ਇਸ ਸਟੇਟ ''ਚ ਮੋਟੋਰੋਲਾ ਨੇ ਖੋਲ੍ਹੇ ਆਪਣੇ 60 Moto Hubs

04/18/2018 3:21:11 PM

ਜਲੰਧਰ - ਮੱਧ ਪ੍ਰਦੇਸ਼ ਦੇ ਰਿਟੇਲ ਮਾਰਕੀਟ 'ਚ ਆਪਣੀ ਉਪਸਥਿਤੀ ਵਧਾਉਣ ਦੇ ਲਈ ਮੋਟੋਰੋਲਾ ਇੰਡੀਆ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ 'ਚ 60 'ਮੋਟੋ ਹਬਸ' ਖੋਲ੍ਹਣ ਦਾ ਐਲਾਨ ਕੀਤਾ ਹੈ, ਜਿਸ 'ਚ 25-25  ਮੋਟੋ ਹਬਸ ਇੰਦੌਰ ਅਤੇ ਭੋਪਾਲ 'ਚ ਅਤੇ 10 'ਮੋਟੋ ਹਬਸ' ਜਵਲਪੁਰ 'ਚ ਖੋਲ੍ਹੇ ਗਏ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਗਾਹਕ ਇੰਨ੍ਹਾਂ ਹਬਸ 'ਚ ਮੋਟੋਰੋਲਾ ਸਮਾਰਟਫੋਨ ਦੇ ਪੂਰੇ ਪੋਰਟਫੋਲਿਓ ਦਾ ਅਨੁਭਵ ਲੈ ਸਕਦੇ ਹਨ, ਜਿਸ 'ਚ ਆਨਲਾਈਨ ਐਕਸਕਲੂਸਿਵ ਡਿਵਾਈਸਿਜ਼ ਮੋਟੋ ਈ4 ਪਲੱਸ, ਮੋਟੋ ਜੀ5 ਐੱਸ ਪਲੱਸ, ਹਾਲ ਹੀ 'ਚ ਲਾਂਚ ਮੋਟੋ ਐੱਕਸ4 ਅਤੇ ਮੋਟੋ ਜ਼ੈੱਡ2 ਫੋਰਸ ਸ਼ਾਮਿਲ ਹਨ। 

ਮੋਟੋਰੋਲਾ ਮੋਬਿਲਿਟੀ ਇੰਡੀਆ ਦੇ ਖੇਤਰੀ ਵਿਕਰੀ ਮੁੱਖ ਸੰਜੇ ਭੱਟਾਚਾਰੀਆਂ ਨੇ ਦੱਸਿਆ ਹੈ ਕਿ ਮੋਟੋ ਹਬ ਸਾਡੇ ਕੀਮਤੀ ਗਾਹਕਾਂ ਨੂੰ ਇਕ ਖਾਸ ਮੋਟੋ ਅਨੁਭਵ ਪ੍ਰਦਾਨ ਕਰਦਾ ਹੈ ਅਤੇ ਅਸੀਂ ਸਟੇਟ ਦੀ ਰਿਟੇਲ ਮਾਰਕੀਟ 'ਚ ਆਪਣੀ ਉਪਸਿਥਤੀ ਦਾ ਵਿਸਥਾਰ ਕਰਦੇ ਰਹਾਂਗੇ।

ਮੋਟੋਰੋਲਾ ਨੇ ਹਾਲ ਹੀ 'ਚ ਤਮਿਲਨਾਡੂ 'ਚ 100, ਚੇਨਈ 'ਚ 50 ਅਤੇ ਕਰਨਾਟਕ 'ਚ 100 ਮੋਟੋ ਹਬਸ ਖੋਲ੍ਹਣ ਦਾ ਐਲਾਨ ਕੀਤਾ ਸੀ, ਜਿਸ 'ਚ ਇਕੱਲੇ ਬੈਂਗਲੁਰੂ 'ਚ 50 ਮੋਟੋ ਹਬ ਅਤੇ ਕੋਲਕੱਤਾ 'ਚ 25 ਨਵੇਂ ਮੋਟੋ ਹਬ ਖੋਲ੍ਹਣ ਦਾ ਐਲਾਨ ਕੀਤਾ ਹੈ।