Mozilla ਲਿਆਇਆ Firefox Lite ਐਪ, ਸਾਈਜ਼ 4 MB ਤੋਂ ਵੀ ਘੱਟ

03/13/2019 5:14:50 PM

ਗੈਜੇਟ ਡੈਸਕ– ਫਾਇਰਫੋਕਸ ਲਾਈਟ ਐਪ ਭਾਰਤ ’ਚ ਲਾਂਚ ਹੋ ਗਈ ਹੈ ਅਤੇ ਇਹ ਐਂਡਰਾਇਡ ਨੂੰ ਸਪੋਰਟ ਕਰੇਗੀ। ਇਸ ਦਾ ਸਾਈਜ਼ 4 ਐੱਮ.ਬੀ. ਤੋਂ ਵੀ ਘੱਟ ਹੈ। ਓਰਿਜਨਲ ਫਾਇਰਫੋਕਸ ਐਪ ਦਾ ਸਾਈਜ਼ 10 ਐੱਮ.ਬੀ. ਤਕ ਦਾ ਹੈ। ਇਸ ਐਪ ’ਚ ਸਕਰੀਨਸ਼ਾਟ ਦਿ ਹੋਲ ਪੇਜ ਨਾਂ ਦਾ ਫੀਚਰ ਹੈ ਜੋ ਸਕਰੀਨਸ਼ਾਟ ਲੈਣ ਦਾ ਆਪਸ਼ਨ ਦਿੰਦਾ ਹੈ ਤਾਂ ਜੋ ਤੁਸੀਂ ਜ਼ਰੂਰੀ ਕੰਟੈਂਟ ਨੂੰ ਸੇਵ ਕਰ ਲਓ ਜਾਂ ਫਿਰ ਆਨਲਾਈਨ ਹੋਣ ਤੋਂ ਬਾਅਦ ਵੀ ਉਸ ਨੂੰ ਇਸਤੇਮਾਲ ਕਰ ਸਕੋ। 

ਮੋਜ਼ੀਲਾ ਦਾ ਦਾਅਵਾ ਹੈ ਕਿ ਇਹ ਲਾਈਟ ਐਪ ਪ੍ਰਾਈਵੇਟ ਬ੍ਰਾਊਜ਼ਿੰਗ ਦਾ ਵੀ ਆਪਸ਼ਨ ਦਿੰਦੀ ਹੈ। ਨਾਲ ਹੀ ਟ੍ਰੈਕਿੰਗ ਤੋਂ ਪਰੋਟੈਕਸ਼ਨ ਦੀ ਵੀ ਸੁਵਿਧਾ ਦਿੰਦੀ ਹੈ। ਇਸ ਦਾ ਇਕ ਹੋਰ ਖਾਸ ਫੀਚਰ ਇਹ ਹੈ ਕਿ ਕੰਪਨੀ ਨੇ ਇਸ ਲਾਈਟ ਫੀਚਰ ’ਚ ਲਗਭਗ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ ਜੋ ਇਕ ਆਮ ਮੋਜ਼ੀਲਾ ਬ੍ਰਾਊਜ਼ਰ ਐਪ ਚ ਹੁੰਦੀਆਂ ਹਨ। ਕੰਪਨੀ ਮੁਤਾਬਕ, ਮੋਜ਼ੀਲਾ ਫਾਇਰਫੋਕਸ ਲਾਈਟ ਨਾਈਟ ਮੋਡ ਨੂੰ ਸਪੋਰਟ ਕਰਦਾ ਹੈ। ਐਂਡਰਾਇਡ ਯੂਜ਼ਰ ਇਸ ਐਪ ਨੂੰ ਗੂਗਲ ਪਲੇਅ ਸਟੋਰ ’ਤੇ ਜਾ ਕੇ ਡਾਊਨਲੋਡ ਕਰੇ ਸਕਦੇ ਹਨ।