,992 mm, ਚੋੜਾਈ 1,677 mm, ਉਚਾਈ 1,537 mm ਹੈ ਅਤੇ ਇਸ ਦਾ ਵ੍ਹੀਲਬੇਸ 2,450 mm ਦਾ ਹੈ।