iphone 8 ਦੇ ਕਾਪਰ ਗੋਲਡ ਵੇਰੀਐਂਟ ਦਾ ਨਾਂ ਹੋਵੇਗਾ Blush Gold

08/14/2017 2:32:50 PM

ਜਲੰਧਰ- ਪਿਛਲੇ ਹਫਤੇ ਦੀ ਖਬਰ ਆਈ ਸੀ ਕਿ ਐਪਲ ਇਸ ਸਾਲ ਲਾਂਚ ਹੋਣ ਵਾਲੇ ਡਿਵਾਈਸ ਆਈਫੋਨ 8 ਨੂੰ ਖਾਸ ਫੀਚਰਸ ਹੀ ਨਹੀਂ ਸਗੋਂ ਨਵੇਂ ਕਲਰ ਵੇਰੀਐਂਟ 'ਚ ਵੀ ਪੇਸ਼ ਕਰੇਗੀ। ਜਿਸ 'ਚ ਕਾਪਰ ਗੋਲਡ ਵੇਰੀਐਂਟ ਸ਼ਾਮਿਲ ਹੈ। ਰਿਪੋਰਟ 'ਚ ਇਸ ਡਿਵਾਈਸ ਦੇ ਕਾਪਰ, ਬ੍ਰਾਨਜ ਅਤੇ ਗੋਲਡ ਵੇਰੀਐਂਟ ਨੂੰ ਵੀ ਸ਼ੇਅਰ ਕੀਤਾ ਸੀ। ਹੁਣ ਨਵੀਂ ਰਿਪੋਰਟ ਅਨੁਸਾਰ ਐਪਲ ਆਪਣੇ ਕਾਪਰ ਗੋਲਡ ਵੇਰੀਐਂਟ ਨੂੰ 'Blush Gold  ਨਾਂ ਤੋਂ ਲਾਂਚ ਕਰੇਗਾ। 
ਚੀਨ ਦੀ ਸੋਸ਼ਲ ਸ਼ੇਅਰਿੰਗ ਸਾਈਟ ਵੇ. ਈ. ਬੋ. 'ਤੇ ਇਕ ਪੋਸਟ ਜਾਰੀ ਕੀਤਾ ਗਿਆ ਹੈ। ਐਪਲ ਦੇ ਕਾਪਰ ਗੋਲਡ ਵੇਰੀਐਂਟ ਦਾ ਨਾਂ Blush Gold  ਹੋਵੇਗਾ। ਐਪਲ Blush Gold iPhone 8 ਨੂੰ ਦੋ ਸਟੋਰੇਜ ਆਪਸ਼ਨ 'ਚ ਪੇਸ਼ ਕਰੇਗਾ, ਜਿਸ 'ਚ 64 ਜੀ. ਬੀ. ਅਤੇ 128 ਜੀ. ਬੀ. ਸਟੋਰੇਜ ਸ਼ਾਮਿਲ ਹੈ ਅਤੇ 256  ਜੀ. ਬੀ. ਸਟੋਰੇਜ ਵੇਰੀਐਂਟ ਉਪਲੱਬਧ ਹੋਵੇਗਾ। 
ਖਬਰਾਂ ਅਨੁਸਾਰ ਵੇ. ਈ. ਬੋ. 'ਤੇ Foxconn insider  ਦੇ ਮਾਧਿਅਮ ਤੋਂ Benjamin Geskin  ਵੱਲੋਂ ਟਵਿੱਟਰ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ, ਜਿਸ 'ਚ Foxconn ਦੇ ਅੰਤਰਿਕ 'ਚ ਨਵੇਂ ਆਈਫੋਨ 8 ਕਲਰ ਵੇਰੀਐਂਟ ਨੂੰ 'Blush Gold'  ਨਾਂ ਦਿੱਤਾ ਗਿਆ ਹੈ। ਨਾਲ ਹੀ ਬਾਰਕੋਡ ਦਾ ਕਹਿਣਾ ਹੈ ਕਿ 'ਬਲੱਸ਼ ਗੋਲਡ' 64 ਜੀ. ਬੀ. ਅਤੇ 128 ਜੀ. ਬੀ. 'ਚ ਲਾਂਚ ਹੋਵੇਗਾ। ਹਾਲ ਹੀ 'ਚ ਯੂਟਿਊਬ 'ਤੇ Danny Winget  ਵੱਲੋਂ ਵੀ ਇਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣਾ ਜ਼ਿਆਦਾ ਫੋਕਸ ਆਈਫੋਨ 7ਐੱਸ ਪਲੱਸ 'ਤੇ ਕੀਤਾ ਹੈ ਅਤੇ ਇਸ ਵੀਡੀਓ 'ਚ ਆਈਫੋਨ 7ਐੱਸ ਪਲੱਸ ਦੇ ਡਮੀ ਮਾਡਲ ਨੂੰ ਉਨ੍ਹਾਂ ਨੇ ਆਈਫੋਨ 8 ਅਤੇ ਆਈਫੋਨ 7 ਪਲੱਸ ਦੀ ਤੁਲਨਾ ਨੂੰ ਦਿਖਾਇਆ ਹੈ। 
ਕੰਪਨੀ ਆਈਫੋਨ 8 ਦੇ ਕੁਝ 50  ਮਿਲੀਅਨ ਯੂਨਿਟ ਦਾ ਨਿਰਮਾਣ ਕਰੇਗੀ। ਜਿੰਨ੍ਹਾਂ 'ਚ ਤੋਂ 2 ਅਤੇ 4  ਮਿਲੀਅਨ ਡਿਵਾਈਸ ਦਾ ਨਿਰਮਾਣ ਕਰ ਕੇ ਉਨ੍ਹਾਂ ਨੇ ਸਤੰਬਰ 'ਚ ਉਪਲੱਬਧ ਕਰਾ ਦਿੱਤਾ ਜਾਵੇਗਾ।