ਭੁੱਲ ਕੇ ਵੀ ਨਾ ਕਰੋ ਅਜਿਹੇ ਸਕਰੀਨ ਗਾਰਡ ਦੀ ਵਰਤੋਂ, ਖ਼ਰਾਬ ਕਰ ਸਕਦਾ ਤੁਹਾਡਾ ਫੋਨ

09/20/2021 4:25:37 PM

ਗੈਜੇਟ ਡੈਸਕ– ਤੁਸੀਂ ਆਪਣੇ ਫੋਨ ਦੀ ਡਿਸਪਲੇਅ ਨੂੰ ਡੈਮੇਜ ਤੋਂ ਬਚਾਉਣ ਲਈ ਸਕਰੀਨ ਗਾਰਡ ਪ੍ਰੋਟੈਕਟਰ ਦਾ ਇਸਤੇਮਾਲ ਕਰਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿਗਲਤ ਸਕਰੀਨ ਗਾਰਡ ਕਾਰਨ ਤੁਹਾਡਾ ਫੋਨ ਇਨਕਮਿੰਗ ਜਾਂ ਆਊਟਗੋਇੰਗ ਕਾਲ ਦੌਰਾਨ ਹੈਂਗ ਹੋ ਸਕਦਾ ਹੈ। ਇਸੇ ਲਈ ਹਮੇਸ਼ਾ ਸਹੀ ਸਕਰੀਨ ਗਾਰਡ ਦੀ ਚੋਣ ਕਰਨੀ ਚਾਹੀਦੀ ਹੈ। ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਸਮਾਰਟਫੋਨ ’ਚ ਡਿਸਪਲੇਅ ਦੇ ਹੇਠਾਂ ਦੋ ਸੈਂਸਰ (Ambient Light ਸੈਂਸਰ ਅਤੇ Proximity ਸੈਂਸਰ) ਮੌਜੂਦ ਰਹਿੰਦੇ ਹਨ। ਥਰਡ ਪਾਰਟੀ ਸਕਰੀਨ ਗਾਰਡ ਜਦੋਂ ਤੁਸੀਂ ਫੋਨ ’ਤੇ ਲਗਾਉਂਦੇ ਹੋ ਤਾਂ ਇਹ ਸੈਂਸਰ ਨੂੰ ਉਪਰੋਂ ਕਵਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਇਨ੍ਹਾਂ ਸੈਂਸਰ ਨੂੰ ਕੰਮ ਕਰਨ ’ਚ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। 

ਜੇਕਰ ਤੁਸੀਂ ਆਪਣੇ ਸਮਾਰਟਫੋਨ ’ਤੇ ਸਕਰੀਨ ਗਾਰਡ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬ੍ਰਾਂਡਿਡ ਅਤੇ ਫੋਨ ਮਾਡਲ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਸਕਰੀਨ ਗਾਰਡ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਸਕਰੀਨ ਗਾਰਡ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਪਤਾ ਹੁੰਦਾ ਹੈ ਕਿ ਫੋਨ ਦੇ ਸੈਂਸਰ ਕਿਸ ਜਗ੍ਹਾ ’ਤੇ ਲਗਾਏ ਗਏ ਹਨ। ਅਜਿਹੇ ’ਚ ਸਮਾਰਟਫੋਨ ਨਿਰਮਾਤਾ ਕੰਪਨੀਆਂ ਉਸੇ ਹਿਸਾਬ ਨਾਲ ਸਕਰੀਨ ਪ੍ਰੋਟੈਕਟਰ ਦਾ ਨਿਰਮਾਣ ਕਰਦੀਆਂ ਹਨ। ਬਿਹਤਰ ਰਹੇਗਾ ਜੇਕਰ ਤੁਹਾਨੂੰ ਉਸੇ ਕੰਪਨੀ ਦਾ ਸਕਰੀਨ ਗਾਰਡ ਮਿਲ ਜਾਵੇ ਜਿਸ ਕੰਪਨੀ ਦਾ ਤੁਹਾਡੇ ਕੋਲ ਫੋਨ ਹੈ। 

Rakesh

This news is Content Editor Rakesh