ਕੱਲ ਭਾਰਤ ''ਚ ਲਾਂਚ ਹੋਵੇਗਾ Moto G5S Plus ਸਮਾਰਟਫੋਨ

08/28/2017 1:59:17 PM

ਜਲੰਧਰ- ਲੇਨੋਵੋ ਨੇ ਮੋਟੋ ਬ੍ਰਾਂਡ ਦੇ ਅੰਤਰਗਤ ਇਸ ਮਹੀਨੇ ਅੰਤਰਰਾਸ਼ਟਰੀ ਬਾਜ਼ਾਰ 'ਚ ਮੋਟੋ ਜੀ5ਐੱਸ ਪਲੱਸ ਨੂੰ ਲਾਂਚ ਕੀਤਾ ਸੀ। ਇਸ ਫੋਨ ਦੇ ਭਾਰਤ 'ਚ ਲਾਂਚ ਨੂੰ ਲੈ ਕੇ ਅੰਦਾਜ਼ੇ ਲਾਏ ਜਾ ਰਹੇ ਹਨ। ਕੁਝ ਦਿਨ ਪਹਿਲਾਂ ਈ-ਕਾਮਰਸ ਵੈੱਬਸਾਈਟ ਅਮੇਜ਼ਨ ਇੰਡੀਆ ਦੇ ਬਾਅਦ ਕੰਪਨੀ ਨੇ ਮੀਡੀਆ ਇਨਵਾਈਟ ਭੇਜ ਕੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਕਿ ਮੋਟੋ ਜੀ5ਐੱਸ ਪਲੱਸ ਨੂੰ ਕਲ ਭਾਰਤ 'ਚ ਲਾਂਚ ਕੀਤਾ ਜਾਵੇਗਾ ਅਤੇ ਇਹ ਸਮਾਰਟਫੋਨ ਅਮੇਜ਼ਨ ਇੰਡੀਆ 'ਤੇ ਐਕਸਕਲੂਜ਼ਿਵਲੀ ਹੋਵੇਗਾ।
ਇਸ ਤੋਂ ਪਹਿਲਾਂ ਇਸ ਫੋਨ ਨੂੰ ਯੂਰਪ 'ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਨੂੰ 299 ਯੂਰੋ (ਲਗਭਗ 22,700 ਰੁਪਏ) ਦੀ ਕੀਮਤ 'ਚ ਪੇਸ਼ ਕੀਤਾ ਗਿਆ। Moto G5s Plus ਨੂੰ Moto G5s ਨਾਲ ਲਾਂਚ ਕੀਤਾ ਗਿਆ ਸੀ। ਮੋਟੋ ਜੀ5ਐੱਸ ਨੂੰ 249 ਯੂਰੋ (ਲਗਭਗ 18,900 ਰੁਪਏ) ਦੀ ਕੀਮਤ 'ਚ ਪੇਸ਼ ਕੀਤਾ ਦਿਆ ਸੀ। ਯੂਰਪ 'ਚ ਇਸ ਫੋਨ ਨੂੰ  Lunar Gay ਅਤੇ Fine Gold ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਸੀ। 
Moto G5S Plus ਦੇ ਸਪੈਸੀਫਿਕੇਸ਼ਨ ਅਤੇ ਫੀਚਰਸ -
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5 ਇੰਚ ਦੀ FHD ਡਿਸਪਲੇਅ ਦਿੱਤੀ ਗਈ ਹੈ। ਇਸ ਨਾਲ ਹੀ ਇਸ 'ਚ ਕਵਾਲਕਮ ਸਨੈਪਡ੍ਰੈਗਨ 625 ਔਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਦੀ ਕਲਾਕ ਸਪੀਡ 2.0 ਗੀਗਾਹਟਰਜ਼ ਹੈ। ਇਸ ਨਾਲ ਇਹ ਸਮਾਰਟਫੋਨ 3GB ਰੈਮ ਅਤੇ 4 ਜੀ. ਬੀ. ਰੈਮ ਨਾਲ 32GB ਅਤੇ 64GB ਤੱਕ ਵਧਾਈ ਜਾ ਸਕਦੀ ਹੈ। 
ਫੋਟੋਗ੍ਰਾਫੀ ਲਈ ਇਸ 'ਚ ਦਿੱਤਾ ਗਿਆ ਡਿਊਲ ਰਿਅਰ ਕੈਮਰਾ ਹੈ। ਇਸ ਫੋਨ 'ਚ 13 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਦਿੱਤੇ ਗਏ ਹੋਣਗੇ। ਇਸ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਕਨੈਕਟੀਵਿਟੀ ਲਈ ਫੋਨ 'ਚ 4G LTE., ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੁਟੱਥ 4.1,GPS, AGPS, ਗਲੋਨਾਸ, ਐਜ, ਮਾਈਕ੍ਰੋ ਯੂ. ਐੱਸ. ਬੀ. ਅਤੇ 3.5MM ਹੈੱਡਫੋਨ ਵਰਗੇ ਆਪਸ਼ਨ ਦਿੱਤੇ ਗਏ ਹੋਣਗੇ।