Moto E5 ਨੂੰ ਨਹੀਂ ਮਿਲੇਗੀ ਐਂਡ੍ਰਾਇਡ ਪੀ ਅਪਡੇਟ : ਰਿਪੋਰਟ

04/21/2018 12:54:49 AM

ਜਲੰਧਰ—ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਹਾਲ ਹੀ 'ਚ ਆਪਣਾ moto e5 ਸਮਾਰਟਫੋਨ ਲਾਂਚ ਕੀਤਾ ਹੈ। ਉੱਥੇ ਜੇਕਰ ਤੁਸੀਂ ਇਸ ਸਮਾਰਟਫੋਨ ਲਈ ਆਉਣ ਵਾਲੇ ਸਮੇਂ 'ਚ ਕਿਸੀ ਨਵੀਂ ਅਪਡੇਟ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਇਹ ਖਬਰ ਤੁਹਾਨੂੰ ਨਿਰਾਸ਼ ਕਰ ਸਕਦੀ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਨੇ ਜਿੱਥੇ moto g6 ਸਮਾਰਟਫੋਨ 'ਚ ਆਉਣ ਵਾਲੇ ਸਮੇ 'ਚ ਐਂਡ੍ਰਾਇਡ ਪੀ ਅਪਡੇਟ ਦੇਣ ਦੀ ਗੱਲ ਕੀਤੀ ਹੈ, ਉੱਥੇ ਮੋਟੋ ਈ5 ਦੇ ਬਾਰੇ 'ਚ ਕੁਝ ਵੀ ਨਹੀਂ ਦੱਸਿਆ ਹੈ। ਇਸ ਤੋਂ ਪਤਾ ਚੱਲ ਰਿਹੈ ਕਿ ਮੋਟੋ ਈ5 ਨੂੰ ਇਹ ਨਵੀਂ ਅਪਡੇਟ ਨਹੀਂ ਮਿਲੇਗੀ।
ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹੈ ਕਿ ਇਸ ਸਮਾਰਟਫੋਨ ਨੂੰ ਮੰਥਲੀ ਸਕਿਓਰਟੀ ਅਪਡੇਟ ਵੀ ਨਹੀਂ ਦਿੱਤੀ ਜਾਵੇਗੀ। ਉੱਥੇ ਜੇਕਰ ਮੋਟੋ ਈ5 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਡਿਸਪਲੇਅ 5.7 ਇੰਚ, ਪ੍ਰੋਸੈਸਰ 1.4 ਕੁਆਲਕਾਮ ਸਨੈਪਡਰੈਗਨ 425, 2 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਸਟੋਰੇਜ਼, 13 ਮੈਗਾਪਿਕਸਲ ਰੀਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਕੈਮਰਾ, ਆਪਰੇਟਿੰਗ ਸਿਸਮਟ ਐਂਡ੍ਰਾਇਡ 8.0 ਓਰੀਓ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੁਨੈਕਟੀਵਿਟੀ ਲਈ ਇਸ ਫੋਨ 'ਚ ਐੱਲ.ਟੀ.ਈ. , ਵਾਈ-ਫਾਈ, ਬਲੂਟੁੱਥ 4.2 ਅਤੇ ਐੱਨ.ਐੱਫ.ਸੀ. ਦੀ ਸੁਵਿਧਾ ਮੌਜੂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।