32MP ਪਾਪ-ਅਪ ਸੈਲਫੀ ਕੈਮਰੇ ਨਾਲ Motorola One Hyper ਲਾਂਚ

12/05/2019 10:50:10 AM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਵਨ ਹਾਈਪਰ (Motorola One Hyper) ਸਮਾਰਟਫੋਨ ਨੂੰ ਗਲੋਬਲੀ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਵਿਚ ਪਾਪ-ਅਪ ਸੈਲਫੀ ਕੈਮਰੇ ਦੇ ਨਾਲ ਦਮਦਾਰ ਪ੍ਰੋਸੈਸਰ ਮਿਲੇਗਾ। ਇੰਨਾ ਹੀ ਨਹੀਂ ਇਸ ਡਿਵਾਈਸ ਦੇ ਬੈਕ ਪੈਨਲ ’ਚ 64 ਮੈਗਾਪਿਕਸਲ ਦਾ ਕੈਮਰਾ ਵੀ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੋਟੋਰੋਲਾ ਨੇ ਵਨ ਪਾਵਰ ਅਤੇ ਵਨ ਵਿਜ਼ਨ ਵਰਗੇ ਫੋਨਜ਼ ਭਾਰਤੀ ਬਾਜ਼ਾਰ ’ਚ ਉਤਾਰੇ ਸਨ, ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। 

ਕੀਮਤ
ਮੋਟੋਰੋਲਾ ਨੇ ਇਸ ਫੋਨ ਦੇ 4 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 400 ਡਾਲਰ (ਕਰੀਬ 28,500 ਰੁਪਏ) ਰੱਖੀ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਸਮਾਰਟਫੋਨ ਦਾ ਸਿਰਫ ਇਕ ਹੀ ਵੇਰੀਐਂਟ ਬਾਜ਼ਾਰ ’ਚ ਉਤਾਰਿਆ ਹੈ। ਫਿਲਹਾਲ ਅਮਰੀਕਾ ਅਤੇ ਬ੍ਰਾਜ਼ੀਲ ਦੇ ਗਾਹਕ ਹੀ ਮੋਟੋਰੋਲਾ ਵਨ ਹਾਈਪਰ ਨੂੰ ਖਰੀਦ ਸਕਦੇ ਹਨ। ਉਥੇ ਹੀ ਦੂਜੇ ਪਾਸੇ ਕੰਪਨੀ ਨੇ ਇਸ ਫੋਨ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। 

ਫੀਚਰਜ਼
Motorola One Hyper ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਮਿਲੇਗੀ, ਜਿਸ ਦਾ ਆਸਪੈਕਟ ਰੇਸ਼ੀਓ 19:9 ਹੈ। ਨਾਲ ਹੀ ਬਿਹਤਰ ਪਰਫਾਰਮੈਂਸ ਲਈ ਕੰਪਨੀ ਨੇ ਇਸ ਵਿਚ ਸਨੈਪਡ੍ਰੈਗਨ ਕੁਆਲਕਾਮ 675 ਐੱਸ.ਓ.ਸੀ. ਦਿੱਤਾ ਹੈ। ਉਥੇ ਹੀ ਇਹ ਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ ਤੇ ਕੰਮ ਕਰਦਾ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਬੈਕ ’ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ 48 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਨਾਲ ਹੀ ਯੂਜ਼ਰਜ਼ ਇਸ ਫੋਨ ਦੇ 32 ਮੈਗਾਪਿਕਸਲ ਵਾਲੇ ਪਾਪ-ਅਪ ਕੈਮਰਾ ਨਾਲ ਸ਼ਾਨਦਾਰ ਸੈਲਫੀ ਕਲਿੱਕ ਕਰ ਸਕਣਗੇ। 

ਕੁਨੈਕਟਿਵਿਟੀ ਦੇ ਲਿਹਾਜ ਨਾਲ ਕੰਪਨੀ ਨੇ ਇਸ ਡਿਵਾਸ ’ਚ ਬਲੂਟੁੱਥ, ਵਾਈ-ਫਾਈ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤੇ ਹਨ। ਇਸ ਤੋਂ ਇਲਾਵਾ ਮੋਟੋਰੋਲਾ ਵਨ ਹਾਈਪਰ ਨੂੰ 4000mAh ਦੀ ਬੈਟਰੀ ਮਿਲੀ ਹੈ, ਜੋ 45 ਵਾਟ ਚਾਰਜਿੰਗ ਫੀਚਰ ਨਾਲ ਲੈਸ ਹੈ। ਉਥੇ ਹੀ ਇਹ ਫੋਨ 10 ਮਿੰਟ ਚਾਰਜ ਹੋਣ ਤੋਂ ਬਾਅਦ ਲਗਾਤਾਰ 12 ਘੰਟੇ ਤਕ ਕੰਮ ਕਰ ਸਕਦਾ ਹੈ।