3 ਦਿਨਾਂ ਦੇ ਬੈਟਰੀ ਬੈਕਅਪ ਨਾਲ ਜਲਦ ਆ ਰਿਹੈ ਮੋਟੋਰੋਲਾ ਦਾ ''ਪਾਵਰਫੁਲ'' ਸਮਾਰਟਫੋਨ

05/18/2020 11:10:38 AM

ਗੈਜੇਟ ਡੈਸਕ— ਮੋਟੋਰੋਲਾ ਜਲਦ ਹੀ ਭਾਰਤ 'ਚ ਪਾਵਰਫੁਲ ਬੈਟਰੀ ਵਾਲਾ ਸਮਾਰਟਫੋਨ 'ਮੋਟੋ ਜੀ8 ਪਾਵਰ ਲਾਈਟ' ਲਾਂਚ ਕਰਨ ਜਾ ਰਹੀ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਬੈਟਰੀ 3 ਦਿਨਾਂ ਤਕ ਦਾ ਦਾ ਬੈਕਅਪ ਦਿੰਦੀ ਹੈ। ਕੰਪਨੀ ਨੇ ਲਾਂਚ ਤਰੀਕ ਨੂੰ ਲੈ ਕੇ ਅਧਿਆਕਰਤ ਐਲਾਨ ਤਾਂ ਨਹੀਂ ਕੀਤਾ, ਹਾਲਾਂਕਿ, ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਦੀ ਮੰਨੀਏ ਤਾਂ ਇਹ 21 ਮਈ ਨੂੰ ਲਾਂਚ ਹੋਵੇਗਾ। 

ਇੰਨੀ ਹੋ ਸਕਦੀ ਹੈ ਕੀਮਤ
ਯੂਰਪੀ ਬਾਜ਼ਾਰ 'ਚ ਇਸ ਫੋਨ ਨੂੰ 169 ਯੂਰੋ (ਕਰੀਬ 13,870 ਰੁਪਏ) ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਭਾਰਤ 'ਚ ਵੀ ਇਸ ਫੋਨ ਦੀ ਕੀਮਤ ਲਗਭਗ ਇੰਨੀ ਹੀ ਹੋ ਸਕਦੀ ਹੈ। ਇਹ ਫੋਨ ਫਲਿਪਕਾਰਟ ਰਾਹੀਂ ਖਰੀਦਿਆ ਜਾ ਸਕੇਗਾ। ਸਮਾਰਟ ਰਾਇਲ ਬਲਿਊ ਅਤੇ ਆਰਟੀਕਲ ਬਲਿਊ ਕਲਰ ਆਪਸ਼ਨ 'ਚ ਆਏਗਾ। 

ਮੋਟੋ ਜੀ8 ਪਾਵਰ ਲਾਈਟ ਦੇ ਫੀਚਰਜ਼
ਫੋਨ 'ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਜਾਵੇਗੀ। ਡਿਸਪਲੇਅ 'ਤੇ ਵਾਟਰਡ੍ਰੋਪ ਨੌਚ ਹੋਵੇਗੀ। ਫੋਨ 'ਚ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ35 ਪ੍ਰੋਸੈਸਰ, 4 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਦਿੱਤੀ ਜਾਵੇਗੀ। ਫੋਨ 'ਚ ਟ੍ਰਿਪਲ ਕੈਮਰਾ ਸੈੱਟਅਪ ਮਿਲਦਾ ਹੈ। ਰੀਅਰ ਕੈਮਰਾ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲਦਾ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

5000mAh ਦੀ ਬੈਟਰੀ
ਫੋਨ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਵਿਚ 5,000mAh ਦੀ ਬੈਟਰੀ 10 ਵਾਟ ਦੇ ਨਾਲ ਮਿਲਦੀ ਹੈ। ਕੰਪਨੀ ਕਹਿੰਦੀ ਹੈ ਕਿ ਇਹ ਸਿੰਗਲ ਚਾਰਜ 'ਚ 3 ਦਿਨਾਂ ਤਕ ਚੱਲ ਜਾਂਦਾ ਹੈ, ਜਦਕਿ 35 ਦਿਨਾਂ ਦਾ ਸਟੈਂਡਬਾਈ ਟਾਈਮ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ 100 ਘੰਟਿਆਂ ਤਕ ਲਗਾਤਾਰ ਮਿਊਜ਼ਿਕ ਸੁਣ ਸਕਦੇ ਹੋ ਅਤੇ 19 ਘੰਟਿਆਂ ਤਕ ਵੀਡੀਓ ਦੇਖ ਸਕਦੇ ਹੋ।

Rakesh

This news is Content Editor Rakesh