ਜਲਦ ਹੀ ਲਾਂਚ ਹੋਣਗੀਆਂ KTM ਦੀਆਂ ਇਹ ਦਮਦਾਰ ਸਪੋਰਟਸ ਬਾਈਕਸ

02/17/2017 4:48:21 PM

ਜਲੰਧਰ- ਦੁਪਹਿਆ ਵਾਹਨ ਨਿਰਮਾਤਾ ਕੰਪਨੀ KTM ਨੇ ਆਪਣੀਆਂ ਬਾਈਕਸ ਦੇ ਸ਼ੌਕਿਨਾਂ ਲਈ ਖਾਸ ਤੋਹਫਾ ਦੇਣ ਲਈ ਤਿਆਰੀ ਕਰ ਰਹੀ ਹੈ। ਕੇ. ਟੀ. ਐੱਮ ਆਪਣੀ ਨਵੀਂ  200 ਅਤੇ 390 ਡਿਊਕ ਬਾਈਕ 23 ਫਰਵਰੀ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਬਾਈਕਸ ਦਾ ਇੰਤਜ਼ਾਰ ਸਪੋਰਟਸ ਬਾਈਕ ਦੇ ਸ਼ੌਕੀਨਾਂ ਬੇਸਬਰੀ ਨਾਲ ਕਰ ਰਹੇ ਸਨ। 2017 ਕੇ. ਟੀ. ਐੱਮ ਡਿਊਕ ਸੀਰੀਜ਼ ''ਚ ਉਂਝ ਤਾਂ ਜ਼ਿਆਦਾ ਬਦਲਾਵ ਨਹੀਂ ਕੀਤੇ ਗਏ ਹਨ, ਫਿਰ ਵੀ ਜਿੰਨੇ ਬਦਲਾਵ ਕੀਤੇ ਗਏ ਹਨ, ਉਨ੍ਹਾਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਸਿੰਗਲ ਹੈੱਡਲੈਂਪਸ ਸਿਸਟਮ ਨੂੰ ਪਿਛਲੀ ਬਾਈਕਸ ਵਰਗਾ ਹੀ ਰੱਖਿਆ ਗਿਆ ਹੈ। ਫਿਊਲ ਟੈਂਕ ਸਮਰੱਥਾ 11 ਲਿਟਰ ਤੋਂ ਵਧਾ ਕੇ 13.4 ਲਿਟਰ ਕੀਤੀ ਗਈ ਹੈ।

ਮਕੈਨਿਕਲੀ ਡਿਊਕ 390 ''ਚ ਪਹਿਲਾਂ ਦੀ ਤਰ੍ਹਾਂ 373.2 ਸੀ. ਸੀ ਸਿੰਗਲ  ਸਿਲੈਂਡਰ ਦਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ ਅਧਿਕਤਮ 43 ਬੀ. ਐੱਚ.ਪੀ ਦੀ ਪਾਵਰ ਅਤੇ 37 ਐੱਨ. ਐੱਮ ਦਾ ਟਾਰਕ ਜਨਰੇਟ ਕਰੇਗਾ। ਇਸ ਤੋਂ ਇਲਾਵਾ 6-ਸਪੀਡ ਗਿਅਰ ਬਾਕਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ। ਕੀਮਤ ਦੇ ਮਾਮਲੇ ''ਚ ਕੰਪਨੀ ਨੇ ਕੇ. ਟੀ. ਐੱਮ ਲਵਰਸ ਨੂੰ ਸਰਪ੍ਰਾਇਜ ਦਿੱਤਾ ਹੈ।

2017 K“M 390 ਡਿਊਕ ਦੀ ਕੀਮਤ ਮੌਜੂਦਾ ਮਾਡਲ ਤੋਂ ਜ਼ਿਆਦਾ ਰੱਖੀ ਗਈ ਹੈ। ਇਸ ਦੀ ਸੰਭਾਵਿਕ ਐਕਸ ਸ਼ੋਰੂਮ ਕੀਮਤ ਲਗਭਗ 2.10 ਲੱਖ ਰੁਪਏ ਹੋਵੇਗੀ। 200 ਡਿਊਕ ਵੀ ਕੁੱਝ ਮਕੈਨੀਕਲੀ ਬਦਲਾਵਾਂ ਦੇ ਨਾਲ ਮਹਿੰਗੀ ਕੀਮਤ ਵਾਲੀ ਬਾਈਕ ਹੋਵੇਗੀ। ਦਸ ਦਈਏ ਕਿ ਕੇ. ਟੀ ਐੱਮ ਦੀ ਡਿਊਕ ਸੀਰੀਜ਼ ਪੂਰੀ ਤਰ੍ਹਾਂ ਮੇਕ ਇਨ ਇੰਡਿਆ ਹੈ। ਇਹ ਪੁਣੇ ਦੇ ਬਜਾਜ਼ ਪਲਾਂਟ ''ਚ ਬਣਦੀ ਹੈ ਅਤੇ ਦੁਨਿਆ ਭਰ ''ਚ ਇੱਥੇ ਨਿਰਿਆਤ ਦੀ ਜÎਾਂਦੀ ਹੈ।