Galaxy S11+ ਦੀ ਤਸਵੀਰ ਲੀਕ, ਜ਼ੂਮ ਲੈੱਨਜ਼ ਨਾਲ ਮਿਲੇਗਾ ਕਵਾਡ ਰੀਅਰ ਕੈਮਰਾ ਸੈੱਟਅਪ

12/28/2019 5:59:38 PM

ਗੈਜੇਟ ਡੈਸਕ– ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਸੈਮਸੰਗ ਅਗਲੇ ਸਾਲ ਆਪਣੇ ਫਲੈਗਸ਼ਿਪ ਸਮਾਰਟਫੋਨਜ਼ ਦੀ ਨਵੀਂ ਗਲੈਕਸੀ ਐੱਸ11 ਸੀਰੀਜ਼ ਲਾਂਚ ਕਰਨ ਵਾਲੀ ਹੈ। ਕੰਪਨੀ ਨੇ 11 ਫਰਵਰੀ ਨੂੰ ਸੈਨ ਫਰਾਂਸਿਸਕੋ ’ਚ ਇਕ ਈਵੈਂਟ ਦਾ ਆਯੋਜਨ ਕੀਤਾ ਹੈ ਜਿਸ ਵਿਚ ਇਸ ਫਲੈਗਸ਼ਿਪ ਸਮਾਰਟਫੋਨਜ਼ ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਇਸ ਦੇ ਡਿਜ਼ਾਈਨ ਨੂੰ ਲੈ ਕੇ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ Samsung Galaxy S11+ ਦੇ ਕਵਾਡ ਰੀਅਰ ਕੈਮਰਾ ਮਡਿਊਲ ਨੂੰ ਦੇਖਿਆ ਜਾ ਸਕਦਾ ਹੈ। 

- ਆਨਲਾਈਨ ਨਿਊਜ਼ ਵੈੱਬਸਾਈਟ OnLeaks ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ’ਚ ਇਸ ਫੋਨ ਦੇ ਪੈਰਿਸਕੋਪ ਸੈਂਸਰ ਦਾ ਸਾਈਜ਼ ਅਤੇ ਚੌਰਸ ਡਿਜ਼ਾਈਨ ਦੇਖਣ ਨੂੰ ਮਿਲਿਆ ਹੈ। 

ਪੈਰਿਸਕੋਪ ਜ਼ੂਮ ਸੈਂਸਰ
ਇਸ ਮਡਿਊਲ ’ਚ ਖੱਬੇ ਪਾਸੇ ਤਿੰਨ ਕੈਮਰੇ ਦਿੱਤੇ ਗਏ ਹਨ ਅਤੇ ਸੱਜੇ ਪਾਸੇ ਚੌਥੇ ਸਿੰਗਲ ਸੈਂਸਰ ਦੇ ਨਾਲ ਐੱਲ.ਈ.ਡੀ. ਫਲੈਸ਼ ਮੌਜੂਦ ਹੈ। ਚਾਰ ਸੈਂਸਰ ਵਾਲੇ ਇਸ ਸੈੱਟਅਪ ’ਚ ਮੇਨ ਸੈਂਸਰ 108 ਮੈਗਾਪਿਕਸਲ ਦਾ ਹੋ ਸਕਦਾ ਹੈ। ਉਥੇ ਹੀ ਇਕ ਪੈਰਿਸਕੋਪ ਸਟਾਈਲ 5x ਆਪਟਿਕਲ ਜ਼ੂਮ ਲੈੱਨਜ਼ ਵੀ ਦਿੱਤਾ ਗਿਆ ਹੈ।