Moto G7 Power ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

02/15/2019 4:49:49 PM

ਗੈਜੇਟ ਡੈਸਕ– Moto G7 Power ਦੀ ਵਿਕਰੀ ਭਾਰਤ ’ਚ ਅੱਜ ਸ਼ੁਰੂ ਹੋ ਜਾਵੇਗੀ। ਬੀਤੇ ਹਫਤੇ ਮੋਟੋ ਜੀ7 ਪਰਿਵਾਰ ਦੇ ਨਾਲ ਪੇਸ਼ ਕੀਤੇ ਗਏ ਮੋਟੋ ਜੀ7 ਪਾਵਰ ਨੂੰ 13,999 ਰੁਪਏ ’ਚ ਪੇਸ਼ ਕੀਤਾ ਗਿਆ ਹੈ। ਮੋਟੋਰੋਲਾ ਦਾ ਦਾਅਵਾ ਹੈ ਕਿ Moto G7 Power 60 ਘੰਟੇ ਦੀ ਬੈਟਰੀ ਲਾਈਫ ਦੇਵੇਗਾ। ਫੋਨ ਮੋਟੋਰੋਲਾ ਦੀ ਟਰਬੋਪਾਵਰ ਫਾਸਟ ਚਾਰਜਿੰਗ ਟੈਕਨਾਲੋਜੀ ਨੂੰ ਸਪੋਰਟ ਕਰਦਾ ਹੈ। 

Moto G7 Power ਦੀ ਭਾਰਤ ’ਚ ਕੀਮਤ
ਮੋਟੋ ਜੀ7 ਪਾਵਰ ਦੇ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲੇ ਇਕ ਮਾਤਰ ਵੇਰੀਐਂਟ ਦੀ ਕੀਮਤ 13,999 ਰੁਪਏ ਰੱਖੀ ਗਈ ਹੈ। ਸਮਾਰਟਫੋਨ ਸੇਰਾਮਿਕ ਬਲੈਕ ਰੰਗ ’ਚ ਮਿਲਦਾ ਹੈ। ਇਸ ਦੀ ਵਿਕਰੀ ਅੱਜ ਤੋਂ ਫਲਿਪਕਾਰਟ ਅਤੇ ਆਫਲਾਈਨ ਰਿਟੇਲ ਸਟੋਰ ’ਤੇ ਹੋਵੇਗੀ। 

ਫੀਚਰਜ਼
ਡਿਊਲ ਸਿਮ ਮੋਟੋ ਜੀ7 ਪਾਵਰ ਐਂਡਰਾਇਡ 9 ਪਾਈ ’ਤੇ ਚੱਲੇਗਾ। ਇਸ ਵਿਚ 6.2 ਇੰਚ ਦੀ HD+ (1570x720 ਪਿਕਸਲ) ਐੱਲ.ਟੀ.ਪੀ.ਐੱਸ. ਐੱਲ.ਸੀ.ਡੀ. ਪੈਨਲ ਹੈ। ਸਮਾਰਟਫੋਨ ’ਚ ਮੋਟੋ ਡਿਸਪਲੇਅ ਫੀਚਰ ਹੈ। ਫੋਨ ਦੇ ਡਿਸਪਲੇਅ ਪੈਨਲ ’ਤੇ ਕਾਰਨਿੰਗ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਹੈ। ਇਸ ਤੋਂ ਇਲਾਵਾ ਫੋਨ ’ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 632 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 4 ਜੀ.ਬੀ. ਰੈਮ ਅਤੇ ਐਡਰੀਨੋ 506 ਜੀ.ਪੀ.ਯੂ. ਦਿੱਤੇ ਗਏ ਹਨ। ਸਮਾਰਟਫੋਨ ਦੀ ਇਨਬਿਲਟ ਸਟੋਰੇਜ 64 ਜੀ.ਬੀ. ਹੈ ਜਿਸ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 12 ਮੈਗਾਪਿਕਸਲ ਦਾ ਕੈਮਰਾ ਹੈ। ਫਰੰਟ ਪੈਨਲ ’ਤੇ 2.2 ਅਪਰਚਰ ਵਾਲਾ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 5000mAh ਦੀ ਦਮਦਾਰ ਬੈਟਰੀ ਹੈ।