48MP ਕੈਮਰੇ ਨਾਲ ਲਾਂਚ ਹੋਇਆ Moto G8 Plus, ਜਾਣੋ ਕੀਮਤ

10/25/2019 10:30:59 AM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਹਾਲ ਹੀ ’ਚ Motorola One Macro ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਆਪਣੀ ਜੀ ਸੀਰੀਜ਼ ਦੇ ਪੋਰਟਫੋਲੀਓ ਨੂੰ ਵਧਾਉਂਦੇ ਹੋਏ Moto G8 Plus ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਫੋਨ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਆਉਂਦਾ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ’ਚ 16 ਮੈਗਾਪਿਕਸਲ ਕਵਾਡ ਪਿਕਸਲ ਐਕਸ਼ਨ ਕੈਮਰਾ ਵੀ ਦਿੱਤਾ ਗਿਆ ਹੈ। ਇਸ ਫੋਨ ਨੂੰ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ਦੇ ਨਾਲ ਲਾਂਚ ਕੀਤਾ ਗਿਆ ਹੈ। 

ਕੀਮਤ ਤੇ ਆਫਰਜ਼
ਇਹ ਫੋਨ ਕਾਸਮਿਕ ਬਲਿਊ, ਕ੍ਰਿਸਟਲ ਪਿੰਕ ਕਲਰ ’ਚ ਲਾਂਚ ਕੀਤਾ ਗਿਆ ਹੈ। ਫੋਨ ਦੀ ਕੀਮਤ 13,999 ਰੁਪਏ ਹੈ। ਇਹ ਫੋਨ ਅਕਤੂਬਰ ਦੇ ਅੰਤ ਤਕ ਫਲਿਪਕਾਰਟ ’ਤੇ ਉਪਲੱਬਧ ਹੋਵੇਗਾ। ਫੋਨ ਦੀ ਖਰੀਦ ’ਤੇ ਰਿਲਾਇੰਸ ਜਿਓ 2200 ਰੁਪਏ ਦੇ ਇੰਸਟੈਂਟ ਕੈਸ਼ਬੈਕ ਦੇ ਰਿਹਾ ਹੈ। ਇਸ ਤੋਂ ਇਲਾਵਾ 3,000 ਰੁਪਏ ਦੇ ਮੇਕ ਮਾਈ ਟ੍ਰਿਪ ਕੂਪਨ ਅਤੇ 2,000 ਰੁਪਏ ਦੇ ਜੂਮ ਕਾਰ ਵਾਊਚਰਸ ਵੀ ਮਿਲ ਰਹੇ ਹਨ। 

ਫੀਚਰਜ਼
ਮੋਟੋ ਦੇ ਇਸ ਫੋਨ ’ਚ 6.3 ਇੰਚ ਦੀ ਫੁੱਲ-ਐੱਚ.ਡੀ. ਪਲੱਸ IPS LCD ਡਿਸਪਲੇਅ ਦਿੱਤੀ ਗਈ ਹੈ। ਫੋਨ ਨੂੰ ਵਾਟਰਡ੍ਰੋਪ ਨੌਚ ਡਿਸਪਲੇਅ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ ’ਚ ਆਕਟਾ ਕੋਰ ਕੁਆਲਕਾਮ 655 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 4GB LPDDR4 ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਫੋਨ ’ਚ 512 ਜੀ.ਬੀ. ਤਕ ਮੈਮਰੀ ਐਕਸਟੈਂਡ ਕੀਤੀ ਜਾ ਸਕਦੀ ਹੈ। ਫੋਨ ’ਚ 4,000mAh ਦੀ ਬੈਟਰੀ ਹੈ।