Motorola Razr (2019) ਜਲਦ ਹੋਵੇਗਾ ਭਾਰਤ ’ਚ ਲਾਂਚ, ਟੀਜ਼ਰ ਜਾਰੀ

12/14/2019 3:54:48 PM

ਗੈਜੇਟ ਡੈਸਕ– ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਆਪਣੇ ਪਹਿਲੇ ਫੋਲਡੇਬਲ ਸਮਾਰਟਫੋਨ ਮੋਟੋਰੋਲਾ ਰੇਜ਼ਰ (2019) ਨੂੰ ਜਲਦ ਭਾਰਤ ’ਚ ਲਾਂਚ ਕਰਨ ਦੀ ਤਿਆਰੀ ’ਚ ਹੈ। ਮੋਟੋਰੋਲਾ ਨੇ ਟਵੀਟ ਕਰ ਕੇ ਇਕ ਟੀਜ਼ਰ ਵੀ ਜਾਰੀ ਕੀਤਾ ਹੈ। ਦੱਸ ਦੇਈਏ ਕਿ ਮੋਟੋਰੋਲਾ ਰੇਜ਼ਰ (2019) ਨੂੰ ਪਿਛਲੇ ਮੀਹਨੇ ਗਲੋਬਲੀ ਲਾਂਚ ਕੀਤਾ ਗਿਆ ਸੀ। Motorola Razr (2019) ਸਮਾਰਟਫੋਨ ਦਾ ਮੁਕਾਬਲਾ ਫਲੈਕਸੀਬਲ ਸਕਰੀਨ ਦੇ ਨਾਲ ਆਉਣ ਵਾਲੇ ਸੈਮਸੰਗ ਦੇ ‘ਗਲੈਕਸੀ ਫੋਲਡ’ ਅਤੇ ਹੁਵਾਵੇਈ ਦੇ ‘ਮੈਟ ਐਕਸ’ ਸਮਾਰਟਫੋਨ ਨਾਲ ਹੋਵੇਗਾ। ਇਸ ਤੋਂ ਇਲਾਵਾ ਸੈਕੇਂਡਰੀ ਡਿਸਪਲੇਅ ਵੀ ਹੈ ਜਿਸ ਨੂੰ ਕੰਪਨੀ ਨੇ ਕਵਿਕ ਵਿਊ ਪੈਨਲ ਨਾਂ ਦਿੱਤਾ ਹੈ, ਇਸ ਨਾਲ ਤੁਸੀਂ ਨੋਟਿਫਿਕੇਸ਼ਨ, ਮਿਊਜ਼ਿਕ ਕੰਟਰੋਲ ਅਤੇ ਗੂਗਲ ਅਸਿਸਟੈਂਟ ਆਦਿ ਫੀਚਰਜ਼ ਨੂੰ ਐਕਸੈਸ ਕਰ ਸਕੋਗੇ। 

ਮੋਟੋਰੋਲਾ ਇੰਡੀਆ ਦੁਆਰਾ ਪੋਸਟ ਕੀਤੇ ਗਏ ਟਵੀਟ ’ਚ ਇਸ ਗੱਲ ਨੂੰ ਹਾਈਲਾਈਟ ਕੀਤਾ ਗਿਆ ਹੈ ਕਿ ਮੋਟੋਰੋਲ ਰੇਜ਼ਰ (2019) ਨੂੰ ਜਲਦ ਭਾਰਤ ’ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਸਹੀ ਰਿਲੀਜ਼ ਤਰੀਕ ਜਾਂ ਕੀਮਤ ਦਾ ਜ਼ਿਕਰ ਨਹੀਂ ਕੀਤਾ ਗਿਆ। ਮੋਟੋਰੋਲਾ ਨੇ ਆਪਣੀ ਭਾਰਤੀ ਵੈੱਬਸਾਈਟ ’ਤੇ ਇਕ ਰਜਿਸਟ੍ਰੇਸ਼ਨ ਪੇਜ ਬਣਾਇਆ ਹੈ ਜਿਸ ’ਤੇ ਜਾ ਕੇ ਚਾਹਵਾਨ ਗਾਹਕ ਅਪਡੇਟ ਪ੍ਰਾਪਤ ਕਰਨ ਲਈ ਸਾਈਨ-ਅਪ ਕਰ ਸਕਦੇ ਹਨ। 

 

Motorola Razr (2019) ਦੀ ਭਾਰਤ ’ਚ ਅਨੁਮਾਨਿਤ ਕੀਮਤ
ਮੋਟੋਰੋਲਾ ਨੇ ਅਜੇ Motorola Razr (2019) ਦੀ ਭਾਰਤ ’ਚ ਕੀਮਤ ਤੋਂ ਪਰਦਾ ਨਹੀਂ ਚੁੱਕਿਆ ਪਰ ਇਸ ਦੀ ਕੀਮਤ ਪਿਛਲੇ ਮਹੀਨੇ ਯੂ.ਐੱਸ. ’ਚ ਲਾਂਚ ਹੋਏ Motorola Razr (2019) ਦੀ ਕੀਮਤ ਜਿੰਨੀ ਹੋ ਸਕਦੀ ਹੈ। ਮੋਟੋਰੋਲਾ ਰੇਜ਼ਰ (2019) ਦੀ ਕੀਮਤ ਦੀ ਗੱਲ ਕਰੀਏ ਤਾਂ ਯੂ.ਐੱਸ. ’ਚ ਹੈਂਡਸੈੱਟ ਦੀ ਕੀਮਤ 1,499,99 ਡਾਲਰ (ਕਰੀਬ 1,06000 ਰੁਪਏ) ਹੈ। ਉਥੇ ਹੀ ਸੈਮਸੰਗ ਗਲੈਕਸੀ ਫੋਲਡ ਦੀ ਯੂ.ਐੱਸ. ’ਚ ਕੀਮਤ 1,980 ਡਾਲਰ (ਕਰੀਬ 1,40,000 ਰੁਪਏ) ਹੈ ਅਤੇ ਭਾਰਤ ’ਚ ਇਸ ਦੀ ਕੀਮਤ 1,64,999 ਰੁਪਏ ਹੈ।