ਲੰਬੇ ਇੰਤਜ਼ਾਰ ਮਗਰੋਂ ਭਾਰਤ ''ਚ ਲਾਂਚ ਹੋਈ 2019 ਟੋਇਟਾ ਕੈਮਰੀ ਹਾਈਬ੍ਰਿਡ

01/18/2019 12:56:33 PM

ਆਟੋ ਡੈਸਕ- Toyota ਕੈਮਰੀ ਹਾਈਬ੍ਰਿਡ ਭਾਰਤ 'ਚ ਲਾਂਚ ਹੋ ਗਈ ਹੈ। ਕੰਪਨੀ ਦੀ ਇਸ ਹਾਈਬਰਿਡ ਪਾਵਰਟ੍ਰੇਨ ਦੀ ਸ਼ੁਰੂਆਤੀ ਕੀਮਤ 36.95 ਲੱਖ ਰੁਪਏ ਹੈ। ਜਾਪਾਨ ਦੀ ਦਿੱਗਜ ਕਾਰ ਨਿਰਮਾਤਾ ਦੀ ਇਹ ਇਸ ਸਾਲ ਦੀ ਪਹਿਲੀ ਲਾਂਚ ਹੈ। ਇੱਥੇ ਤੱਕ ਦੀ Camry ਦੇ ਪੈਟਰੋਲ ਵਰਜਨ ਦੇ ਮੁਕਾਬਲੇ ਇਸ ਦਾ ਹਾਇਬਰਿਡ ਪਾਵਰਟ੍ਰੇਨ ਵਰਜ਼ਨ ਕੰਪਨੀ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ 'ਚ ਇੱਕ ਰਿਹਾ।
ਦੱਸ ਦੇਈਏ ਕਿ ਨਵੀਂ Toyota Camry ਗਲੋਬਲੀ ਇਸ ਕਾਰ ਦੀ ਅੱਠਵੀ ਜਨਰੇਸ਼ਨ ਹੈ। ਉਥੇ ਹੀ ਦੇਸ਼ 'ਚ ਐਂਟਰੀ ਲੈਵਲ ਲਗਜ਼ਰੀ ਸੇਡਾਨ 'ਚ ਇਹ ਚੌਥੀ ਜਨਰੇਸ਼ਨ ਹੈ। 2019 Toyota ,ਕੈਮਰੀ ਹਾਈਬ੍ਰਿਡ 'ਚ ਪਾਵਰ ਲਈ 2487 ਸੀ. ਸੀ, 4-ਸਿਲੰਡਰ, ਹਾਈ-ਬਰਿਡ ਇੰਜਣ ਦਿੱਤਾ ਗਿਆ ਹੈ। ਇਸ ਦਾ ਇੰਜਣ 5700 ਆਰ. ਪੀ. ਐੱਮ 'ਤੇ 176 bhp ਦਾ ਮੈਕਸਿਮਮ ਪਾਵਰ ਤੇ 3600 ਤੋਂ 5200 ਆਰ. ਪੀ. ਐੱਮ 'ਤੇ 221 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਇਸ ਦਾ ਇਲੈਕਟ੍ਰਿਕ ਮੋਟਰ 118 bhp ਦਾ ਮੈਕਸਿਮਮ ਪਾਵਰ ਤੇ 202 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦਾ ਇੰਜਣ 6-ਸਪੀਡ CVT ਟਰਾਂਸਮਿਸ਼ਨ ਨਾਲ ਲੈਸ ਹੈ।ਨਵੀਂ Toyota Camry ਮੌਜੂਦਾ ਸਮਾਂ 'ਚ ਇਕ ਸਿਰਫ ਹਾਈ-ਬਰਿਡ ਪਾਵਰਟ੍ਰੇਨ ਹੈ। ਇਸ ਦਾ ਮੁਕਾਬਲਾ Skoda Superb ਤੇ Honda Accord Hybrid ਨਾਲ ਹੋਵੇਗਾ। ਇਸ ਤੋਂ ਇਲਾਵਾ Camry ਛੋਟੀ ਲਗਜ਼ਰੀ ਸਿਡਾਨ ਸੈਗਮੈਂਟ Mercedes-Benz CLA ਤੇ Audi A3 ਨੂੰ ਟੱਕਰ ਦੇਵੇਗੀ।