ਮਹਿੰਦਰਾ ਨੇ ਪੇਸ਼ ਕੀਤੀ ਨਵੀਂ THAR, ਜਾਣੋ ਖੂਬੀਆਂ

08/18/2020 11:54:32 AM

ਆਟੋ ਡੈਸਕ– ਮਹਿੰਦਰਾ ਨੇ ਆਖਿਰਕਾਰ ਆਪਣੀ ਨਵੀਂ 2020 ਮਾਡਲ ਥਾਰ ਨੂੰ ਪੇਸ਼ ਕਰ ਦਿੱਤਾ ਹੈ। ਇਸ ਨੂੰ ਕਈ ਬਦਲਾਵਾਂ ਨਾਲ ਲਿਆਇਆ ਗਿਆ ਹੈ, ਜਿਨ੍ਹਾਂ ’ਚ ਬਿਹਤਰੀਨ ਡਿਜ਼ਾਇਨ, ਜ਼ਬਰਦਸਤ ਫੀਚਰਜ਼ ਅਤੇ ਆਧੁਨਿਕ ਇੰਜਣ ਆਦਿ ਸ਼ਾਮਲ ਹੈ। ਇਸ ਦੀ ਬੁਕਿੰਗਸ 2 ਅਕਤੂਬਰ 2020 ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਉਸੇ ਦਿਨ ਇਸ ਨੂੰ ਦੋ ਟ੍ਰਿਮ ਆਪਸ਼ਨ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਜਾਵੇਗਾ। ਇਸ ਵਿਚ ਮੈਨੁਅਲ ਅਤੇ ਆਟੋਮੈਟਿਕ ਦੋਵਾਂ ਦਾ ਆਪਸ਼ਨ ਦਿੱਤਾ ਗਿਆ ਹੈ। 

ਡਿਜ਼ਾਇਨ ’ਚ ਕੀਤਾ ਗਿਆ ਬਦਲਾਅ
ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਨੂੰ ਕਾਫੀ ਹੱਦ ਤਕ ਪੁਰਾਣੇ ਮਾਡਲ ਵਰਗਾ ਹੀ ਰੱਖਿਆ ਗਿਆ ਹੈ ਪਰ ਇਸ ਦੇ ਸਾਹਮਣੇ ਵਾਲੇ ਹਿੱਸੇ ’ਚ ਇਸ ਵਾਰ 7 ਸਲੈਟ ਗਰਿੱਲ ਵੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਫਰੰਟ ’ਚ ਐੱਲ.ਈ.ਡੀ. ਹੈੱਡਲਾਈਟ, ਐੱਲ.ਈ.ਡੀ. ਡੀ.ਆਰ.ਐੱਲ. ਅਤੇ ਰੀਅਰ ਵਾਲੇ ਹਿੱਸੇ ’ਚ ਐੱਲ.ਈ.ਡੀ. ਟੇਲ-ਲਾਈਟਾਂ ਲੱਗੀਆਂ ਹਨ। 

ਨਵੀਂ ਥਾਰ ਨੂੰ ਦੋ ਟ੍ਰਿਮ ਏ.ਐਕਸ. ਅਤੇ ਐੱਲ.ਐਕਸ ’ਚ ਲਿਆਇਆ ਜਾਵੇਗਾ। ਇਸ ਦੇ ਏ.ਐਕਸ ਮਾਡਲ ’ਚ ਮੈਨੁਅਲ ਗਿਅਰਬਾਕਸ ਮਿਲੇਗਾ ਅਤੇ ਇਸ ਨੂੰ ਪੈਟਰੋਲ ਤੇ ਡੀਜ਼ਲ ਦੋਵਾਂ ਇੰਜਣਾਂ ’ਚ ਉਤਾਰਿਆ ਜਾਵੇਗਾ। ਉਥੇ ਹੀ ਐੱਲ.ਐਕਸ. ਸੀਰੀਜ਼ ਦੇ ਆਟੋਮੈਟਿਕ ਮਾਡਲ ਨੂੰ ਪੈਟਰੋਲ ਇੰਜਣ ਨਾਲ ਅਤੇ ਡੀਜ਼ਲ ਮਾਡਲ ਨੂੰ ਮੈਨੁਅਲ ਗਿਅਰਬਾਕਸ ਨਾਲ ਲਿਆਇਆ ਜਾਵੇਗਾ। 

ਪੂਰੀ ਤਰ੍ਹਾਂ ਭਾਰਤ ’ਚ ਬਣੀ ਹੈ ਇਹ ਕਾਰ
2020 ਮਹਿੰਦਰਾ ਥਾਰ ਨੂੰ ਆਤਮਨਿਰਭਰ ਭਾਰਤ ਤਹਿਤ ਪੂਰੀ ਤਰ੍ਹਾਂ ਭਾਰਤ ’ਚ ਹੀ ਡਿਜ਼ਾਇਨ ਅਤੇ ਤਿਆਰ ਕੀਤਾ ਗਿਆ ਹੈ। ਇਸ ਦੇ ਪੈਟਰੋਲ ਮਾਡਲ ’ਚ 2.0 ਲੀਟਰ ਪੈਟਰੋਲ ਇੰਜਣ ਅਤੇ ਡੀਜ਼ਲ ਮਾਡਲ ’ਚ 2.2 ਲੀਟਰ ਡੀਜ਼ਲ ਇੰਜਣ ਲਗਾਇਆ ਗਿਆ ਹੈ। ਪਾਵਰ ਦੀ ਗੱਲ ਕਰੀਏ ਤਾਂ ਇਸ ਦਾ ਨਵਾਂ 2.0 ਲੀਟਰ ਪੈਟਰੋਲ ਇੰਜਣ 150 ਬੀ.ਐੱਚ.ਪੀ. ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ 2.2 ਲੀਟਰ ਡੀਜ਼ਲ ਇੰਜਣ 130 ਬੀ.ਐੱਚ.ਪੀ. ਦੀ ਪਾਵਰ ਅਤੇ 350 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ ਨਵਾਂ 6 ਸਪੀਡ ਮੈਨੁਅਲ ਅਤੇ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਇਹ 6 ਸੀਟਰ ਆਪਸ਼ਨ ’ਚ ਲਿਆਇਆ ਜਾਵੇਗੀ।

ਸ਼ਾਨਦਾਰ ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਨਵਾਂ ਰੂਫ ’ਤੇ ਲੱਗਾ ਸਪੀਕਰ ਅਤੇ ਨਵਾਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਜੋ ਆਨ-ਰੋਡ ਅਤੇ ਆਫ-ਰੋਡ ਦੀ ਰੀਅਲ ਟਾਈਮਿੰਗ ਸਥਿਤੀ ਵਿਖਾਉਂਦਾ ਹੈ। ਇਸ ਤੋਂ ਇਲਾਵਾ ਫਿਕਸਡ ਸਾਫਟ ਟਾਪ, ਡਿਊਲ ਏਅਰਬੈਗ, ਏ.ਬੀ.ਐੱਸ. ਅਤੇ ਰੀਅਰ ਪਾਰਕਿੰਗ ਅਸਿਸਟ ਫੀਚਰ ਸਟੈਂਡਰਡ ਰੂਪ ਨਾਲ ਮਿਲੇ ਹਨ। 

Rakesh

This news is Content Editor Rakesh