Moto X Force ਨੂੰ ਮਿਲਣਾ ਸ਼ੁਰੂ ਹੋਇਆ ਐਂਡਰਾਇਡ ਨੂਗਾ ਅਪਡੇਟ

05/26/2017 5:16:06 PM

ਜਲੰਧਰ- ਲੇਨੋਵੋ ਦੇ ਇਸ ਸਮਾਰਟਫੋਨ ਨੂੰ ਵੈਟਿਨ ਅਮਰੀਕਾ 'ਚ ਐਂਡਰਾਇਡ 7.0 ਨੂਗਾ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਮੋਟੋ ਐਕਸ ਫੋਰਸ ਲਈ ਇਹ ਦੂਜਾ ਵੱਡਾ ਅਪਡੇਟ ਹੋਵੇਗਾ। ਇਸ ਫੋਨ 'ਚ ਲਾਂਚ ਦੇ ਸਮੇਂ ਐਂਡਰਾਇਡ 5.1.1 ਲਾਲੀਪਾਪ ਦਿੱਤਾ ਗਿਆ ਸੀ। ਕੰਪਨੀ ਦੀ ਇਨਬਿਲਟ ਸਾਈਟ 'ਤੇ ਹੁਣ ਸਿਰਫ ਲੈਟਿਨ ਅਮਰੀਕਾ 'ਚ ਇਸ ਅਪਡੇਟ ਨੂੰ ਜਾਰੀ ਕੀਤੇ ਜਾਣ ਦਾ ਐਲਾਨ ਹੈ ਪਰ ਆਉਣ ਵਾਲੇ ਹਫਤਿਆਂ 'ਚ ਭਾਰਤ ਸਮੇਤ ਦੂਜਿਆਂ ਦੇਸ਼ਾਂ 'ਚ ਇਸ ਅਪਡੇਟ ਨੂੰ ਜਾਰੀ ਕੀਤਾ ਜਾ ਸਕਦਾ ਹੈ। ਸੋਕ ਟੈਸਟ ਇਕ ਪ੍ਰਕਿਰਿਆ ਹੈ, ਜਿਸ ਦੇ ਤਹਿਤ ਕੰਪਨੀ ਗਲੋਬਲ ਰੋਲਆਊਟ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਸਮੱਸਿਆਂ ਨੂੰ ਸੁਲਝਾਉਣ ਦੇ ਇਰਾਦੇ ਤੋਂ ਕੁਝ ਯੂਜ਼ਰ ਲਈ ਹੀ ਅਪਡੇਟ ਜਾਰੀ ਕਰਦੀ ਹੈ।
ਐਂਡਰਾਇਡ 7.0 ਨੂਗਾ ਨਾਲ ਮੋਟੋ ਐਕਸ ਫੋਰਸ 'ਚ ਮਲਟੀ-ਵਿੰਡੋ ਸਪੋਰਟ, ਜ਼ਿਆਦਾ ਬਿਹਤਰ ਨੋਟੀਫਿਰਕੇਸ਼ਨ ਕੰਟਰੋਲ ਅਤੇ ਬਿਹਤਰ ਬੈਟਰੀ ਸਮਰੱਥਾ ਵਰਗੇ ਕਈ ਫੀਚਰ ਮਿਲਣਗੇ। ਨੋਟੀਫਿਕੇਸ਼ਨ ਡਿਜ਼ਾਈਨ, ਸੈਟਿੰਗ ਮੈਨਿਊ ਡਿਜ਼ਾਈਨ 'ਚ ਬਦਲਾਅ ਹੋ ਜਾਵੇਗਾ। ਫੋਨ 'ਚ ਮਲਟੀ-ਵਿੰਡੋ ਵਿਊ ਅਤੇ ਕਸਟਮ ਡੀ. ਪੀ. ਆਈ. ਸਪੋਰਟ ਮਿਲਣ ਲੱਗੇਗਾ। ਫੋਨ 'ਚ ਸਟੇਟਸ ਬਾਰ ਆਈਕਨ ਆਪਸ਼ਨ ਅਤੇ ਪਹਿਲਾਂ ਤੋਂ ਬਿਤਰ ਕਸਟਮਾਈਜ਼ੇਸ਼ਨ ਮਿਲੇਗਾ। 
ਜੇਕਰ ਯੂਜ਼ਰ ਨੂੰ ਅਪਡੇਟ ਲਈ ਨੋਟੀਫਿਕੇਸ਼ਨ ਮੈਸੇਜ਼ ਮਿਲੇ ਤਾਂ ਉਨ੍ਹਾਂ ਨੂੰ ਯੈੱਸ, 'ਆਈ. ਐੱਮ. ਇਨ.' 'ਤੇ ਕਲਿੱਕ ਕਰਨਾ ਹੋਵੇਗਾ। ਇਕ ਵਾਰ ਅਪਡੇਟ ਡਾਊਨਲੋਡ ਕਰਨ ਤੋਂ ਬਾਅਦ 'ਇੰਸਟਾਲ ਨਾਊ' 'ਤੇ ਕਲਿੱਕ ਕਰੋ। ਜਿੰਨ੍ਹਾਂ ਨੂੰ ਨੋਟੀਫਿਕੇਸ਼ਨ ਮੈਸੇਜ਼ ਨਹੀਂ ਮਿਲਿਆ ਹੈ। ਉਹ ਸੈਟਿੰਗ > ਅਬਾਊਟ ਫੋਨ> ਸਿਸਟਮ ਅਪਡੇਟਸ 'ਚ ਜਾਓ ਅਤੇ ਜੇਕਰ ਅਪਡੇਟ ਉਪਲੱਬਧ ਹੈ ਤਾਂ ਅੱਗੇ ਦੀ ਪ੍ਰਕਿਰਿਆ ਪੂਰੀ ਕਰੋ। ਮੋਟੋ ਐਕਸ ਫੋਰਸ ਸਮਾਰਟਫੋਨ ਸ਼ੈਟਰਸ਼ੀਲਡ ਡਿਸਪਲੇ ਨਾਲ ਆਉਂਦਾ ਹੈ। ਇਹ ਐਲੂਮੀਨੀਅਮ ਰਿਗਿਡ ਕੋਰ ਤੋਂ ਬਣੇ ਇਸ ਫੋਨ 'ਚ ਇਕ ਐਮੋਲੇਡ ਸਕਰੀਨ ਹੈ ਅਤੇ ਕੰਪਨੀ ਦੇ ਮੁਤਾਬਕ ਕਿਸੇ ਪੱਥਰ 'ਤੇ ਡਿੱਗਣ ਤੋਂ ਬਾਅਦ ਵੀ ਇਕ ਡਿਊਲ ਲੇਅਰ ਟੱਚਸਕਰੀਨ ਪੈਨਲ ਦੇ ਚੱਲਦੇ ਇਹ ਟੁੱਟੇਗਾ ਨਹੀਂ।