ਇਹ ਫੇਸਬੁੱਕ ਐਪ ਇਸਤੇਮਾਲ ਕਰਨ ਵਾਲੇ ਹੋ ਜਾਣ ਸਾਵਧਾਨ!

11/26/2015 3:21:20 PM

ਜਲੰਧਰ— ਆਪਣੇ ਸਮਾਰਟਫੋਨ ''ਤੇ ਐਪ ਡਾਊਨਲੋਡ ਕਰਦੇ ਸਮੇਂ ਹਮੇਸ਼ਾ ਅਲਰਟ ਰਹੋ ਕਿਉਂਕਿ ਅਜਿਹਾ ਹੀ ਇਕ ਐਪ ਹੈ ਜੋ ਲੋਕਾਂ ਦੀ ਜਾਣਕਾਰੀ  ਇਕੱਠੀ ਕਰ ਰਿਹਾ ਹੈ। ਰਿਪੋਰਟ ਮੁਤਾਬਕ ''ਮੋਸਟ ਯੂਜ਼ਡ ਵਰਡਸ ਆਨ ਫੇਸਬੁੱਕ'' ਨਾਂ ਦਾ ਐਪ ਯੂਜ਼ਰਜ਼ ਦੀ ਨਿਜੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਜਿਸ ਨੂੰ ਵੇਚਿਆ ਵੀ ਜਾ ਸਕਦਾ ਹੈ ਅਤੇ ਜੇਕਰ ਇਹ ਜਾਣਕਾਰੀ ਵੇਚ ਦਿੱਤੀ ਜਾਂਦੀ ਹੈ ਤਾਂ ਇਸ ਦੀ ਵਰਤੋਂ ਕਿਸੇ ਗਲਤ ਕੰਮ ਲਈ ਵੀ ਕੀਤੀ ਜਾ ਸਕਦੀ ਹੈ। 
ਇਹ ਐਪ ਸਟੇਟਸ ਨਾਲ ਯੂਜ਼ਰਜ਼ ਵੱਲੋਂ ਇਸਤੇਮਾਲ ''ਚ ਲਿਆਏ ਜਾ ਰਹੇ ਸ਼ਬਦਾਂ ਨੂੰ ਚੁਣਦਾ ਹੈ ਅਤੇ ਉਨ੍ਹਾਂ ਨੂੰ ਇਕ ਤਸਵੀਰ ਦਿਖਾਉਂਦਾ ਹੈ। ਰਿਪੋਰਟ ਮੁਤਾਬਕ, ਜਦੋਂ ਕੋਈ ਯੂਜ਼ਰ ਕਿਸੇ ਪੋਸਟ ''ਤੇ ਕਲਿੱਕ ਕਰਦਾ ਹੈ ਤਾਂ ਉਨ੍ਹਾਂ ਨੂੰ ਇਕ ਕਵਿੱਕ ਪੇਜ ਦਿਸਦਾ ਹੈ, ਜਿਸ ਵਿਚ ਉਨ੍ਹਾਂ ਦੀ ਪ੍ਰੋਫਾਇਲ ਤੱਕ ਪਹੁੰਚਣ ਦੀ ਮਨਜ਼ੂਰੀ ਮੰਗੀ ਜਾਂਦੀ ਹੈ ਤਾਂ ਜੋ ਉਹ ਐਪ ਇਹ ਦੇਖ ਸਕੇ ਕਿ ਉਨ੍ਹਾਂ ਨੇ ਕੀ ਪੋਸਟ ਕੀਤਾ ਹੈ।