ਇਸ ਇਟਾਲੀਅਨ ਕੰਪਨੀ ਨੇ ਭਾਰਤ ''ਚ ਲਾਂਚ ਕੀਤੀ ਸ਼ਾਨਦਾਰ ਬਾਈਕ

10/27/2016 3:36:02 PM

ਜਲੰਧਰ- ਇਤਾਲਟੀ ਮੋਟਰਸਾਈਕਲ ਨਿਰਮਾਤਾ ਕੰਪਨੀ Moto Guzzi ਨੇ ਭਾਰਤ ''ਚ ਆਪਣੀਆਂ ਦੋ ਬਾਈਕਸ ਮੋਟੋ ਵੀ9 ਅਤੇ MGX-21 ਲਾਂਚ ਕੀਤੀਆਂ ਹਨ ਅਤੇ ਜਲਦੀ ਹੀ ਇਹ ਬਾਈਕਸ ਤੁਹਾਨੂੰ ਪੁਣੇ, ਚੇਨਈ, ਕੋਚੀ, ਹੈਦਰਾਬਾਦ ਦੇ ਸ਼ੋਅਰੂਮਾਂ ''ਚ ਦਿਖਾਈ ਦੇਣਗੀਆਂ। MGX-21 ਬਾਈਕ ਨੂੰ ਕਾਰਬਨ ਫਾਈਬਰ ਨਾਲ ਬਣਾਇਆ ਗਿਆ ਹੈ। ਦੇਖਣ ''ਚ ਬੇਹੱਦ ਸ਼ਾਨਦਾਰ ਇਸ ਬਾਈਕ ''ਚ 1380ਸੀਸੀ ਦਾ ਇੰਜਣ ਲੱਗਾ ਹੈ ਜੋ 121Nm ਦਾ ਟਾਰਕ ਪੈਦਾ ਕਰਦਾ ਹੈ। 
ਭਾਰਤ ''ਚ ਵੀ9 ਬਾਈਕ ਦੇ ਦੋ ਵੇਰੀਅੰਟਸ ਰੋਮਰ ਅਤੇ ਬਾਬਰ ਉਪਲੱਬਧ ਹੋਣਗੇ। ਦੋਵਾਂ ਦੀ ਕੀਮਤ 13.6 ਲੱਖ ਅਤੇ 13.9 ਲੱਖ ਰੁਪਏ ਹੋਵੇਗੀ ਜਦੋਂਕਿ MGX-21 ਦੀ ਕੀਮਤ 27.78 ਲੱਖ ਦੇ ਕਰੀਬ ਹੋਵੇਗੀ। ਵੀ9 ਇਟਾਲੀਅਨ ਬਾਈਕ ਮੇਕਰਸ ਦੀ ਭਾਰਤ ''ਚ ਸਭ ਤੋਂ ਸਸਤੀ ਬਾਈਕ ਹੋਵੇਗੀ। ਇਸ ਬਾਕੀ ਨੂੰ ਟ੍ਰੈਡੀਸ਼ਨਲ ਡਿਜ਼ਾਈਨ ਦਿੱਤਾ ਗਿਆ ਹੈ। ਇਸ ਬਾਈਕ ''ਚ 850ਸੀਸੀ ਟਵਿਨ ਸਿਲਿੰਡ੍ਰਿਕਲ ਯੂਰੋ ਇੰਜਣ ਲੱਗਾ ਹੈ ਜੋ 61 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ।